ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ

01/07/2024 4:57:06 PM

ਜਲੰਧਰ (ਜ.ਬ.) – ਸ਼ਹਿਰ ਦੇ ਮਸ਼ਹੂਰ ਕਾਰ ਡੀਲਰ ਲਵਲੀ ਅਾਟੋਜ਼ ਦੇ ਮਾਲਕਾਂ ਦੇ ਨਾਂ ’ਤੇ ਠੱਗੀ ਮਾਰੀ ਗਈ ਹੈ। ਲਵਲੀ ਆਟੋਜ਼ ਦੇ ਖਾਤੇ ਵਿਚੋਂ ਲਗਭਗ 53 ਲੱਖ ਰੁਪਏ ਤੋਂ ਵੱਧ ਕੱਢੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਕਰ ਦਿੱਤੀ ਹੈ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਐੱਫ ਆਈ. ਆਰ. ਵਿਚ ਸ਼ਹੀਦ ਊਧਮ ਸਿੰਘ ਨਗਰ ਬ੍ਰਾਂਚ ਦੇ ਮੈਨੇਜਰ ਸ਼ਿਲਪੀ ਰਾਣੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਵਿਚ 53 ਲੱਖ ਰੁਪਏ ਤੋਂ ਵੱਧ ਰਾਸ਼ੀ ਦੀ ਧੋਖਾਧੜੀ ਸਬੰਧੀ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ :   ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਮ ਬਾਬੂ, ਸੱਦਾਮ ਹੁਸੈਨ, ਲਕਸ਼ਮਣ ਕੁਮਾਰ, ਸਚਿਨ ਅਤੇ ਨਿਤਿਨ ਕੁਮਾਰ ਨਾਂ ਦੇ 5 ਲੋਕਾਂ ਖ਼ਿਲਾਫ਼ ਦੋਸ਼ ਲਾਉਂਦਿਆਂ ਕਿਹਾ ਕਿ ਲਵਲੀ ਆਟੋਜ਼ ਦੇ ਨਾਂ ਨਾਲ ਉਕਤ ਬੈਂਕ ਬ੍ਰਾਂਚ ਵਿਚ ਕਰੰਟ ਅਕਾਊਂਟ ਚੱਲ ਰਿਹਾ ਹੈ। ਨਵੰਬਰ ਮਹੀਨੇ ਬ੍ਰਾਂਚ ਮੈਨੇਜਰ ਨੂੰ ਇਕ ਫੋਨ ਆਇਆ, ਜਿਸ ਵਿਚ ਫੋਨ ਕਰਨ ਵਾਲੇ ਨੇ ਖੁਦ ਨੂੰ ਅਮਿਤ ਮਿੱਤਲ ਦੱਸਿਆ ਅਤੇ ਲਵਲੀ ਆਟੋਜ਼ ਦੇ ਚੱਲ ਰਹੇ ਬੈਂਕ ਅਕਾਊਂਟ ਦਾ ਅਧਿਕਾਰਤ ਅਹੁਦੇਦਾਰ ਦੱਸਿਆ। ਕੁਝ ਦੇਰ ਬਾਅਦ ਇਕ ਹੋਰ ਫੋਨ ਆਇਆ, ਜਿਸ ਨੇ ਖੁਦ ਨੂੰ ਲਵਲੀ ਆਟੋਜ਼ ਦਾ ਪਾਰਟਨਰ ਨਰੇਸ਼ ਮਿੱਤਲ ਦੱਸਿਆ ਅਤੇ ਉਨ੍ਹਾਂ 4-5 ਲੋਕਾਂ ਨੂੰ ਤੁਰੰਤ ਭੁਗਤਾਨ ਕਰਨ ਲਈ ਕਿਹਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਚੈੱਕ ਬੁੱਕ ਨਹੀਂ ਹੈ। ਨਵੀਂ ਚੈੱਕ ਬੁੱਕ ਆਉਣ ਵਿਚ ਕੁਝ ਦਿਨ ਲੱਗਣਗੇ, ਇਸ ਲਈ ਇਨ੍ਹਾਂ ਲੋਕਾਂ ਦੇ ਖਾਤਿਆਂ ਵਿਚ ਪੇਮੈਂਟ ਕਰ ਦਿੱਤੀ ਜਾਵੇ। ਇਸ ਦੇ ਲ ਈ ਬੈਂਕ ਵੱਲੋਂ ਅਧਿਕਾਰਤ ਤੌਰ ’ਤੇ ਮੇਲ ਕਰਨ ਲਈ ਕਿਹਾ ਗਿਆ।

