ਲੁੱਟਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ ਅਸਲੇ ਤੇ ਮਾਰੂ ਹਥਿਆਰਾਂ ਸਮੇਤ ਕਾਬੂ

Thursday, Sep 12, 2024 - 03:46 PM (IST)

ਲੁੱਟਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ ਅਸਲੇ ਤੇ ਮਾਰੂ ਹਥਿਆਰਾਂ ਸਮੇਤ ਕਾਬੂ

ਤਪਾ ਮੰਡੀ (ਸ਼ਾਮ,ਗਰਗ) : ਐੱਸ.ਐੱਸ.ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਤਪਾ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਰੂੜੇਕੇ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਲੁੱਟਾ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਮੋਟਰਸਾਈਕਲ, ਪਿਸਤੌਲ ਅਤੇ ਮਾਰੂ ਹਥਿਆਰਾਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਡੀ. ਐੱਸ. ਪੀ ਦਫਤਰ ਤਪਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਤਪਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰੋੜੇਕੇ ਕਲਾਂ ਦੇ ਮੁਖੀ ਜਗਜੀਤ ਸਿੰਘ ਘੁਮਾਣ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਰਣਜੀਤ ਸਿੰਘ ਦੀ ਟੀਮ ਅਤੇ ਸੀ.ਆਈ.ਏ ਸਟਾਫ ਬਰਨਾਲਾ ਦੀ ਟੀਮ ਨੂੰ ਮੁਖਬਰ ਇਤਲਾਹ ਦਿੱਤੀ ਕਿ ਅਰਜਨ ਰਾਮ ਉਰਫ ਅਰਜਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰੁੜੇਕੇ ਕਲਾ, ਅੰਗਰੇਜ ਸਿੰਘ ਉਰਫ ਗੱਗੀ ਪੁੱਤਰ ਮੇਜਰ ਸਿੰਘ ਵਾਸੀ ਅੱਡਾ ਬਸਤੀ ਪੱਖੋ ਕਲਾਂ, ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਜਗਦੇਵ ਸਿੰਘ ਵਾਸੀ ਸਰਾਂ ਪੱਤੀ ਪੱਖੋ ਕਲਾਂ, ਰਾਜ ਕੁਮਾਰ ਉਰਫ ਰਾਜਾ ਪੁੱਤਰ ਬਲਜੀਤ ਸਿੰਘ ਵਾਸੀ ਰੁੜਕੀ ਜ਼ਿਲ੍ਹਾ ਮਾਨਸਾ ਹਾਲ ਆਬਾਦ ਅੱਡਾ ਬਸਤੀ ਪੱਖੋ ਕਲਾਂ ਅਤੇ ਅਨਿਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 10 ਜੋਗਾ ਜ਼ਿਲ੍ਹਾ ਮਾਨਸਾ ਨੇ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ, ਜੋ ਨਜਾਇਜ਼ ਅਸਲਾ ਅਤੇ ਮਾਰੂ ਹਥਿਆਰ ਨਾਲ ਲੈਸ ਹੋ ਕੇ ਪੈਟਰੋਲ ਪੰਪ, ਸ਼ਰਾਬ ਦੇ ਠੇਕੇ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਕਰਨ ਦੀ ਤਾਕ ਵਿਚ ਹੈ।

ਉਕਤ ਗੈਂਗ ਅੱਜ ਵੀ ਇੱਕਠੇ ਹੋ ਕੇ ਬਰਨਾਲਾ ਤੋਂ ਮਾਨਸਾ ਰੋਡ ਪਰ ਦਾਣਾ ਮੰਡੀ, ਪੱਖੋ ਕਲਾਂ ਵਿਚ ਬਣੇ ਬੇ ਆਬਾਦ ਕਮਰਿਆਂ ਵਿਚ ਆਪਣੇ ਮੋਟਰਸਾਈਕਲ ਸਣੇ ਖੜ੍ਹੇ ਹੋ ਕੇ ਸ਼ਰਾਬ ਦੇ ਠੇਕੇ, ਪੈਟਰੋਲ ਪੰਪ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਯੋਜਨਾ ਬਣਾ ਰਿਹਾ ਹੈ, ਜੇਕਰ ਹੁਣੇ ਹੀ ਦਾਣਾ ਮੰਡੀ ਪੱਖ ਕਲਾਂ ਵਿਚ ਬਣੇ ਬੇ ਆਬਾਦ ਕਮਰਿਆਂ ਪਰ ਰੇਡ ਕੀਤੀ ਜਾਵੇ ਤਾਂ ਇਹ ਪੰਜ ਵਿਅਕਤੀਆਂ ਨੂੰ ਨਜਾਇਜ਼ ਅਸਲੇ, ਮਾਰੂ ਹਥਿਆਰਾਂ ਸਮੇਤ ਰੰਗੇ ਹੱਥੀਂ ਕਾਬੂ ਆ ਸਕਦੇ ਹਨ।

