ਟਾਵਰਾਂ ਤੋਂ ਬੈਟਰੀਆਂ ਤੇ ਮੋਬਾਇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Sunday, Sep 24, 2017 - 02:31 AM (IST)

ਰਾਮਾ ਮੰਡੀ(ਪਰਮਜੀਤ)-ਟਾਵਰਾਂ ਤੋਂ ਬੈਟਰੀਆਂ ਅਤੇ ਮੋਬਾਇਲ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤੇ ਜਾਣ ਦਾ ਮਾਮਲਾ ਧਿਆਨ 'ਚ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਜੱਜਲ ਵਿਖੇ ਪੁਲਸ ਵੱਲੋਂ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਬਲੈਰੋ ਕੈਪਰ ਗੱਡੀ ਨੰਬਰ ਪੀ ਬੀ 13 ਏ ਆਰ 4126 ਨੂੰ ਚੋਰੀ ਕੀਤੇ ਸਾਮਾਨ ਸਣੇ ਗ੍ਰਿਫਤਾਰ ਕਰ ਲਿਆ। ਸੀ. ਆਈ. ਏ. ਸਟਾਫ 2 ਪੁਲਸ ਦੇ ਇੰਸਪੈਕਟਰ ਹਰਬੰਸ ਸਿੰਘ, ਏ. ਐੱਸ. ਆਈ. ਮੋਹਨਦੀਪ ਸਿੰਘ ਨੇ ਦੱਸਿਆ ਕਿ ਸੁਖਪਾਲ ਸਿੰਘ ਪੁੱਤਰ ਮਹਿਲਾ ਸਿੰਘ, ਜਗਰੂਪ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਪੱਕਾ ਕਲਾਂ, ਅਸ਼ੋਕ ਕੁਮਾਰ ਪੁੱਤਰ ਬਲਵੰਤ ਰਾਮ ਖਟੀਕ ਵਾਸੀ ਰਾਮਾ ਮੰਡੀ, ਅਤੇ ਜਸਵਿੰਦਰ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਬਰਨਾਲਾ ਪਾਸੋਂ 15 ਬੈਟਰੀਆਂ ਐਕਸਾਈਡ, 400 ਕਿਲੋ ਸਿੱਕਾ ਬੈਟਰੀਆਂ ਵਿਚੋਂ ਕੱਢਿਆ ਹੋਇਆ ਅਤੇ 33 ਬੈਟਰੀਆਂ ਦੇ ਖਾਲੀ ਖੋਖੇ ਬਰਾਮਦ ਕੀਤੇ ਹਨ। ਇੰਸਪੈਕਟਰ ਹਰਬੰਸ ਸਿੰਘ, ਏ. ਐੱਸ. ਆਈ. ਮੋਹਨਦੀਪ ਸਿੰਘ ਨੇ ਦੱਸਿਆ ਕਿ ਰਾਮਾ ਮੰਡੀ ਥਾਣੇ ਵਿਖੇ 13 ਅਗਸਤ 2017 ਨੂੰ ਅਣਪਛਾਤੇ ਵਿਅਕਤੀਆਂ ਖਿਲਾਫ਼ ਬੈਟਰੀਆਂ ਚੋਰੀ ਕਰਨ ਦਾ ਮੁਕੱਦਮਾ ਦਰਜ ਹੋਇਆ ਸੀ, ਜਿਸ 'ਤੇ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ 2 ਪੁਲਸ ਦੀ ਵਿਸ਼ੇਸ਼ ਨਾਕਾਬੰਦੀ ਦੌਰਾਨ ਰਾਮਾ ਥਾਣਾ ਅਧੀਨ ਪੈਂਦੇ ਪਿੰਡ ਜੱਜਲ ਵਿਖੇ ਬਲੈਰੋ ਕੈਪਰ ਗੱਡੀ ਨੰਬਰ ਪੀ ਬੀ 13 ਏ ਆਰ 4126 ਸਮੇਤ ਅਤੇ ਚੋਰੀ ਕੀਤੇ ਸਾਮਾਨ ਸਮੇਤ ਗ੍ਰਿਫਤਾਰ ਕਰ ਲਿਆ। ਇਸ ਮੌਕੇ ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਾਮਾ ਮੰਡੀ ਅਤੇ ਨੇੜਲੇ ਇਲਾਕਿਆਂ ਵਿਚ ਜੋ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ ਦਾ ਸਾਮਾਨ ਲਿਆ ਕੇ ਗੈਰ-ਕਾਨੂੰਨੀ ਤਰੀਕੇ ਨਾਲ ਵੇਚਣ ਵਾਲੇ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। 


Related News