ਰਾਖੀ ਸਾਵੰਤ ਨੂੰ ਪਾਇਲ ਮਲਿਕ ਨੇ ਦਿੱਤਾ ਮੂੰਹਤੋੜ ਜਵਾਬ, ਵੀਡੀਓ ਜਾਰੀ ਕਰਕੇ ਦਿੱਤੀ ਚਿਤਾਵਨੀ

Friday, Jul 05, 2024 - 05:29 PM (IST)

ਰਾਖੀ ਸਾਵੰਤ ਨੂੰ ਪਾਇਲ ਮਲਿਕ ਨੇ ਦਿੱਤਾ ਮੂੰਹਤੋੜ ਜਵਾਬ, ਵੀਡੀਓ ਜਾਰੀ ਕਰਕੇ ਦਿੱਤੀ ਚਿਤਾਵਨੀ

ਮੁੰਬਈ- ਜਦੋਂ ਤੋਂ ਅਰਮਾਨ ਮਲਿਕ ਆਪਣੀਆਂ ਦੋਵੇਂ ਪਤਨੀਆਂ ਨਾਲ 'ਬਿੱਗ ਬੌਸ ਓਟੀਟੀ' 'ਚ ਆਏ ਹਨ, ਉਦੋਂ ਤੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਈ ਵਾਰ ਯੂਟਿਊਬਰ ਦੋ ਪਤਨੀਆਂ ਹੋਣ ਨੂੰ ਲੈ ਕੇ ਅਤੇ ਕਦੇ ਹੋਰ ਮੁੱਦਿਆਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲਾਂਕਿ ਹੁਣ ਉਨ੍ਹਾਂ ਦੀ ਪਹਿਲੀ ਪਤਨੀ ਪਾਇਲ ਮਲਿਕ ਇਸ ਸ਼ੋਅ ਤੋਂ ਬਾਹਰ ਹੋ ਗਈ ਹੈ ਅਤੇ ਹੁਣ ਉਹ ਆਪਣੀ ਦੂਜੀ ਪਤਨੀ ਕ੍ਰਿਤਿਕਾ ਨਾਲ ਸ਼ੋਅ ਦਾ ਹਿੱਸਾ ਹਨ।ਇਸ ਦੌਰਾਨ ਰਾਖੀ ਸਾਵੰਤ ਨੇ ਅਰਮਾਨ ਮਲਿਕ ਦੇ ਪਰਿਵਾਰ ਬਾਰੇ ਟਿੱਪਣੀ ਕੀਤੀ ਸੀ, ਜਿਸ 'ਤੇ ਹੁਣ ਪਾਇਲ ਨੇ ਆਪਣਾ ਗੁੱਸਾ ਕੱਢਿਆ ਹੈ। ਪਾਇਲ ਨੇ ਵੀਡੀਓ ਜਾਰੀ ਕਰ ਕੇ ਰਾਖੀ ਸਾਵੰਤ ਨੂੰ ਵਿਵਾਦ ਪੈਦਾ ਨਾ ਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਤੋਂ ਦੂਰ ਰਹਿਣ ਲਈ ਕਿਹਾ ਹੈ। ਦਰਅਸਲ ਜਦੋਂ ਪਾਇਲ ਘਰ ਤੋਂ ਬਾਹਰ ਸੀ ਤਾਂ ਰਾਖੀ ਨੇ ਕਿਹਾ ਸੀ ਕਿ ਉਹ ਉਨ੍ਹਾਂ ਦੇ ਇਨਸਾਫ ਲਈ ਲੜੇਗੀ। ਹੁਣ ਪਾਇਲ ਨੇ ਉਸ ਨੂੰ ਖਰੀ-ਖੋਟੀ ਸੁਣਾਉਂਦੇ ਹੋਏ ਪਰਿਵਾਰ ਤੋਂ ਦੂਰ ਰਹਿਣ ਲਈ ਕਿਹਾ ਹੈ।

