ਪਤੀ-ਪਤਨੀ ਕਾਰਨ ਉਜੜਿਆ ਘਰ, ਬਾਥਰੂਮ ''ਚ ਇਸ ਹਾਲ ''ਚ ਨੌਜਵਾਨ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
Saturday, Dec 14, 2024 - 07:24 PM (IST)

ਫਿਰੋਜ਼ਪੁਰ (ਮਲਹੋਤਰਾ)- ਫਿਰੋਜ਼ਪੁਰ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਪੁਲਸ ਨੇ ਉਸ ਨੂੰ ਨਸ਼ਾ ਦੇਣ ਵਾਲੇ ਪਤੀ-ਪਤਨੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਮਾਮਲਾ ਪਿੰਡ ਰੁਕਨਾ ਬੇਗੂ ਦਾ ਹੈ।
ਥਾਣਾ ਕੁੱਲਗੜੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਜਸਵੰਤ ਸਿੰਘ ਨਸ਼ਾ ਕਰਨ ਦਾ ਆਦੀ ਹੈ। ਦੋ ਦਿਨ ਪਹਿਲਾਂ ਉਹ ਪਿੰਡ ਵਾਸੀ ਰਿੰਕੂ ਦੇ ਘਰ ਗਿਆ ਸੀ ਅਤੇ ਉਸ ਕੋਲੋਂ ਨਸ਼ਾ ਖ਼ਰੀਦ ਕੇ ਉਸ ਦੇ ਘਰ ਦੇ ਬਾਥਰੂਮ ਵਿਚ ਚਲਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਗੋਲਗੱਪੇ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਕਰੇਗੀ ਹੈਰਾਨ
ਕਾਫ਼ੀ ਦੇਰ ਬਾਅਦ ਜਦ ਉਹ ਘਰ ਨਹੀਂ ਪਰਤਿਆ ਤਾਂ ਉਨ੍ਹਾਂ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਜਦੋਂ ਉਹ ਰਿੰਕੂ ਦੇ ਘਰ ਗਏ ਤਾਂ ਰਿੰਕੂ ਅਤੇ ਉਸ ਦੀ ਪਤਨੀ ਜੀਨਾ ਉਥੋਂ ਫਰਾਰ ਸਨ ਜਦਕਿ ਉਨਾਂ ਦਾ ਲੜਕਾ ਜਸਵੰਤ ਸਿੰਘ ਉਨ੍ਹਾਂ ਦੇ ਬਾਥਰੂਮ ਵਿਚ ਮ੍ਰਿਤਕ ਹਾਲਤ ਵਿਚ ਪਿਆ ਸੀ। ਉਸ ਨੇ ਦੋਸ਼ ਲਗਾਏ ਕਿ ਉਕਤ ਦੋਹਾਂ ਨੇ ਉਸ ਦੇ ਲੜਕੇ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਹੈ। ਏ. ਐੱਸ. ਆਈ. ਸੁਖਦੇਵ ਸਿੰਘ ਦੇ ਅਨੁਸਾਰ ਦੋਹਾਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਵਿਗੜਿਆ ਮਾਹੌਲ, ਕਿਸਾਨਾਂ 'ਤੇ ਦਾਗੇ ਗਏ ਹੰਝੂ ਗੈਸ ਦੇ ਗੋਲੇ, ਇੰਟਰਨੈੱਟ ਬੈਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8