ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ, ਮੁਕੱਦਮਾ ਦਰਜ

Saturday, Feb 14, 2026 - 11:00 AM (IST)

ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ, ਮੁਕੱਦਮਾ ਦਰਜ

ਜਲਾਲਾਬਾਦ (ਬਜਾਜ) : ਜਲਾਲਾਬਾਦ ਸਿਟੀ ਪੁਲਸ ਸਟੇਸ਼ਨ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਇੱਕ ਚੋਰੀਸ਼ੁਦਾ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਸ ਪਾਰਟੀ ਨਾਲ ਗਸ਼ਤ ਅਤੇ ਚੈਕਿੰਗ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਾਗਰ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਗੋਬਿੰਦ ਨਗਰੀ ਜਲਾਲਾਬਾਦ ਹਾਲ ਅਬਾਦ ਜਲਾਲਾਬਾਦ ਦੀ ਨਵੀ ਦਾਣਾ ਮੰਡੀ ਵਿੱਚ ਰਹਿੰਦਾ ਹੈ ਅਤੇ ਗੁਰਮੇਲ ਸਿੰਘ ਪੁੱਤਰ ਸੋਨਾ ਸਿੰਘ ਵਾਸੀ ਫੱਤੂ ਵਾਲਾ ਹਾਲ ਅਬਾਦ ਲਲਾ ਬਸਤੀ ਜਲਾਲਾਬਾਦ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ।

ਉਹ ਡਰੀਮ ਵਿਲਾ ਪੈਲੇਸ ਤੋਂ ਹਿਸਾਨ ਵਾਲਾ ਪਿੰਡ ਵੱਲ ਜਾਣ ਵਾਲੀ ਨਹਿਰ ਦੇ ਕੰਢੇ 'ਤੇ ਚੋਰੀ ਕੀਤੇ ਮੋਟਰਸਾਈਕਲ ਨੂੰ ਵੇਚਣ ਲਈ ਖੜ੍ਹੇ ਹਨ। ਪੁਲਸ ਨੇ ਛਾਪਾ ਮਾਰਿਆ ਅਤੇ ਸਾਗਰ ਅਤੇ ਗੁਰਮੇਲ ਨੂੰ ਬਿਨਾਂ ਨੰਬਰ ਪਲੇਟ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਜਲਾਲਾਬਾਦ ਸਿਟੀ ਪੁਲਸ ਸਟੇਸ਼ਨ ਵਿੱਚ ਸਾਗਰ ਅਤੇ ਗੁਰਮੇਲ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News