ਪੰਜਾਬ ਦੀਆਂ ਬੀਬੀਆਂ ਨਾਲ 'ਆਪ' ਸਰਕਾਰ ਨੇ ਧੋਖਾ ਕੀਤਾ : ਹਰਸਿਮਰਤ ਬਾਦਲ
Sunday, Mar 08, 2026 - 03:51 PM (IST)
ਮੌੜ/ਬਠਿੰਡਾ : ਇੱਥੇ ਸ਼੍ਰੋਮਣੀ ਅਕਾਲੀ ਦਲ ਦੀ 'ਪੰਜਾਬ ਬਚਾਓ' ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਹ ਹੁੰਦਾ ਹੈ, ਜਿਹੜਾ ਲੋਕਾਂ 'ਚ ਜਾਂਦਾ ਹੈ ਅਤੇ ਲੋਕ ਉਸ ਨੂੰ ਹੀ ਆਪਣੀਆਂ ਤਕਲੀਫ਼ਾਂ ਦੱਸਦੇ ਹਨ ਪਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਬਾਅਦ ਇਕ ਨੇ (ਕੈਪਟਨ ਅਮਰਿੰਦਰ ਸਿੰਘ) ਨੇ ਗੁਟਕਾ ਸਾਹਿਬ ਚੁੱਕ ਕੇ ਸਹੁੰ ਖਾ ਲਈ ਅਤੇ ਫਿਰ ਚਰਨਜੀਤ ਸਿੰਘ ਚੰਨੀ ਨੇ ਵੀ ਬੀਬੀਆਂ-ਭੈਣਾਂ ਨੂੰ ਕੁੱਝ ਨਹੀਂ ਦਿੱਤਾ। ਮੌਜੂਦਾ 'ਆਪ' ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਨ੍ਹਾਂ ਨੇ ਬੀਬੀਆਂ ਨੂੰ 1000-1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਪਿਛਲੇ 4 ਸਾਲਾਂ 'ਚ ਕਿਸ ਬੀਬੀ ਦੇ ਖ਼ਾਤੇ 'ਚ ਕਿਸੇ ਇਕ ਮਹੀਨੇ ਦਾ ਵੀ 1000 ਰੁਪਿਆ ਆਇਆ ਹੈ ਤਾਂ ਦੱਸ ਦੇਵੇ।
ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰਾਂ ਲਈ ਖ਼ਤਰੇ ਦੀ ਘੰਟੀ! ਜਲਦ ਕਰ ਲੈਣ ਆਹ ਕੰਮ ਨਹੀਂ ਤਾਂ ਪਾਵਰਕਾਮ ਵਲੋਂ...
ਉਨ੍ਹਾਂ ਕਿਹਾ ਕਿ 48 ਹਜ਼ਾਰ ਇਕ-ਇਕ ਘਰ 'ਚ ਇਕ-ਇਕ ਬੀਬੀ ਦਾ ਬਕਾਇਆ ਇਸ ਆਮ ਆਦਮੀ ਪਾਰਟੀ ਦੇ ਸਿਰੇ ਚੜ੍ਹਿਆ ਹੈ। ਉਨ੍ਹਾਂ ਕਿਹਾ ਕਿ ਹੁਣ ਚੋਣਾਂ ਨੂੰ 6 ਮਹੀਨੇ ਰਹਿ ਗਏ ਅਤੇ ਹੁਣ ਕਹਿ ਦਿੱਤਾ ਕਿ ਬੀਬੀਆਂ ਦੇ ਖ਼ਾਤਿਆਂ 'ਚ 1000-1000 ਰੁਪਏ ਪਾਵਾਂਗੇ। ਕਿੰਨੀ ਦੁੱਖ ਦੀ ਗੱਲ ਹੈ ਕਿ ਅੱਜ ਮਹਿਲਾ ਦਿਵਸ ਦੇ ਦਿਨ ਵੀ ਬੀਬੀਆਂ ਨਾਲ ਇਸ ਸਰਕਾਰ ਨੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਬਜਟ 'ਚ ਔਰਤਾਂ ਦੇ ਸਨਮਾਨ ਦੀ ਗੱਲ ਕਰਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਦੇ ਦਿਨ ਵੀ ਬੀਬੀਆਂ ਨਾਲ ਇਕ ਵਾਰ ਫਿਰ ਝਾੜੂ ਨੇ ਧੋਖਾ ਕੀਤਾ। ਇਹ ਕਹਿੰਦੇ ਸੀ ਕਿ ਅਸੀਂ ਰੰਗਲਾ ਪੰਜਾਬ ਬਣਾ ਦੇਵਾਂਗੇ ਅਤੇ ਹਰ ਬੱਚੇ ਨੂੰ ਨੌਕਰੀਆਂ ਮਿਲਣਗੀਆਂ ਅਤੇ ਨਸ਼ੇ ਖ਼ਤਮ ਕਰ ਦਿਆਂਗੇ ਪਰ ਇਸ ਸਰਕਾਰ ਨੇ ਕਿਸੇ ਨੂੰ ਕੁੱਝ ਨਹੀਂ ਕੀਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਜਟ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੰਜਾਬ ਦੀਆਂ ਗਲੀਆਂ, ਸੜਕਾਂ ਅਤੇ ਲੋਕਾਂ ਦਾ ਕੀ ਹਾਲ ਹੈ, ਇਹੋ ਜਿਹਾ ਰੰਗਲਾ ਪੰਜਾਬ ਤਾਂ ਕਿਸੇ ਪੰਜਾਬੀ ਨੇ ਨਹੀਂ ਸੋਚਿਆ ਸੀ। ਉਨ੍ਹਾਂ ਨੇ ਕਿਹਾ 12 ਹਜ਼ਾਰ ਕਰੋੜ ਹੜ੍ਹਾਂ ਦਾ ਇਸ ਸਰਕਾਰ ਨੇ ਖਾ ਲਿਆ ਅਤੇ ਇਸ ਨਾਲ ਹੀ ਮਾਨ ਪਰਿਵਾਰ ਨੇ ਜ਼ਮੀਨ ਅਤੇ ਮਹਿੰਗੇ-ਮਹਿੰਗੇ ਗਹਿਣੇ ਖ਼ਰੀਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਭਰਾ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ 'ਚ 7 ਮਹੀਨੇ ਜੇਲ੍ਹ 'ਚ ਸੁੱਟੀ ਰੱਖਿਆ। ਕੀ ਇੰਨੇ ਸਾਲਾਂ 'ਚ ਮੇਰੇ ਭਰਾ ਨੂੰ ਜਾਂ ਮੈਨੂੰ ਕਿਸੇ ਨੇ ਨਸ਼ੇ ਵੇਚਦੇ ਹੋਏ ਦੇਖਿਆ ਪਰ ਅੱਜ ਨਸ਼ੇ ਸ਼ਰੇਆਮ ਵਿਕ ਰਹੇ ਹਨ ਪਰ ਪੁਲਸ ਅਤੇ ਸਰਕਾਰ ਉਨ੍ਹਾਂ ਨੂੰ ਨਹੀਂ ਫੜ੍ਹਦੀ ਕਿਉਂਕਿ ਸਰਕਾਰ ਅਤੇ ਪੁਲਸ ਉਨ੍ਹਾਂ ਨਾਲ ਮਿਲੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