ਇਹ ਵੀ ਪੜ੍ਹੋ :    TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ

ਇਸ ਤੋਂ ਬਾਅਦ ਲਵਲੀ ਆਟੋਜ਼ ਦੇ ਨਰੇਸ਼ ਮਿੱਤਲ ਦੇ ਨਾਂ ’ਤੇ ਹੀ ਬੈਂਕ ਨੂੰ ਇਕ ਈਮੇਲ ਵੀ ਮਿਲੀ, ਜਿਸ ਵਿਚ ਉਕਤ 5 ਲੋਕਾਂ ਦੇ ਨਾਂ ਬੈਂਕ ਦਾ ਨਾਂ, ਆਈ. ਐੱਫ. ਸੀ. ਕੋਡ ਆਦਿ ਅੰਕਿਤ ਕੀਤੇ ਗਏ ਸਨ। ਸਾਰਿਆਂ ਦੇ ਖਾਤਿਆਂ ਵਿਚ ਰਾਸ਼ੀ ਟਰਾਂਸਫਰ ਕਰਨ ਲਈ ਕਿਹਾ ਗਿਆ ਜੋ ਵੱਖ-ਵੱਖ ਸੀ।

ਮੁਲਜ਼ਮਾਂ ਦੇ ਅਕਾਊਂਟ ’ਚ ਇੰਨੇ ਪੈਸੇ ਹੋਏ ਟਰਾਂਸਫਰ

ਮੁਲਜ਼ਮ ਸਚਿਨ ਕੁਮਾਰ ਦੇ ਅਕਾਊਂਟ ਵਿਚ 9.25 ਲੱਖ, ਲਕਸ਼ਮਣ ਦੇ ਖਾਤੇ ਵਿਚ 9.16 ਲੱਖ, ਨਿਤਿਨ ਦੇ ਖਾਤੇ ਵਿਚ 9.52 ਲੱਖ, ਸੱਦਾਮ ਹੁਸੈਨ ੇਦ ਖਾਤੇ ਵਿਚ 7 ਲੱਖ ਅਤੇ ਰਾਮ ਬਾਬੂ ਦੇ ਖਾਤੇ ਵਿਚ 9.83 ਲੱਖ ਰੁਪਏ ਟਰਾਂਸਫਰ ਕਰਨ ਲਈ ਈਮੇਲ ਵਿਚ ਕਿਹਾ ਗਿਆ ਸੀ। ਬੈਂਕ ਨੇ 16 ਤੇ 17 ਨਵੰਬਰ 2023 ਨੂੰ ਉਕਤ ਖਾਤਿਆਂ ਵਿਚ ਦੱਸੀ ਗਈ ਰਾਸ਼ੀ ਟਰਾਂਸਫਰ ਕਰ ਦਿੱਤੀ ਪਰ 5 ਦਸੰਬਰ ਤਕ ਬੈਂਕ ਨੂੰ ਕੋਈ ਵੀ ਅਸਲੀ ਦਸਤਾਵੇਜ਼ ਨਹੀਂ ਭੇਜਿਆ ਗਿਆ।

ਇਹ ਵੀ ਪੜ੍ਹੋ :     ਯਾਤਰੀਆਂ ਦੀ ਸੁਰੱਖ਼ਿਆ 'ਚ ਵੱਡਾ ਘਾਣ, US Airline ਨੇ ਜਾਂਚ ਦੀ ਕੀਤੀ ਮੰਗ, ਚੁੱਕਿਆ ਵੱਡਾ ਕਦਮ

ਇਸ ਦੌਰਾਨ ਲਵਲੀ ਆਟੋਜ਼ ਵੱਲੋਂ ਇਕ ਸ਼ਿਕਾਇਤ ਭੇਜੀ ਗਈ, ਜਿਸ ਵਿਚ ਕਿਹਾ ਗਿਆ ਕਿ ਉਕਤ ਲੋਕਾਂ ਦੇ ਖਾਤਿਆਂ ਵਿਚ ਕੋਈ ਵੀ ਫੰਡ ਟਰਾਂਸਫਰ ਕਰਨ ਲਈ ਨਹੀਂ ਗਿਆ। ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ 5 ਲੋਕ ਫਰਾਡ ਸਨ ਅਤੇ ਉਨ੍ਹਾਂ ਅਮਿਤ ਮਿੱਤਲ ਅਤੇ ਨਰੇਸ਼ ਮਿੱਤਲ ਦੇ ਨਾਂ ’ਤੇ ਬੋਗਸ ਫੋਨ ਤਾਂ ਕੀਤਾ ਤੇ ਨਾਲ ਹੀ ਈਮੇਲ ਵੀ ਬੋਗਸ ਸੀ। ਪੁਲਸ ਨੇ ਇਸ ਸਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਂਚ ਦੌਰਾਨ ਬ੍ਰਾਂਚ ਮੈਨੇਜਰ ਦੇ ਬਿਆਨ ਵੀ ਕਲਮਬੱਧ ਕੀਤੇ ਗਏ ਹਨ। ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ 66 ਡੀ. ਆਈ. ਟੀ. ਐਕਟ ਸਮੇਤ ਹੋਰਨਾਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਥਾਣਾ ਨੰਬਰ 4 ਵਿਚ ਦਰਜ ਕੀਤੇ ਗਏ ਇਸ ਮਾਮਲੇ ਤੋਂ ਬਾਅਦ ਪੁਲਸ ਵੱਲੋਂ ਉਕਤ ਸਾਰੇ 5 ਮੁਲਜ਼ਮਾਂ ਦੇ ਬੈਂਕ ਖਾਤਿਆਂ ਦੀ ਡਿਟੇਲ ਕਢਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ :    ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News