ਸੰਤ ਅਤਰ ਸਿੰਘ ਘੁੰਨਸ ਸਾਹਿਤਕ ਐਵਾਰਡ ਕਵੀ ਜਸਵੰਤ ਜ਼ਫ਼ਰ ਨੂੰ ਭੇਟ

Tuesday, Oct 20, 2026 - 05:03 PM (IST)

ਸੰਤ ਅਤਰ ਸਿੰਘ ਘੁੰਨਸ ਸਾਹਿਤਕ ਐਵਾਰਡ ਕਵੀ ਜਸਵੰਤ ਜ਼ਫ਼ਰ ਨੂੰ ਭੇਟ

ਤਪਾ ਮੰਡੀ (ਸ਼ਾਮ ਗਰਗ)— ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਟਰੱਸਟ ਘੁੰਨਸ ਵੱਲੋਂ ਹਰ ਸਾਲ ਦੁਸਹਿਰੇ ਦੇ ਤਿਉਹਾਰ ‘ਤੇ ਦਸਵੀਂ ਵਾਲੇ ਦਿਨ ਸਾਲਾਨਾ ਸਾਹਿਤਕ ਐਵਾਰਡ ਪੰਜਾਬੀ ਦੇ ਪ੍ਰਸਿੱਧ ਕਵੀ ਜਸਵੰਤ ਜ਼ਫ਼ਰ ਨੂੰ ਭੇਟ ਕੀਤਾ ਗਿਆ। ਇਹ ਸਨਮਾਨ ਟਰੱਸਟ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਸਮੇਤ ਟਰੱਸਟੀ ਪੰਜਾਬੀ ਕਵੀ ਸੀ. ਮਾਰਕੰਡਾ, ਸਾਹਿਤਕ ਆਲੋਚਕ ਤੇਜਾ ਸਿੰਘ ਤਿਲਕ, ਡਾ. ਭੁਪਿੰਦਰ ਸਿੰਘ ਬੇਦੀ ਅਤੇ ਟਰੱਸਟ ਦੇ ਜਨਰਲ ਸਕੱਤਰ ਬੂਟਾ ਸਿੰਘ ਚੌਹਾਨ ਸਮੇਤ ਹੋਰ ਸ਼ਖ਼ਸੀਅਤਾਂ ਨੇ ਕਵੀ ਜਸਵੰਤ ਜ਼ਫ਼ਰ ਨੂੰ ਨਕਦ ਰਾਸ਼ੀ, ਸ਼ਾਲ, ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ‘ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਬਾਬਾ ਟੇਕ ਸਿੰਘ ਧਨੋਲਾ ਵਿਸ਼ੇਸ ਤੋਰ ਤੇ ਸਿਰਕਤ ਕੀਤੀ ਜਿਨ੍ਹਾਂ ਦਾ ਸਮੂਹ ਟਰੱਸਟੀਆਂ ਨੇ ਦਾ ਭਰਵਾਂ ਸਵਾਗਤ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਜਸਵੰਤ ਜ਼ਫ਼ਰ ਦੀਆਂ ਹੁਣ ਤੱਕ ਪੰਜ ਕਾਵਿ-ਸੰਗ੍ਰਹਿ, ਵਾਰਤਕ ਦੀਆਂ ਚਾਰ ਪੁਸਤਕਾਂ ਅਤੇ ਹੋਰ ਅੱਠ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਸਾਹਿਤਕ ਦੇਣ ਨੂੰ ਮੁੱਖ ਰੱਖਦਿਆਂ ਟਰੱਸਟ ਵੱਲੋਂ ਉਨ੍ਹਾਂ ਨੂੰ ਇਸ ਸਨਮਾਨ ਲਈ ਚੁਣਿਆ ਗਿਆ। ਇਸ ਮੌਕੇ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਸਾਹਿਤ ਅਤੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਬਾਬਾ ਟੇਕ ਸਿੰਘ ਧਨੋਲਾ, ਵਿਧਾਇਕ ਕੁਲਦੀਪ ਸਿੰਘ ਢਿਲੋਂ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੁੰਘ,ਪਰਮਜੀਤ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਕੀਤੂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੋੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ,ਪਰਮਜੀਤ ਸਿੰਘ ਪੰਮਾ ਤਾਜੋਕੇ,ਵੀਰੀ ਜੈਲਦਾਰ,ਸਾਬਕਾ ਕੌਸਲਰ ਤਰਲੋਚਨ ਬਾਂਸਲ,ਡੌਗਰ ਸਿੰਘ ਉਗੋਕੇ,ਸਰਪੰਚ ਗੁਰਜੰਟ ਸਿੰਘ ਦਰਾਜ,ਬੇਅੰਤ ਸਿੰਘ ਮਾਂਗਟ,ਗੁਰਜੀਤ ਸਿੰਘ ਖੁੱਡੀ ਖੁਰਦ,ਸਵਰਨ ਸਿੰਘ ਪ੍ਰਧਾਨ ਗੁਰਦੁਆਰਾ ਸੋਹੀਆਣਾ,ਰਣਦੀਪ ਸਿੰਘ ਢਿਲਵਾਂ,ਸਰਪੰਚ ਕੁਲਵਿੰਦਰ ਕਿੰਦੀ ਢਿਲਵਾਂ,ਜੱਥੇਦਾਰ ਸਾਧੂ ਸਿੰਘ ਧਾਲੀਵਾਲ,ਕੌਸਲਰ ਗੁਰਮੀਤ ਸਿੰਘ ਰੋੜ,ਉਗਰ ਸੈਨ ਮੋੜ,ਗੁਰਵਿੰਦਰ ਬਾਸੀ,ਜਗਤਾਰ ਸਿੰਘ ਬਾਸੀ,ਗੁਰਜੰਟ ਸਿੰਘ ਸਿਧੂ,ਸੁਖਦੇਵ ਸਿੰਘ ਢਿਲਵਾਂ,ਜੱਥੇਦਾਰ ਬੰਧਨਤੋੜ,ਸਰਪੰਚ ਬੇਅੰਤ ਸਿੰਘ ਘੁੰਨਸ,ਭਗਵਾਨ ਸਿੰਘ ਭਾਨਾ ਭਗਤਪੁਰਾ,ਭਗਵੰਤ ਸਿੰਘ ਚੱਠਾ,ਵਿਨੋਦ ਕੁਮਾਰ ਤਪਾ,ਗੁਰਦੀਪ ਚੱਠਾ,ਦਵਿੰਦਰ ਦੀਕਸ਼ਿਤ ਟੀਟੂ,ਜਸਵਿੰਦਰ ਸਿੰਘ ਲੱਧੜ,ਬਾਬਾ ਸਿੰਦਰ ਸਿੰਘ ਘੁੰਨਸ ਆਦਿ ਨੇ ਹਾਜਰੀ ਲਵਾਈ।


author

Anmol Tagra

Content Editor

Related News