ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut! ਬੁੱਧਵਾਰ ਨੂੰ ਵੀ ਬੱਤੀ ਰਹੇਗੀ ਬੰਦ

Monday, Oct 26, 2026 - 07:52 PM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut! ਬੁੱਧਵਾਰ ਨੂੰ ਵੀ ਬੱਤੀ ਰਹੇਗੀ ਬੰਦ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਦਿਨ ਢਲੇ 'ਤੇ ਹੀ ਬੱਤੀ ਆਵੇਗੀ। ਕਈ ਇਲਾਕੇ ਅਜਿਹੇ ਵੀ ਹਨ, ਜਿੱਥੇ 28 ਅਕਤੂਬਰ ਨੂੰ ਵੀ ਬੱਤੀ ਰਹੇਗੀ ਅਤੇ ਲੰਬਾ ਪਾਵਰ ਕੱਟ ਲੱਗੇਗਾ। 

ਇਹ ਵੀ ਪੜ੍ਹੋ: ਪੰਜਾਬ 'ਚ 29, 30 ਨੂੰ ਪਵੇਗਾ ਮੀਂਹ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ

ਨੰਗਲ ਵਿਚ ਬਿਜਲੀ ਬੰਦ ਰਹੇਗੀ
ਨੰਗਲ (ਸੈਣੀ)- ਪੀ. ਐੱਸ. ਪੀ. ਸੀ. ਐੱਲ. ਵੱਲੋਂ 27 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਾਣਕਾਰੀ ਦਿੰਦੇ ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉਪਮੰਡਲ ਨੰਗਲ ਨੇ ਦੱਸਿਆ ਕਿ 11 ਕੇ. ਵੀ. ਜਵਾਹਰ ਮਾਰਕੀਟ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਫੀਡਰ ਅਧੀਨ ਆਉਂਦੇ ਇਲਾਕਿਆਂ ਜਵਾਹਰ ਮਾਰਕੀਟ, ਐੱਮ. ਪੀ. ਦੀ ਕੋਠੀ, ਮੈਦਾ ਮਾਜਰਾ, ਮਾਣਕਪੁਰ, ਮੇਘਪੁਰ, ਡੁਕਲੀ, ਪੱਟੀ ਅੱਪਰ, ਰਾਏਪੁਰ, ਬੰਦਲੈਹੜੀ, ਬ੍ਰਹਮਪੁਰ ਅੱਪਰ, ਅਜੌਲੀ, ਦਬਖੇਹੜਾ ਅੱਪਰ ਅਤੇ ਜੰਡਲਾ ਲੋਅਰ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ : ਨਕਲੀ ਪੁਲਸ ਮੁਲਾਜ਼ਮ ਬਣ ਕੇ ਆਇਆ ਠੱਗ, ਦਿਨ-ਦਿਹਾੜੇ ਕਰ ਗਿਆ ਵੱਡਾ ਕਾਂਡ

ਮੂਨਕ ਵਿਚ 3 ਦਿਨਾਂ ਖੇਤਾਂ ਵਾਲੀ ਬਿਜਲੀ ਸਪਲਾਈ ਬੰਦ
ਮੂਨਕਰ (ਪ੍ਰਕਾਸ਼)- ਬਿਜਲੀ ਗਰਿੱਡ ਵਿਚ ਪਾਵਰ ਟ੍ਰਾਂਸਫਾਰਮਰ ਦੀ ਹੋ ਰਹੀ ਮੁਰੰਮਤ ਨੂੰ ਲੈ ਕੇ ਕੁਝ ਇਲਾਕੇ ਦੀ ਖੇਤਾਂ ਵਾਲੀ ਬਿਜਲੀ ਬੰਦ ਰਹੇਗੀ। ਇਸ ਸਬੰਧੀ ਪਾਵਰ ਕੌਮ ਦਫਤਰ ਮੂਨਕ ਦੇ ਐੱਸ. ਡੀ. ਓ. ਜੋਧਾ ਰਾਮ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 27, 28 ਅਕਤੂਬਰ 2026 ਨੂੰ ਬਲਰਾਂ ਗਰਿੱਡ ਵਿਚ ਟ੍ਰਾਂਸਫਾਰਮਰ ਦੀ ਸਮਰਥਾ ਨੂੰ ਵਧਾਉਣ ਲਈ ਚਲ ਰਹੇ ਕੰਮ ਕਾਰਨ ਖੇਤਾਂ ਵਾਲੀ ਬਿਜਲੀ ਲਾਈਨਾਂ ਬੰਦ ਰਹੇਗੀ।  ਇਥੇ ਇਹ ਵੀ ਦੱਸ ਦੇਈਏ ਕਿ 26 ਤਾਰੀਖ਼ ਵੀ ਇਥੇ ਬਿਜਲੀ ਬੰਦ ਰੱਖੀ ਗਈ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੋਣ ਵਾਲੇ ਕੰਮ ਨੂੰ ਵੇਖਦੇ ਹੋਏ ਬਿਜਲੀ ਬੰਦ ਦੇ ਸਮੇਂ 'ਚ ਵੱਧ ਘੱਟ ਹੋ ਸਕਦਾ ਹੈ।

ਇਹ ਵੀ ਪੜ੍ਹੋ: 9 ਮਹੀਨੇ ਪਹਿਲਾਂ ਰੂਸ ਗਏ ਦਸੂਹਾ ਦੇ ਨੌਜਵਾਨ ਦੀ ਮੌਤ, ਮਾਂ ਦਾ ਸੀ ਇਕਲੌਤਾ ਸਹਾਰਾ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News