ਮਨਪ੍ਰੀਤ ਕੌਰ ਨੇ ਚਮਕਾਇਆ ਮਾਨਸਾ ਦਾ ਨਾਂ, UPSC ''ਚ 136ਵਾਂ ਰੈਂਕ ਕੀਤਾ ਹਾਸਲ

Monday, Mar 09, 2026 - 05:26 PM (IST)

ਮਨਪ੍ਰੀਤ ਕੌਰ ਨੇ ਚਮਕਾਇਆ ਮਾਨਸਾ ਦਾ ਨਾਂ, UPSC ''ਚ 136ਵਾਂ ਰੈਂਕ ਕੀਤਾ ਹਾਸਲ

ਮਾਨਸਾ (ਪਰਮਦੀਪ) : ਜਿੱਥੇ ਯੂ. ਪੀ. ਐੱਸ. ਸੀ. ਦੇ ਪੇਪਰ ਦਾ ਨਤੀਜਾ ਆਇਆ, ਉੱਥੇ ਹੀ ਪੰਜਾਬ ਭਰ ਵਿੱਚੋਂ ਕਈ ਨੌਜਵਾਨ ਮੁੰਡੇ-ਕੁੜੀਆਂ ਨੇ ਮਿਹਨਤ ਕਰਕੇ ਚੰਗੇ ਰੈਂਕ ਹਾਸਲ ਕੀਤੇ ਹਨ। ਮਾਨਸਾ ਦੇ ਪਿੰਡ ਧਲੇਵਾਂ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਯੂ. ਪੀ. ਐੱਸ. ਸੀ. ਪ੍ਰੀਖਿਆ 'ਚ 136ਵਾਂ ਰੈਂਕ ਹਾਸਲ ਕੀਤਾ ਅਤੇ ਮਾਨਸਾ ਦਾ ਮਾਣ ਵਧਾਇਆ। ਜਾਣਕਾਰੀ ਦਿੰਦਿਆਂ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਬਹੁਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਤੁਹਾਨੂੰ ਆਪਣੇ ਟੀਚੇ ਬਾਰੇ ਪਤਾ ਹੋਣਾ ਚਾਹੀਦਾ ਹੈ, ਫਿਰ ਹੀ ਤੁਸੀਂ ਇੱਕ ਚੰਗੇ ਮੁਕਾਮ 'ਤੇ ਪਹੁੰਚ ਸਕਦੇ ਹੋ।

ਮਨਪ੍ਰੀਤ ਨੇ ਦੱਸਿਆ ਕਿ ਉਸਨੇ ਦੂਸਰੀ ਵਾਰ ਵਿੱਚ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਹ ਆਈ. ਪੀ. ਐੱਸ. ਅਫ਼ਸਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ। ਮਨਪ੍ਰੀਤ ਕੌਰ ਨੇ ਦੱਸਿਆ ਕਿ ਕੁੜੀਆਂ ਅਤੇ ਮੁੰਡਿਆਂ ਵਿੱਚ ਕੋਈ ਵੀ ਫ਼ਰਕ ਨਹੀਂ ਰੱਖਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਆਪਣੇ ਬੱਚਿਆਂ 'ਤੇ ਪਾਬੰਦੀਆਂ ਨਹੀਂ ਲਗਾਵਾਂਗੇ, ਫਿਰ ਹੀ ਉਹ ਇੱਕ ਚੰਗੀ ਉਡਾਣ ਭਰ ਸਕਦੇ ਹਨ। ਉਸ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਉਡਾਣ ਭਰਨ ਲਈ ਖੁੱਲ੍ਹ ਦੇਣੀ ਚਾਹੀਦੀ ਹੈ, ਤਾਂ ਹੀ ਉਹ ਚੰਗੇ ਮੁਕਾਮ 'ਤੇ ਪਹੁੰਚ ਸਕਦੇ ਹਨ ਅਤੇ ਕਿਸੇ ਵੀ ਪ੍ਰੀਖਿਆ ਨੂੰ ਪਾਸ ਕਰ ਸਕਦੇ ਹਨ, ਕੋਈ ਵੀ ਪ੍ਰੀਖਿਆ ਔਖੀ ਨਹੀਂ ਹੁੰਦੀ।
 


author

Babita

Content Editor

Related News