ਜਿਸ ਉਪਰੰਤ ਪੁਲਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਅਰਜਨ ਰਾਮ ਉਰਫ ਅਰਜਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰੁੜੇਕੇ ਕਲਾ, ਅੰਗਰੇਜ ਸਿੰਘ ਉਰਫ ਗੰਗੀ ਪੁੱਤਰ ਮੇਜਰ ਸਿੰਘ ਵਾਸੀ ਅੱਡਾ ਬਸਤੀ ਪੱਖੋ ਕਲਾਂ, ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਜਗਦੇਵ ਸਿੰਘ ਵਾਸੀ ਸਰਾਂ ਪੱਤੀ ਪੱਖੋ ਕਲਾਂ, ਰਾਜ ਕੁਮਾਰ ਉਰਫ ਰਾਜਾ ਪੁੱਤਰ ਬਲਜੀਤ ਸਿੰਘ ਵਾਸੀ ਰੁੜਕੀ ਜ਼ਿਲ੍ਹਾ ਮਾਨਸਾ ਹਾਲ ਆਬਾਦ ਅੱਡਾ ਬਸਤੀ ਪੱਖੋ ਕਲਾਂ ਅਤੇ ਅਨਿਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 10 ਜੋਗਾ ਜ਼ਿਲ੍ਹਾ ਮਾਨਸਾ ਨੂੰ ਗ੍ਰਿਫਤਾਰ ਕਰ ਲਿਆ। ਮੌਕੇ 'ਤੇ ਦੋਸ਼ੀ ਰਾਜ ਕੁਮਾਰ ਉਰਫ ਰਾਜਾ ਉਕਤ ਪਾਸੋ ਇਕ ਦੇਸੀ ਕੱਟਾ (ਪਿਸਤੌਲ) 315 ਬੋਰ ਸਮੇਤ ਇਕ ਕਾਰਤੂਸ ਜਿੰਦਾ 315 ਬੋਰ, ਦੋਸ਼ੀ ਅਨਿਲ ਕੁਮਾਰ ਉਕਤ ਪਾਸੋ ਇਕ ਕ੍ਰਿਪਾਨ ਲੋਹਾ, ਦੋਸ਼ੀ ਅਰਜਨ ਰਾਮ ਉਕਤ ਪਾਸੋਂ ਇਕ ਰਾੜ ਲੋਹਾ ਜਿਸ ਪਰ ਗਰਾਰੀ ਜੜੀ ਹੋਈ ਹੈ, ਦੋਸ਼ੀ ਕੁਲਦੀਪ ਸਿੰਘ ਉਰਫ ਕੀਪਾ ਪਾਸੋਂ ਇਕ ਰਾੜ ਲੋਹਾ ਸਟੀਲ ਟਾਈਪ ਜਿਸ 'ਤੇ ਗਰਾਰੀ ਜੜੀ ਹੋਈ, ਦੋਸ਼ੀ ਅੰਗਰੇਜ ਸਿੰਘ ਪਾਸੋਂ ਬੇਸਵਾਲ ਲੱਕੜ ਸਮੇਤ ਇਕ ਮੋਟਰ ਸਾਇਕਲ ਮਾਰਕਾ ਹੀਰੋ ਸਪੈਲਡਰ ਨੂੰ ਕਬਜ਼ਾ ਪੁਲਸ ਵਿਚ ਲਿਆ ਗਿਆ। ਦੋਸ਼ੀਆਂ ਤੋਂ ਪੁਛਗਿੱਛ ਦੌਰਾਨ ਹੋਰ ਵੀ ਸੁਰਾਗ ਮਿਲਣ ਦੀ ਸੰਭਵਨਾ ਹੈ। 


author

Gurminder Singh

Content Editor

Related News