ਪੁੱਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾ ਰਹੇ ਪਿਓ ਦੀ ਸੜਕ ਹਾਦਸੇ ''ਚ ਮੌਤ! ਮਾਂ ਗੰਭੀਰ ਜ਼ਖ਼ਮੀ

Wednesday, Sep 16, 2026 - 06:55 PM (IST)

ਪੁੱਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾ ਰਹੇ ਪਿਓ ਦੀ ਸੜਕ ਹਾਦਸੇ ''ਚ ਮੌਤ! ਮਾਂ ਗੰਭੀਰ ਜ਼ਖ਼ਮੀ

ਭਵਾਨੀਗੜ੍ਹ (ਵਿਕਾਸ ਮਿੱਤਲ)- ਪਿੰਡ ਬਾਲਦ ਕਲਾਂ ਨੇੜੇ ਪਟਿਆਲਾ ਰੋਡ ’ਤੇ ਬੁੱਧਵਾਰ ਤੜਕੇ ਕੌਮੀ ਰਾਜ ਮਾਰਗ ’ਤੇ ਇਕ ਤੇਜ਼ ਰਫ਼ਤਾਰ ਐਂਬੂਲੈਂਸ ਕਿਸੇ ਵਾਹਨ ਨਾਲ ਟਕਰਾ ਕੇ ਸੜਕ ਕਿਨਾਰੇ ਪਲਟ ਗਈ। ਹਾਦਸੇ ਵਿਚ ਐਂਬੂਲੈਂਸ 'ਚ ਸਵਾਰ ਮਰੀਜ਼ ਤੇ ਉਸ ਦੀ ਮਾਂ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਮਰੀਜ਼ ਦੇ ਪਿਤਾ ਦੀ ਮੌਤ ਹੋ ਗਈ। ਐਂਬੂਲੈਂਸ ਦਾ ਚਾਲਕ ਵਾਲ-ਵਾਲ ਬਚ ਗਿਆ। ਪੁਲਸ ਨੇ ਐਂਬੂਲੈਂਸ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੁਨਾਮ ਵਿਖੇ ਸ਼ੇਰੋ ਕੈਂਚੀਆਂ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਸੁਨਾਮ ਵਾਸੀ ਨਵਦੀਪ ਸਿੰਘ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਉਸ ਦੇ ਪਿਤਾ ਮਲਕੀਤ ਸਿੰਘ ਤੇ ਮਾਤਾ ਹਰਪਰਨੀਤ ਕੌਰ ਨਾਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਤੜਕੇ ਕਰੀਬ ਸਾਢੇ 4 ਵਜੇ ਜਦੋਂ ਐਂਬੂਲੈਂਸ ਪਿੰਡ ਬਾਲਦ ਕਲਾਂ ਨੇੜੇ ਹਾਈਵੇ ’ਤੇ ਪਹੁੰਚੀ ਤਾਂ ਕਿਸੇ ਵਾਹਨ ਨਾਲ ਟਕਰਾ ਗਈ ਤੇ ਸੜਕ ਕਿਨਾਰੇ ਪਲਟ ਗਈ। ਹਾਦਸੇ ਵਿਚ ਨਵਦੀਪ ਸਿੰਘ ਤੇ ਉਸ ਦੀ ਮਾਤਾ ਹਰਪਰਨੀਤ ਕੌਰ ਗੰਭੀਰ ਜ਼ਖਮੀ ਹੋ ਗਏ ਜਦਕਿ ਮਲਕੀਤ ਸਿੰਘ ਦੀ ਮੌਤ ਹੋ ਗਈ। ਏ.ਐੱਸ.ਆਈ. ਨੇ ਦੱਸਿਆ ਕਿ ਐਂਬੂਲੈਂਸ ਚਲਾ ਰਿਹਾ ਬਲਜੀਤ ਸਿੰਘ ਵਾਸੀ ਛਾਜਲੀ ਕੋਠੇ ਹਾਦਸੇ ਵਿਚ ਬਚ ਗਿਆ। ਪੁਲਸ ਵੱਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Anmol Tagra

Content Editor

Related News