ਚੋਰੀ ਦੇ 2 ਮੋਟਰਸਾਈਕਲਾਂ ਸਣੇ 4 ਕਾਬੂ

Monday, Sep 09, 2024 - 04:41 PM (IST)

ਚੋਰੀ ਦੇ 2 ਮੋਟਰਸਾਈਕਲਾਂ ਸਣੇ 4 ਕਾਬੂ

ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਚੋਰੀ ਦੇ 2 ਮੋਟਰਸਾਈਕਲਾਂ ਸਮੇਤ ਚਾਰ ਜਣਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਧਰਮਪਾਲ ਉਰਫ਼ ਬਿੱਟੂ ਵਾਸੀ ਚੱਕ ਜਾਨੀਸਰ, ਜਸਕਰਨ ਸਿੰਘ ਜੱਸ ਵਾਸੀ ਅਰਨੀਵਾਲਾ, ਗੁਰਪ੍ਰੀਤ ਸਿੰਘ ਉਰਫ਼ ਗੋਰੀ ਅਤੇ ਜੱਗਾ ਸਿੰਘ ਵਾਸੀਆਨ ਕੌੜਿਆਂ ਵਾਲੀ ਚੋਰੀ ਦੇ ਮੋਟਰਸਾਈਕਲਾਂ ਨੂੰ ਵੇਚਣ ਲਈ ਸਬਜ਼ੀ ਮੰਡੀ ਫਾਜ਼ਿਲਕਾ ’ਚ ਖੜ੍ਹੇ ਹਨ।

ਪੁਲਸ ਨੇ ਛਾਪੇਮਾਰੀ ਕਰ ਕੇ ਉਪੋਰਕਤ ਵਿਅਕਤੀਆਂ ਨੂੰ 2 ਮੋਟਰਸਾਈਕਲਾਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News