ਗੁਰਦੁਆਰਾ ਮੰਜੀ ਸਾਹਿਬ ਨੇੜੇ ਵਾਪਰਿਆ ਦਰਦਨਾਕ ਹਾਦਸਾ, 1 ਦੀ ਗਈ ਜਾਨ
Monday, Dec 09, 2024 - 03:21 PM (IST)
ਖੰਨਾ (ਜ. ਬ.)- ਖੰਨਾ ਦੇ ਗੁਰਦੁਆਰਾ ਮੰਜੀ ਸਾਹਿਬ ਨੇੜੇ ਵਾਪਰੇ ਹਾਦਸੇ ਵਿਚ ਗੱਡੀ ਵਿਚ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਿਤ ਸ਼੍ਰੀਵਾਸਤਵ ਵਾਸੀ ਖੀਰਪੁਰ (ਯੂ. ਪੀ.) ਵਜੋਂ ਹੋਈ ਹੈ। ਇਸ ਸਬੰਧੀ ਅੰਕਿਤ ਕੁਮਾਰ ਵਾਸੀ ਖੀਰਪੁਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਵਿਖੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅੰਕਿਤ ਅਨੁਸਾਰ ਉਹ ਅਮਿਤ ਨਾਲ ਕਾਰ ਵਿਚ ਜਾ ਰਿਹਾ ਸੀ ਤੇ ਮੰਜੀ ਸਾਹਿਬ ਨੇੜੇ ਇਕ ਚਾਲਕ ਨੇ ਟਰੱਕ ਅਚਾਨਕ ਜੀ. ਟੀ. ਰੋਡ ’ਤੇ ਚੜ੍ਹਾ ਦਿੱਤਾ। ਉਸ ਨੇ ਜ਼ੋਰਦਾਰ ਬ੍ਰੇਕ ਲਾਈ ਪਰ ਕਾਰ ਟਰੱਕ ਨਾਲ ਟਕਰਾ ਗਈ। ਇਸ ਕਾਰਨ ਅਮਿਤ ਦੀ ਮੌਤ ਹੋ ਗਈ। ਹਾਦਸੇ ਦੀ ਜਾਂਚ ਕਰ ਰਹੇ ਕੋਟ ਪੁਲਸ ਚੌਕੀ ਦੇ ਇੰਚਾਰਜ ਪ੍ਰਗਟ ਸਿੰਘ ਨੇ ਦੱਸਿਆ ਕਿ ਦੋਸ਼ੀ ਦਾ ਪਤਾ ਲਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - 10 ਦਸੰਬਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਜੀ. ਟੀ. ਰੋਡ ’ਤੇ ਹਾਦਸੇ ’ਚ 2 ਜ਼ਖਮੀ
ਦੂਜੇ ਪਾਸੇ ਖੰਨਾ ਜੀ. ਟੀ. ਰੋਡ ’ਤੇ ਕੰਟੇਨਰ ਅਤੇ ਟਰਾਲੀ ਵਿਚਾਲੇ ਹੋਈ ਟੱਕਰ ਵਿਚ 2 ਵਿਅਕਤੀ ਜ਼ਖਮੀ ਹੋ ਗਏ। ਸਿਟੀ ਥਾਣਾ-2 ਦੀ ਪੁਲਸ ਨੇ ਰਤਨੇਸ਼ ਸਿੰਘ ਵਾਸੀ ਅਯੁੱਧਿਆ (ਯੂ. ਪੀ.) ਦੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਰਤਨੇਸ਼ ਅਨੁਸਾਰ ਉਹ ਕੰਟੇਨਰ ਲੋਡ ਕਰ ਕੇ ਡਰਾਈਵਰ ਮਨੋਜ ਨਾਲ ਲੁਧਿਆਣਾ ਜਾ ਰਿਹਾ ਸੀ ਕਿ ਖੰਨਾ ਵਿਚ ਅੱਗੇ ਜਾ ਰਹੀ ਟਰਾਲੀ ਦੇ ਚਾਲਕ ਨੇ ਅਚਾਨਕ ਬ੍ਰੇਕ ਲਾ ਦਿੱਤੀ। ਉਸ ਦਾ ਕੰਟੇਨਰ ਟਰਾਲੀ ਨਾਲ ਟਕਰਾ ਗਿਆ। ਹਾਦਸੇ ਵਿਚ ਉਹ ਅਤੇ ਮਨੋਜ ਜ਼ਖ਼ਮੀ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8