ਅਮਰੀਕਾ ਭੇਜਣ ਦੇ ਨਾਂ 14 ਨੌਜਵਾਨਾਂ ਨਾਲ 68.15 ਲੱਖ ਦੀ ਠੱਗੀ, ਏਜੰਟ ਨੇ ਇੰਝ ਫਸਾਇਆ ਜਾਲ ’ਚ

Sunday, Oct 29, 2023 - 07:28 PM (IST)

ਸਮਾਣਾ (ਦਰਦ, ਅਸ਼ੋਕ) : ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 14 ਨੌਜਵਾਨਾਂ ਤੋਂ 68.15 ਲੱਖ ਰੁਪਏ ਠੱਗਣ ਦੇ ਇਕ ਮਾਮਲੇ ’ਚ ਸਿਟੀ ਪੁਲਸ ਨੇ ਦਮਨਪ੍ਰੀਤ ਸਿੰਘ ਨਿਵਾਸੀ ਪਟਿਆਲਾ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਸਿਟੀ ਪੁਲਸ ਅਨੁਸਾਰ ਰਾਜਿੰਦਰ ਸਿੰਘ ਨਿਵਾਸੀ ਪਿੰਡ ਕਾਕੜਾ ਅਤੇ ਗੁਰਪਾਲ ਸਿੰਘ ਨਿਵਾਸੀ ਪਟਿਆਲਾ ਵੱਲੋਂ ਜ਼ਿਲ੍ਹਾ ਪੁਲਸ ਉੱਚ ਅਧਿਕਾਰੀਆਂ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਕਰੀਬ 6 ਮਹੀਨੇ ਪਹਿਲਾਂ ਉਨ੍ਹਾਂ ਦੇ ਜਾਣਕਾਰ ਦਮਨਪ੍ਰੀਤ ਸਿੰਘ ਨੇ ਉਸ ਨੇ ਅਤੇ ਹੋਰ ਸਾਥੀ ਸਤਿਗੁਰੂ ਸਿੰਘ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ, ਜਗਰੂਪ ਸਿੰਘ, ਨਿਰਮਲ ਸਿੰਘ, ਲਵਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਰਵੀ ਕੁਮਾਰ, ਗੁਰਨਾਜ ਸਿੰਘ, ਕਰਮਲਪ੍ਰੀਤ ਕੌਰ, ਵਿਪਨਜੀਤ ਸਿੰਘ ਨੇ 45 ਲੱਖ ਰੁਪਏ ਪ੍ਰਤੀ ਵਿਅਕਤੀ ਅਡਵਾਂਸ ਲੈ ਕੇ ਅਮਰੀਕਾ ਭੇਜਣ ਦਾ ਵਾਅਦਾ ਕੀਤਾ, ਜਦੋਂ ਕਿ 2 ਲੱਖ ਰੁਪਏ ਪ੍ਰਤੀ ਵਿਅਕਤੀ ਅਡਵਾਂਸ ਲੈ ਕੇ ਸਾਰਿਆਂ ਨੂੰ ਦੁਬਈ ਲੈ ਗਿਆ, ਜਿਥੇ ਤੋਂ ਉਨ੍ਹਾਂ ਦਾ ਵੀਜ਼ਾ ਲਗਵਾਉਣ ਲਈ 5 ਹਜ਼ਾਰ ਡਾਲਰ ਪ੍ਰਤੀ ਵਿਅਕਤੀ ਵੱਖਰੇ ਮੰਗੇ।

ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸਰੇ ਬਾਜ਼ਾਰ ਢਾਬਾ ਮਾਲਕ ਨੂੰ ਗੋਲ਼ੀਆਂ ਨਾਲ ਭੁੰਨਿਆ

ਇਸ ਤਰ੍ਹਾਂ ਨਕਦੀ ਅਤੇ ਬੈਂਕ ਰਾਹੀਂ ਕੁਲ 74 ਲੱਖ ਰੁਪਏ ਵਸੂਲ ਕਰ ਲਏ ਪਰ ਨਾ ਤਾਂ ਉਨ੍ਹਾਂ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਚਾਰ ਮਹੀਨੇ ਆਪਣੇ ਹੀ ਖਰਚੇ ’ਤੇ ਦੁਬਈ ’ਚ ਰਹਿਣ ਤੋਂ ਬਾਅਦ ਉਸ ਵੱਲੋਂ ਟਾਲ-ਮਟੋਲ ਕਰਨ ’ਤੇ ਸਾਰੇ ਆਪਣੇ ਘਰ ਵਾਪਸ ਪਰਤ ਆਏ ਅਤੇ ਕੇਵਲ 5.85 ਲੱਖ ਰੁਪਏ ਵਾਪਸ ਕੀਤੇ। ਬਾਕੀ 68.15 ਲੱਖ ਰੁਪਏ ਵਾਪਸ ਨਹੀਂ ਕੀਤੇ ’ਤੇ ਧਮਕੀਆਂ ਦੇਣ ਲੱਗਿਆ। ਸ਼ਿਕਾਇਤ ਦੀ ਜਾਂਚ ਪੜਤਾਲ ਉਪਰੰਤ ਉਚ ਅਧਿਕਾਰੀਆਂ ਵੱਲੋਂ ਦਿੱਤੇ ਹੁਕਮਾਂ ’ਤੇ ਸਿਟੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਆਈ ਫੋਨ ਤੇ ਐੱਪਲ ਦੀ ਘੜੀ ਲਈ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਅਜਿਹੀ ਦਰਿੰਦਗੀ ਸੁਣ ਨਹੀਂ ਹੋਵੇਗਾ ਯਕੀਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News