ਇਹ ਵੀ ਪੜ੍ਹੋ- ਅਦਾਕਾਰਾ ਰਸ਼ਮਿਕਾ ਮੰਡਾਨਾ ਬਣੀ 'CMF by Nothing' ਬ੍ਰਾਂਡ ਦੀ ਅੰਬੈਸਡਰ

ਇਸ ਗੱਲ ਤੋਂ ਪਾਇਲ ਇੰਨੀ ਗੁੱਸੇ 'ਚ ਆ ਗਈ ਕਿ ਉਹ ਸਿੱਧੇ ਤੂੰ ਕਹਿ ਕੇ ਗੱਲ ਕਰਨ ਲੱਗੀ। ਉਸ ਨੇ ਜੋ ਵੀਡੀਓ ਜਾਰੀ ਕੀਤਾ ਹੈ, ਉਸ 'ਚ ਉਹ ਕਹਿ ਰਹੀ ਹੈ, ''ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਕੋਈ ਕੰਮ ਨਹੀਂ ਹੈ, ਇਸ ਲਈ ਤੂੰ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੀ ਹੋ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰੇ ਲਈ ਇਨਸਾਫ਼ ਮੰਗੋਗੇ ਪਰ ਮੈਂ ਤੁਹਾਡੇ ਤੋਂ ਕੋਈ ਇਨਸਾਫ਼ ਨਹੀਂ ਮੰਗਿਆ। ਤੁਹਾਨੂੰ ਉਨ੍ਹਾਂ ਤਿੰਨ ਜਾਂ ਚਾਰ ਲੋਕਾਂ ਨੂੰ ਇਨਸਾਫ਼ ਦੇਣਾ ਚਾਹੀਦਾ ਹੈ ਜਿਨ੍ਹਾਂ ਨਾਲ ਤੂੰ ਵਿਆਹ ਕੀਤਾ ਹੈ।

ਇਹ ਵੀ ਪੜ੍ਹੋ- ਟੀਮ ਇੰਡੀਆ ਦੀ ਦੇਸ਼ ਵਾਪਸੀ ਕਰਨ 'ਤੇ ਬਾਲੀਵੁੱਡ ਸਿਤਾਰਿਆਂ ਨੇ ਕੀਤਾ ਅਣੋਖੇ ਅੰਦਾਜ਼ 'ਚ ਸਵਾਗਤ

ਪਾਇਲ ਨੇ ਅੱਗੇ ਕਿਹਾ, "ਤੁਸੀਂ ਕ੍ਰਿਤਿਕਾ ਨੂੰ ਛਿਪਕਲੀ ਕਹਿ ਰਹੇ ਹੋ ਅਤੇ ਅਰਮਾਨ ਨੂੰ ਗਾਲ੍ਹਾਂ ਕੱਢ ਰਹੇ ਹੋ? ਤੁਹਾਨੂੰ ਮੇਰੇ ਲਈ ਇਨਸਾਫ਼ ਮੰਗਣ ਲਈ ਕਿਸ ਨੇ ਕਿਹਾ? ਤੁਸੀਂ ਸਿਰਫ਼ ਵਿਵਾਦ ਪੈਦਾ ਕਰਨਾ ਚਾਹੁੰਦੇ ਹੋ, ਹੋਰ ਕੁਝ ਨਹੀਂ। ਸਾਡੇ ਪਰਿਵਾਰ ਵਿੱਚ ਅਜਿਹੀ ਕੋਈ ਸਮੱਸਿਆ ਨਹੀਂ ਹੈ।"ਅੰਤ 'ਚ ਚਿਤਾਵਨੀ ਦਿੰਦੇ ਹੋਏ ਪਾਇਲ ਨੇ ਇਹ ਵੀ ਕਿਹਾ ਕਿ ਇਹ ਮੇਰੀ ਆਖਰੀ ਵੀਡੀਓ ਨਹੀਂ ਹੈ। ਜੇਕਰ ਤੁਸੀਂ ਮੇਰੇ ਪਰਿਵਾਰ ਨੂੰ ਦੁਬਾਰਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੁਹਾਨੂੰ ਫਿਰ ਤੋਂ ਮੂੰਹਤੋੜ ਜਵਾਬ ਦੇਵਾਂਗੀ।


author

Priyanka

Content Editor

Related News