ਦੀਵਾਲੀ ਦੀਆਂ ਲੜੀਆਂ ਲਗਾਉਂਦੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ

Thursday, Oct 29, 2026 - 03:46 PM (IST)

ਦੀਵਾਲੀ ਦੀਆਂ ਲੜੀਆਂ ਲਗਾਉਂਦੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ): ਦੀਵਾਲੀ ਦੇ ਤਿਉਹਾਰ ਨੂੰ ਵੇਖਦਿਆਂ ਸਿਨੇਮਾ ਰੋਡ 'ਤੇ ਇਕ ਦੁਕਾਨ 'ਤੇ ਲਾਈਟ ਲਗਾਉਂਦਿਆਂ ਇਕ 20 ਸਾਲ ਦੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।

ਜਾਣਕਾਰੀ ਮੁਤਾਬਕ, ਕਮਲਜੀਤ ਸਿੰਘ (20) ਪੁੱਤਰ ਮੰਦੀਪ ਸਿੰਘ ਵਾਸੀ ਰਵਿਦਾਸਪੁਰਾ ਟਿੱਬੀ, ਜੋ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ, ਅੱਜ ਸਵੇਰੇ ਤਕਰੀਬਨ 11 ਵਜੇ ਸਿਨੇਮਾ ਰੋਡ 'ਤੇ ਇਕ ਦੁਕਾਨ 'ਤੇ ਦੀਵਾਲੀ ਦੇ ਤਿਉਹਾਰ ਲਈ ਲਾਈਟ ਲਗਾਉਣ ਗਿਆ ਸੀ, ਪਰ ਲਾਈਟ ਲਗਾਉਂਦਿਆਂ ਅਚਾਨਕ ਉਹ ਦੁਕਾਨ ਦੇ ਉੱਪਰੋਂ ਲੰਘ ਰਹੀਆਂ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 


author

Anmol Tagra

Content Editor

Related News