ਦੇਹ ਵਪਾਰ ਦਾ ਪਰਦਾਫਾਸ਼, ਹੋਟਲ ''ਚ ਕੁੜੀ ਤੇ ਮੁੰਡੇ ਸਣੇ ਮੈਨੇਜਰ ਗ੍ਰਿਫ਼ਤਾਰ

Thursday, Sep 12, 2024 - 06:39 PM (IST)

ਅੰਮ੍ਰਿਤਸਰ- ਅੰਮ੍ਰਿਤਸਰ 'ਚ ਆਏ ਦਿਨ ਪੁਲਸ ਵੱਲੋਂ ਦੇਹ ਵਪਾਰ ਦੇ ਧੰਦਿਆਂ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇਥਾਣਾ ਸਦਰ ਦੀ ਪੁਲਸ ਵੱਲੋਂ ਹੋਟਲ 'ਚ ਰੇਡ ਕੀਤੀ ਗਈ। ਪੁਲਸ ਨੇ ਮੌਕੇ 'ਤੇ ਹੋਟਲ 'ਚ ਪਹੁੰਚ ਕੇ ਦਲਾਲ ਨੌਜਵਾਨ ਮੁੰਡੇ ਤੇ ਕੁੜੀ ਨੂੰ ਮੈਨੇਜਰ ਸਮੇਤ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਇਸ ਦੌਰਾਨ ਹੋਟਲ ਵਾਲਿਆਂ ਨੇ ਪੰਜਾਬ ਪੁਲਸ 'ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੁਲਸ ਵਾਲਿਆਂ ਦੇ ਵੱਲੋਂ ਲਗਾਤਾਰ ਸਾਨੂੰ ਪਿਛਲੇ ਕਈ ਦਿਨਾਂ ਤੋਂ ਵੰਗਾਰ ਪਾਈ ਜਾ ਰਹੀ ਸੀ ਕਿ ਸਾਨੂੰ ਮੁਰਗਾ ਤੇ ਸ਼ਰਾਬ ਲਿਆ ਕੇ ਦਿਓ। ਜਦੋਂ ਅਸੀਂ ਇਹ ਗੱਲ ਨਾ ਮਨੀ ਤਾਂ ਪੁਲਸ ਨੇ ਹੋਟਲ 'ਚ ਰੇਡ ਕੀਤੀ ਪਰ ਕੁਝ ਵੀ ਬਰਾਮਦ ਨਾ ਹੋਇਆ। ਇਸ ਦੌਰਾਨ ਉੱਥੇ ਹੀ ਪੁਲਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਚੈਕਿੰਗ ਦੌਰਾਨ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮੁਆਫ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News