ਚੋਰੀ ਕਰਕੇ ਭੱਜਦੇ ਨੂੰ ਫੜ ਕੇ ਲੈ ਗਈ ਮੌਤ

Thursday, Sep 12, 2024 - 05:43 PM (IST)

ਚੋਰੀ ਕਰਕੇ ਭੱਜਦੇ ਨੂੰ ਫੜ ਕੇ ਲੈ ਗਈ ਮੌਤ

ਮਾਛੀਵਾੜਾ : ਮਾਛੀਵਾੜਾ ਤੋਂ ਇਕ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਭੱਜਿਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਮੌਤ ਉਸਦਾ ਇੰਤਜ਼ਾਰ ਕਰ ਰਹੀ ਹੈ। ਡੇਅਰੀ ਦਾ ਕੰਮ ਕਰਦੇ ਭੂਸ਼ਣ ਜੈਨ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੀ ਦੁਕਾਨ ਮੇਨ ਬਾਜ਼ਾਰ ਨੇੜੇ ਹੈ ਅਤੇ ਲੰਘੀਂ 10 ਸਤੰਬਰ ਨੂੰ ਉਸਨੇ ਆਪਣਾ ਮੋਟਰਸਾਈਕਲ ਬਾਹਰ ਖੜ੍ਹਾ ਕਰ ਦਿੱਤਾ ਜਿਸ ਦੀ ਚਾਬੀ ਵਿਚ ਹੀ ਲੱਗੀ ਹੋਈ ਸੀ। ਰਾਤ ਨੂੰ ਕਰੀਬ 8.45 ਵਜੇ ਇਕ ਨਾ ਮਲੂਮ ਨੌਜਵਾਨ ਉਸਦੀ ਦੁਕਾਨ ਬਾਹਰੋਂ ਇਹ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ। ਪੁਲਸ ਵਲੋਂ ਭੂਸ਼ਣ ਜੈਨ ਦੇ ਬਿਆਨਾਂ ’ਤੇ ਅਣਪਛਾਤੇ ਨੌਜਵਾਨ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ। ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਇਹ ਨੌਜਵਾਨ ਦੇਰ ਰਾਤ ਸਮਰਾਲਾ ਵੱਲ ਜਾ ਰਿਹਾ ਸੀ ਕਿ ਪਿੰਡ ਬਾਲਿਓਂ ਨੇੜੇ ਉਸਦਾ ਇਹ ਵਾਹਨ ਸਲਿੱਪ ਕਰ ਗਿਆ ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। 

ਇਹ ਵੀ ਪੜ੍ਹੋ : ਡੇਰਾ ਬਿਆਸ ਵਲੋਂ ਇਕ ਹੋਰ ਵੱਡਾ ਐਲਾਨ, ਜਾਰੀ ਹੋਇਆ ਨੋਟੀਫਿਕੇਸ਼ਨ

ਇਸ ਹਾਦਸੇ ਵਿਚ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ, ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਅੱਜ ਇਲਾਜ ਦੌਰਾਨ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਗਈ। ਸਮਰਾਲਾ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਕ੍ਰਿਸ਼ਨ ਲਾਲ ਵਾਸੀ ਮਾਛੀਵਾੜਾ ਵਜੋਂ ਹੋਈ ਹੈ ਅਤੇ ਜਿਸ ਮੋਟਰਸਾਈਕਲ ’ਤੇ ਉਹ ਆ ਰਿਹਾ ਸੀ ਉਹ ਚੋਰੀ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਹੈ ਜਿਨ੍ਹਾਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ, ਪੰਜਾਬ 'ਚ ਨਵਾਂ ਕਾਨੂੰਨ ਲਾਗੂ, 5 ਹਜ਼ਾਰ ਦਾ ਚਲਾਨ, ਪਾਸਪੋਰਟ 'ਚ ਵੀ ਆਵੇਗੀ ਦਿੱਕਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News