ਪੰਜਾਬ ''ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ ''ਚ ਕਈ ਘੰਟਿਆਂ ਤੱਕ ਬੱਤੀ ਰਹੇਗੀ ਗੁੱਲ

Wednesday, Oct 28, 2026 - 08:18 PM (IST)

ਪੰਜਾਬ ''ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ ''ਚ ਕਈ ਘੰਟਿਆਂ ਤੱਕ ਬੱਤੀ ਰਹੇਗੀ ਗੁੱਲ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਵੀਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ 'ਤੇ ਕਈ ਘੰਟੇ ਦੇ ਪਾਵਰ ਕੱਟ ਵੀ ਲਾਏ ਜਾਣੇ ਹਨ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-

ਜਲਾਲਾਬਾਦ,  (ਬਜਾਜ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜ਼ਰੂਰੀ ਰੱਖ-ਰਖਾਅ ਦੇ ਕੰਮਾਂ ਦੇ ਮੱਦੇਨਜ਼ਰ 66 ਕੇ. ਵੀ. ਸਬ-ਸਟੇਸ਼ਨ ਚੱਕ ਜਾਨੀਸਰ ਵਿਖੇ ਸ਼ੱਟਡਾਊਨ ਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ ਸਬ-ਸਟੇਸ਼ਨ ’ਤੇ 220 ਵੋਲਟ ਦੀ ਨਵੀਂ ਬੈਟਰੀ ਸਥਾਪਿਤ (ਇੰਸਟਾਲ) ਕਰਨ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ 29 ਅਕਤੂਬਰ ਨੂੰ ਸਵੇਰੇ 10:30 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸ਼ੱਟਡਾਊਨ ਨਾਲ 66 ਕੇ. ਵੀ. ਸਬ-ਸਟੇਸ਼ਨ ਚੱਕ ਜਾਨੀਸਰ ਤੋਂ ਚੱਲਦੇ 11 ਕੇ. ਵੀ. ਫੀਡਰਾਂ ਨਾਲ ਜੁੜੇ ਇਲਾਕੇ ਪ੍ਰਭਾਵਿਤ ਹੋਣਗੇ, ਜਿਨ੍ਹਾਂ ’ਚ ਚੱਕ ਜਾਨੀਸਰ ਜੀ-5, ਚੱਕ ਜਾਨੀਸਰ ਏ. ਪੀ., ਚੱਕ ਸੁਹੇਲੇ ਵਾਲਾ ਏ. ਪੀ. ਅਤੇ ਚੱਕ ਸੁਹੇਲੇ ਵਾਲਾ ਯੂ. ਪੀ. ਐੱਸ. ਫੀਡਰ ਸ਼ਾਮਲ ਹਨ।

ਦਿੜ੍ਹਬਾ ਮੰਡੀ, (ਅਜੈ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਉਪ ਮੰਡਲ ਅਫਸਰ ਦਿੜ੍ਹਬਾ ਸ਼ਹਿਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਅਕਤੂਬਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਸਬ ਡਵੀਜ਼ਨ ਦਿੜ੍ਹਬਾ ਵੱਲੋਂ ਜ਼ਰੂਰੀ ਮੁਰੰਮਤ ਤੇ ਰੱਖ-ਰਖਾਅ ਦੇ ਕੰਮ ਕਾਰਨ 11 ਕੇ. ਵੀ. ਦਿੜ੍ਹਬਾ ਪਿੰਡ ਫੀਡਰ ਅਧੀਨ ਪੈਂਦੇ ਇਲਾਕੇ ਗੁੱਜਰਾਂ ਰੋਡ, ਕਮਾਲਪੁਰ ਰੋਡ, ਸਮੂੰਰਾਂ ਰੋਡ ਤੇ ਦਿੜ੍ਹਬਾ ਦੇ ਸਮੁੱਚੇ ਪਿੰਡ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਸਾਰੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਿਜਲੀ ਨਾਲ ਸਬੰਧਤ ਸਾਰੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ , ਮੁਰੰਮਤ ਦਾ ਕੰਮ ਪੂਰਾ ਹੋਣ ਉਪਰੰਤ ਉਕਤ ਇਲਾਕਿਆਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

ਨੂਰਪੁਰਬੇਦੀ,  (ਭੰਡਾਰੀ, ਅਵਿਨਾਸ਼ ਸ਼ਰਮਾ)-ਸਮੂਹ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੈਂਟੀਨੈਂਸ ਸਮਾਂਸਾਰਣੀ ਦੇ ਚਲਦੇ ਮਿਤੀ29/10/2026 ਦਿਨ ਵੀਰਵਾਰ ਨੂੰ 11kV ਅਸਮਾਨਪੁਰ ਫੀਡਰ ਅਧੀਨ ਪੈਂਦੇ ਪਿੰਡ ਜੱਟਪੁਰ, ਗੁਰਸੇਮਾਜਰਾ, ਆਜਮਪੁਰ, ਸੰਦੋਆ,ਕੋਲਾਪੁਰ, ਜੱਸੇਮਾਜਰਾ, ਰਾਏਪੁਰ, ਮੁੰਨੇ, ਅਸਮਾਨਪੁਰ, ਕਾਂਗੜ, ਬਰਾਰੀ, ਬਸਾਲੀ, ਰੂੜੇਮਾਜਰਾ ਤੇ ਚੰਦਪੁਰ ਅਸਮਾਨੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2ਵਜੇ ਤੱਕ ਜਰੂਰੀ ਮੁਰੰਮਤ ਕਰਨ ਲਈ ਬੰਦ ਰਹੇਗੀ ਕੰਮ ਦੌਰਾਨ ਸਮਾਂ ਕੁਝ ਘੱਟ ਵੱਧ ਹੋ ਸਕਦਾ ਹੈ ।

ਨੂਰਪੁਰ ਬੇਦੀ, (ਕੁਲਦੀਪ, ਅਵਿਨਾਸ਼)-ਨੂਰਪੁਰਬੇਦੀ ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਜੇ.ਈ ਅਜਮੇਰ ਸਿੰਘ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ 11 ਕੇ.ਵੀ. ਹਰੀਪੁਰ ਫੀਡਰ ਅਧੀਨ ਪੈਂਦੇ ਪਿੰਡ ਪਚਰੰਡਾ ਉੱਪਰਲਾ, ਹੇਠਲਾ, ਰਾਏਪੁਰ, ਝੱਜ ਡੂਮੇਵਾਲ, ਹੀਰਪੁਰ ਰਾਮਪੁਰ ਹੇਠਲਾ ਦੀ ਬਿਜਲੀ ਸਪਲਾਈ 29 ਅਕਤੂਬਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮੀਂ 02.00ਵਜੇ ਤੱਕ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Shubam Kumar

Content Editor

Related News