ਕਰੋੜਾਂ ਦੀ ਲਾਗਤ ਨਾਲ ਬਣੇ ਰਾਮਪੱਥ ਮੀਂਹ ਕਾਰਨ ਧੱਸਿਆ, ਸੜਕਾਂ ''ਤੇ ਪੈ ਗਏ ਟੋਏ

07/05/2024 5:13:20 PM

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ 'ਚ ਮੀਂਹ ਨੇ ਅਯੁੱਧਿਆ 'ਚ 844 ਕਰੋੜ ਰੁਪਏ ਦੇ ਬਜਟ ਨਾਲ ਨਵੇਂ ਬਣੇ ਰਾਮਪੱਥ ਦੇ ਨਿਰਮਾਣ ਦੀ ਪੋਲ ਖੋਲ੍ਹ ਦਿੱਤੀ ਹੈ। ਕਰੋੜਾਂ ਦੀ ਲਾਗਤ ਨਾਲ ਬਣੇ ਰਾਮਪੱਥ 'ਤੇ ਮੀਂਹ ਕਾਰਨ ਟੋਏ ਪੈ ਗਏ ਹਨ। ਇਸ ਰਾਮਪੱਥ ਦਾ ਉਦਘਾਟਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਉਂਝ 6 ਮਹੀਨਿਆਂ ਵਿਚ ਸੜਕਾਂ ’ਤੇ ਪਏ ਟੋਇਆਂ ਨੇ ਉਸਾਰੀ ਕਾਰਜ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਇਸ ਨੂੰ ਲੈ ਕੇ ਸਿਆਸਤ ਵੀ ਗਰਮ ਹੋ ਗਈ ਹੈ। ਵਿਰੋਧੀ ਧਿਰ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਲੋਕ ਵੀ ਇਸ ਗੜਬੜੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ।

6 ਅਫਸਰਾਂ ਖਿਲਾਫ ਕਾਰਵਾਈ, ਗੁਜਰਾਤ ਦੀ ਕੰਪਨੀ ਨੂੰ ਨੋਟਿਸ

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਰਾਮਪੱਥ ਦੇ ਕਈ ਸਥਾਨਾਂ 'ਤੇ ਧੱਸਣ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਹੈ। ਸੜਕ 'ਤੇ ਪਏ ਟੋਇਆਂ ਕਾਰਨ ਨਿਰਮਾਣ ਕਾਰਜ 'ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ ਅਤੇ ਜਲ ਨਿਗਮ ਦੇ 2 ਕਾਰਜਕਾਰੀ ਇੰਜੀਨੀਅਰ, 2 ਸਹਾਇਕ ਇੰਜੀਨੀਅਰ ਅਤੇ 2 ਜੂਨੀਅਰ ਇੰਜੀਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲਖਨਊ ਖੇਤਰ ਦੇ ਜਲ ਨਿਗਮ ਦੇ ਮੁੱਖ ਇੰਜੀਨੀਅਰ ਨੂੰ ਜਾਂਚ ਅਧਿਕਾਰੀ ਨਾਮਜ਼ਦ ਕਰ ਕੇ 30 ਜੁਲਾਈ ਤੱਕ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।

JCB ਦੀ ਮਦਦ ਨਾਲ ਟੋਇਆ 'ਚ ਭਰੀ ਜਾ ਰਹੀ ਮਿੱਟੀ

ਅਯੁੱਧਿਆ 'ਚ ਮੀਂਹ ਨਾਲ ਰਾਮਪੱਥ ਮਾਰਗ ਅਤੇ ਇਸ ਨਾਲ ਜੁੜੀਆਂ ਗਲੀਆਂ 'ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਕਈ ਥਾਵਾਂ 'ਤੇ ਨਵੀਆਂ ਬਣੀਆਂ ਸੜਕਾਂ 'ਚ ਪਾਣੀ ਭਰ ਗਿਆ ਹੈ। ਇਸ ਦੇ ਮੱਦੇਨਜ਼ਰ ਲੋਕ ਨਿਰਮਾਣ ਵਿਭਾਗ ਨੇ ਜਲਦਬਾਜ਼ੀ ਵਿਚ ਸਾਰੇ ਟੋਇਆਂ ਨੂੰ ਭਰਨਾ ਸ਼ੁਰੂ ਕਰ ਦਿੱਤਾ ਹੈ। JCB ਦੀ ਮਦਦ ਨਾਲ ਸੜਕ ’ਤੇ ਪਏ ਟੋਇਆਂ ਵਿੱਚ ਮਿੱਟੀ ਪਾ ਕੇ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਹੈ। ਉਂਝ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਉਸਾਰੀ ਦੇ ਛੇ ਮਹੀਨੇ ਬਾਅਦ ਹੀ ਸੜਕਾਂ ’ਤੇ ਦਿਖਾਈ ਦੇਣ ਵਾਲੇ ਟੋਏ ਕਈ ਸਵਾਲ ਖੜ੍ਹੇ ਕਰ ਰਹੇ ਹਨ।


Tanu

Content Editor

Related News