ਗੁਜਰਾਤ : ਪਹਿਲੇ ਪੜਾਅ ਦੇ 6 ਪੋਲਿੰਗ ਸਟੇਸ਼ਨਾਂ ''ਤੇ 14 ਦਸੰਬਰ ਨੂੰ ਦੁਬਾਰਾ ਵੋਟਿੰਗ

12/12/2017 6:25:14 PM

ਗਾਂਧੀਨਗਰ— ਚੋਣ ਕਮਿਸ਼ਨ ਨੇ ਗੁਜਰਾਤ ਦੇ 6 ਪੋਲਿੰਗ ਸਟੇਸ਼ਨ ਕੇਂਦਰਾਂ 'ਤੇ ਦੁਬਾਰਾ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਚੋਣਾਂ ਦੁਬਾਰਾ 14 ਦਸੰਬਰ ਨੂੰ ਕਰਾਈਆਂ ਜਾਣਗੀਆਂ। ਇਨ੍ਹਾਂ ਕੇਂਦਰਾਂ 'ਤੇ ਮੰਗਲਵਾਰ 9 ਦਸੰਬਰ ਨੂੰ ਹੋਏ ਪਹਿਲੇ ਪੜਾਅ ਦੀਆਂ ਚੋਣਾਂ ਹੋਈਆਂ ਸਨ। ਗੁਜਰਾਤ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਬੀ. ਬੀ. ਸਵੇਨ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਪਹਿਲੇ ਪੜਾਅ 'ਚ 4 ਚੋਣ ਖੇਤਰਾਂ ਦੇ 6 ਬੂਥਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਚ ਸੰਭਾਲੇ ਨਤੀਜਿਆਂ ਨੂੰ ਰੱਦ ਕਰ ਦਿੱਤਾ ਹੈ। 
ਇਨ੍ਹਾਂ ਬੂਥਾਂ ਦੇ ਪ੍ਰਧਾਨ ਅਧਿਕਾਰੀ ਚੋਣਾਂ ਦੇ ਮਾਕ ਡ੍ਰਿਲ ਦੇ ਨਤੀਜਿਆਂ ਨੂੰ ਹਟਾਉਣਾ ਭੁੱਲ ਗਏ ਸਨ, ਜਿਸ ਦੇ ਨਤੀਜੇ ਵਜੋ ਫਿਰ ਤੋਂ ਚੋਣਾਂ ਦੀ ਲੋੜ ਪਈ ਹੈ।
ਜਿਨ੍ਹਾਂ ਚੋਣ ਖੇਤਰਾਂ 'ਤੇ ਦੁਬਾਰਾਂ ਚੋਣਾਂ ਹੋਣਗੀਆਂ, ਉਨ੍ਹਾਂ 'ਚ ਜਾਮ ਜੋਧਪੁਰ ਚੋਣ ਹਲਕੇ ਦੇ ਧੁੰਦਾ ਅਤੇ ਮਨਪਾਰ, ਊਨਾ ਚੋਣ ਖੇਤਰ ਦੇ ਬੰਧਰਦਾ ਅਤੇ ਗੰਗਦਾ, ਨਿਜਾਰ ਚੋਣ ਖੇਤਰ ਦੇ ਚੋਰਵਾਡ ਅਤੇ ਚਾਣੋਦ ਕਾਲੋਨੀ ਅਤੇ ਉਮਰਪਿੰਡ ਚੋਣ ਖੇਤਰ ਸ਼ਾਮਲ ਹਨ। ਚਾਣੋਦ ਕਾਲੋਨੀ ਅਤੇ ਚਾਣੋਦ ਦੋਵੇਂ ਜਨਜਾਤੀ ਚੋਣ (ਐਸ. ਟੀ.) ਖੇਤਰ ਹਨ।
ਸਵੇਨ ਨੇ ਆਈ. ਏ. ਐੱਨ. ਐੱਸ. ਨੇ ਕਿਹਾ ਕਿ ਇਨ੍ਹਾਂ ਬੂਥਾਂ ਦੇ ਨਤੀਜਿਆਂ ਨੂੰ ਰੱਦ ਕਰਨ ਦੀ ਵਜਾ ਇਨ੍ਹਾਂ ਬੂਥਾਂ ਦੇ ਅਧਿਕਾਰੀਆਂ ਵਲੋਂ ਇਲੈਕ੍ਰਟਾਨਿਕ ਵੋਟਿੰਗ ਮਸ਼ੀਨਾਂ ਤੋਂ ਮਾਕ ਡ੍ਰਿਲ ਚੋਣਾਂ ਦੇ ਨਤੀਜਿਆਂ ਨੂੰ ਹਟਾਉਣਾ ਭੁੱਲਣਾ ਹੈ।


Related News