ਗ੍ਰੀਨ ਐਵੀਨਿਊ ''ਚ 70 ਲੱਖ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਚੋਰੀ

Friday, Aug 16, 2019 - 10:20 AM (IST)

ਗ੍ਰੀਨ ਐਵੀਨਿਊ ''ਚ 70 ਲੱਖ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਚੋਰੀ

ਅੰਮ੍ਰਿਤਸਰ (ਸਫਰ) : ਐਤਵਾਰ ਤੜਕੇ 3 ਵਜੇ ਗ੍ਰੀਨ ਐਵੀਨਿਊ ਦੇ ਕੋਠੀ ਨੰ. 225 ਸ਼ਰਮਾ ਗ੍ਰਹਿ ਤੋਂ 2 ਚੋਰਾਂ ਦੀਆਂ ਧੁੰਦਲੀਆਂ ਤਸਵੀਰਾਂ ਕਰੀਬ 70 ਲੱਖ ਦੇ ਗਹਿਣੇ ਅਤੇ 6 ਲੱਖ ਦੀ ਨਕਦੀ ਨੂੰ ਸਿਰਹਾਣਿਆਂ ਦੇ ਗਿਲਾਫ 'ਚ ਰੱਖ ਕੇ ਲਿਜਾਂਦੇ ਸੀ. ਸੀ. ਟੀ. ਵੀ. ਕੈਮਰੇ 'ਚ ਨਜ਼ਰ ਆਈਆਂ। ਮੁਲਜ਼ਮਾਂ 'ਚ ਇਕ ਨੇ ਹੱਥ ਵਿਚ ਡੀ. ਵੀ. ਆਰ. ਫੜ ਰੱਖਿਆ ਹੈ। ਇਹ ਦੋਵੇਂ ਪੈਦਲ ਕੋਠੀ ਦੇ ਬਾਹਰ ਕਸਟਮ ਚੌਕ ਤੋਂ ਡਿਪਟੀ ਕਮਿਸ਼ਨਰ ਗ੍ਰਹਿ ਵੱਲੋਂ ਰਤਨ ਸਿੰਘ ਚੌਕ ਵੱਲ ਜਾਂਦੀ ਸੜਕ 'ਤੇ ਬਸੰਤ ਐਵੀਨਿਊ ਸਥਿਤ ਪੁਰਾਣੀ ਚੁੰਗੀ ਤੱਕ ਜਾਂਦੇ ਦਿਸੇ। ਇਸ ਦੌਰਾਨ ਇਕ ਬਾਈਕ 'ਤੇ 2 ਸਵਾਰ ਦਿਸੇ। ਇਕ ਉੱਤਰ ਕੇ ਪੈਦਲ ਰਣਜੀਤ ਐਵੀਨਿਊ ਬੀ-ਬਲਾਕ ਕਚਹਿਰੀ ਵੱਲ ਚਲਾ ਗਿਆ, ਜਦੋਂ ਕਿ ਦੂਜਾ ਰਤਨ ਸਿੰਘ ਚੌਕ ਵੱਲ ਚਲਾ ਗਿਆ। ਕੋਠੀ ਮਾਲਕ ਪਵਨ ਸ਼ਰਮਾ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ 'ਚ ਫੁਟੇਜ ਧੁੰਦਲੀ ਹੋਣ ਕਾਰਨ ਚੋਰ ਪਛਾਣ 'ਚ ਨਹੀਂ ਆ ਰਹੇ।

ਰਾਤ ਨੂੰ ਕਿਤੇ ਨਹੀਂ ਦਿਸੀ ਪੁਲਸ
ਪੁਲਸ ਕੰਟਰੋਲ ਰੂਮ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਫੁਟੇਜ ਖੰਗਾਲਣ ਤੋਂ ਬਾਅਦ ਕਿਤੇ ਵੀ ਪੁਲਸ ਨਜ਼ਰ ਨਹੀਂ ਆਈ, ਜਦੋਂ ਕਿ ਪਾਸ਼ ਇਲਾਕੇ 'ਚ ਪੁਲਸ ਗਸ਼ਤ ਵੀ ਨਹੀਂ ਦਿਸੀ, ਨਾ ਕਿਤੇ ਪੀ. ਸੀ. ਆਰ. ਦੀ ਟੀਮ ਦਿਸੀ ਤੇ ਨਾ ਹੀ ਚੌਕੀਦਾਰ ਹੀ ਮਿਲਿਆ। ਅਜਿਹੇ 'ਚ ਜਦੋਂ ਕੇਂਦਰ ਅਤੇ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਨੂੰ ਅਤਿ-ਸੰਵੇਦਨਸ਼ੀਲ ਦੀ ਸ਼੍ਰੇਣੀ 'ਚ ਰੱਖਦਿਆਂ ਹਾਈ ਅਲਰਟ ਦੇ ਆਦੇਸ਼ ਜਾਰੀ ਕਰ ਰੱਖੇ ਹਨ, ਉਥੇ ਹੀ ਦੂਜੇ ਪਾਸੇ ਪੁਲਸ ਸੁਰੱਖਿਆ ਦਾ ਇਹ ਹਾਲ ਦੇਖਣ ਨੂੰ ਮਿਲਿਆ। ਪੁਲਸ ਚੋਰੀ ਦੀ ਇਸ ਗੁੱਥੀ ਸੁਲਝਾਉਣ ਲਈ ਕਈ ਥਾਣਿਆਂ 'ਚ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ।  


author

Baljeet Kaur

Content Editor

Related News