ਹਾਏ ਰੱਬਾ! ਅਜਿਹਾ ਕਿਸੇ ਦੇ ਪੁੱਤ ਨਾਲ ਨਾ ਹੋਵੇ, ਮਾਪਿਆਂ ਅੱਗੇ ਛਾਇਆ ਹਨ੍ਹੇਰ
Sunday, Nov 17, 2024 - 04:29 PM (IST)

ਫਿਰੋਜ਼ਪੁਰ : ਇੱਥੇ ਮਮਦੋਟ ਦੇ ਸਰਹੱਦੀ ਪਿੰਡ ਦੋਨਾਂ ਰਹਿਮਤ ਸੇਠਾਂ ਵਾਲਾ ਵਿਖੇ ਵਾਪਰੀ ਦਰਦਨਾਕ ਘਟਨਾ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁੱਤੇ ਦੇ ਵੱਢਣ ਕਾਰਨ ਮੁੰਡੇ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਦਮਨਪ੍ਰੀਤ ਸਿੰਘ (17) ਵਜੋਂ ਹੋਈ ਹੈ। ਮਹੀਨਾ ਕੁ ਪਹਿਲਾਂ ਉਹ ਸਵੇਰੇ ਸੈਰ ਕਰਨ ਲਈ ਘਰੋਂ ਨਿਕਲਿਆ ਸੀ ਕਿ ਖੇਤਾਂ 'ਚ ਇਕ ਕੁੱਤੇ ਨੇ ਉਸ ਨੂੰ ਮੂੰਹ ਕੋਲੋਂ ਵੱਢ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ ਧੁੰਦ ਦਾ Alert
ਇਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਹਸਪਤਾਲ 'ਚ ਕਾਫੀ ਇਲਾਜ ਕਰਵਾਇਆ ਅਤੇ ਹੋਰ ਓਹੜ-ਪੋਹੜ ਵੀ ਕੀਤਾ ਪਰ ਬੀਤੇ 1-2 ਦਿਨਾਂ ਤੋਂ ਦਮਨਪ੍ਰੀਤ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਹੈਰਾਨੀਜਨਕ! ਮਧੂ ਮੱਖੀਆਂ ਨੇ ਮਾਰ 'ਤਾ ਬੰਦਾ
ਦਮਨਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸ ਦੇ ਜਾਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਪਿਆਂ ਦੀ ਜ਼ਿੰਦਗੀ 'ਚ ਇਕਲੌਤੇ ਪੁੱਤ ਦੇ ਜਾਣ ਮਗਰੋਂ ਹਨ੍ਹੇਰਾ ਛਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8