ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਬਿਊਰੋ ਦੇ 2 SSP ਬਦਲੇ

Friday, Mar 06, 2026 - 05:25 PM (IST)

ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਬਿਊਰੋ ਦੇ 2 SSP ਬਦਲੇ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਜੀਲੈਂਸ ਬਿਊਰੋ ਦੇ ਦੋ ਐੱਸ. ਐੱਸ. ਪੀ. ਬਦਲ ਦਿੱਤੇ ਗਏ ਹਨ। ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਵਿਜੀਲੈਂਸ ਬਿਊਰੋ ਦੇ ਐੱਸ. ਐੱਸ.ਪੀ. ਦਾ ਤਬਾਦਲਾ ਕੀਤਾ ਗਇਆ ਹੈ। ਜਾਣਕਾਰੀ ਮੁਤਾਬਕ, ਸਰਕਾਰ ਵੱਲੋਂ ਕੁੱਲ 3 ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ, ਜਿਨ੍ਹਾਂ ਵਿਚ ਇਕ ਆਈ. ਪੀ. ਐੱਸ. ਤੇ ਦੋ ਪੀ. ਪੀ. ਐੱਸ. ਅਫ਼ਸਰ ਸ਼ਾਮਲ ਹਨ। 

PunjabKesari

ਇਸ ਸਬੰਧੀ ਜਾਰੀ ਹੁਕਮਾਂ ਮੁਤਾਬਕ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਜਗਤਪ੍ਰੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦਾ ਐੱਸ. ਐੱਸ. ਪੀ. ਲਗਾਇਆ ਗਿਆ ਹੈ। ਉੱਥੇ ਹੀ ਮਨਜੀਤ ਸਿੰਘ ਨੂੰ ਫਿਰੋਜ਼ਪੁਰ ਤੋਂ ਹਟਾ ਕੇ ਹੁਣ ਅੰਮ੍ਰਿਤਸਰ ਰੇਂਜ ਦੇ ਵਿਜੀਲੈਂਸ ਐੱਸ. ਐੱਸ. ਪੀ. ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ (ਐਡਮਿਨ) ਰਵਜੋਤ ਗਰੇਵਾਲ ਨੂੰ ਵੀ ਇਕ ਹੋਰ ਵਿੰਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। 
 


author

Anmol Tagra

Content Editor

Related News