PRTC ਬੱਸ ਚੋਰੀ ਕਰਨ ਵਾਲਾ 48 ਘੰਟਿਆਂ ‘ਚ ਕੀਤਾ ਕਾਬੂ

Wednesday, Jul 30, 2025 - 04:57 PM (IST)

PRTC ਬੱਸ ਚੋਰੀ ਕਰਨ ਵਾਲਾ 48 ਘੰਟਿਆਂ ‘ਚ ਕੀਤਾ ਕਾਬੂ

ਬਠਿੰਡਾ (ਵਰਮਾ) : ਇੱਥੇ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹੇ ਅਧੀਨ ਪੈਂਦੇ ਮੌੜ ਵਿਖੇ ਪੀ. ਆਰ. ਟੀ. ਸੀ. ਬੱਸ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ’ਤੇ ਪੁਲਸ ਨੇ ਮੁਸਤੈਦੀ ਵਰਤਦਿਆਂ 48 ਘੰਟਿਆਂ ‘ਚ ਮਾਮਲੇ ਦੀ ਮੁਕੰਮਲ ਜਾਂਚ ਉਪਰੰਤ ਸ਼ੱਕ ਦੇ ਆਧਾਰ 'ਤੇ ਅਮਨਿੰਦਰ ਸਿੰਘ (38) ਉਰਫ਼ ਲੰਬੂ ਪੁੱਤਰ ਬਲਬੀਰ ਸਿੰਘ ਵਾਸੀ ਆਸਾ ਪੱਟੀ, ਮੌੜ ਮੰਡੀ  ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਮੌੜ ਵਿੱਚ ਦਰਜ ਪੀ. ਆਰ. ਟੀ. ਸੀ. ਬੱਸ ਚੋਰੀ ਮਾਮਲੇ ਦੀ ਜਾਂਚ ਦੇ ਮੱਦੇਨਜ਼ਰ ਥਾਣਾ ਮੌੜ ਅਤੇ ਸੀ. ਆਈ. ਏ. ਸਟਾਫ-2 ਬਠਿੰਡਾ ਦੀਆਂ ਟੀਮਾਂ ਨੂੰ ਨਿਯੁਕਤ ਕੀਤਾ ਗਿਆ ਸੀ।

ਟੀਮਾਂ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਅਤੇ ਹੋਰ ਤਕਨੀਕੀ ਅਤੇ ਮਨੁੱਖੀ ਸਰੋਤਾਂ ਰਾਹੀਂ ਜਾਂਚ ਅੱਗੇ ਵਧਾਈ ਗਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੇ ਕਬਜ਼ੇ ਵਿੱਚੋਂ ਕੁੱਝ ਚਾਬੀਆਂ (ਜੋ ਪੀ. ਆਰ. ਟੀ. ਸੀ. ਬੱਸ ਦੀਆਂ ਚਾਬੀਆਂ ਵਰਗੀਆਂ ਹਨ) ਅਤੇ ਇੱਕ ਛੋਟੀ ਛੁਰੀ ਵੀ ਬਰਾਮਦ ਹੋਈ ਹੈ। ਬਠਿੰਡਾ ਪੁਲਸ ਵੱਲੋਂ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ। ਉਨ੍ਹਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਸ ਥਾਣੇ ਜਾਂ 112 'ਤੇ ਦੇਣ ਤਾਂ ਜੋ ਸ਼ਹਿਰ ‘ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ।


author

Babita

Content Editor

Related News