ਫੁਹਾਰਾ ਚੌਂਕ ''ਚ ਮਨਿਆਰੀ ਦੀ ਦੁਕਾਨ ''ਤੇ ਚੋਰੀ, ਲੱਖਾਂ ਦਾ ਨੁਕਸਾਨ

Tuesday, Mar 10, 2026 - 05:38 PM (IST)

ਫੁਹਾਰਾ ਚੌਂਕ ''ਚ ਮਨਿਆਰੀ ਦੀ ਦੁਕਾਨ ''ਤੇ ਚੋਰੀ, ਲੱਖਾਂ ਦਾ ਨੁਕਸਾਨ

ਬੁਢਲਾਡਾ (ਬਾਂਸਲ) : ਸਥਾਨਕ ਫੁਹਾਰਾ ਚੌਂਕ ਜਨਤਾ ਮਾਰਕਿਟ ਵਿਚ ਇਕ ਮਨਿਆਰੀ ਦੀ ਦੁਕਾਨ 'ਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਪ੍ਰਿੰਸ ਨੇ ਦੱਸਿਆ ਕਿ ਚੋਰਾਂ ਵੱਲੋਂ ਰਾਤ ਨੂੰ ਸਾਡੀ ਦੁਕਾਨ 'ਤੇ ਪਿਛਲੇ ਸਕੂਲ ਵਿਚੋਂ ਛੱਤ ਤੋਂ ਦਾਖਲ ਹੋ ਕੇ ਲੱਖਾਂ ਰੁਪਏ ਦੀ ਨਕਦੀ ਸਮੇਤ ਕੀਮਤੀ ਸਮਾਨ ਚੋਰੀ ਕਰ ਲਿਆ। 

ਉਨ੍ਹਾਂ ਦੱਸਿਆ ਕਿ ਵਿਆਹ ਸ਼ਾਦੀਆਂ ਲਈ ਵਰਤੋਂ 'ਚ ਆਉਣ ਵਾਲੇ ਨੋਟਾਂ ਵਾਲੇ ਹਾਰ ਤੋਂ ਇਲਾਵਾ ਮੰਦਰ ਦੀ ਨਕਦੀ ਦੁਕਾਨ ਵਿਚ ਰੱਖੀ ਹੋਈ ਸੀ, ਦੁਕਾਨ 'ਚ ਲੱਗੇ ਡੀ.ਵੀ.ਆਰ ਵੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਜਿਸ ਸੰਬੰਧੀ ਉਨ੍ਹਾਂ ਪੁਲਸ ਨੂੰ ਸੂਚਨਾ ਕਰ ਦਿੱਤੀ ਹੈ। ਪੁਲਸ ਵੱਲੋਂ ਨਜ਼ਦੀਕ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। 


author

Gurminder Singh

Content Editor

Related News