ਬਿਮਾਰ ਬੱਚੇ ਦੀ ਦਵਾਈ ਲੈਣ ਜਾ ਰਹੀ ਮਾਂ ਨੂੰ ਖਾ ਗਿਆ ਅਜ਼ਗਰ, ਢਿੱਡ ਅੰਦਰੋਂ ਮਿਲੀ ਲਾਸ਼

Friday, Jul 05, 2024 - 06:49 PM (IST)

ਬਿਮਾਰ ਬੱਚੇ ਦੀ ਦਵਾਈ ਲੈਣ ਜਾ ਰਹੀ ਮਾਂ ਨੂੰ ਖਾ ਗਿਆ ਅਜ਼ਗਰ, ਢਿੱਡ ਅੰਦਰੋਂ ਮਿਲੀ ਲਾਸ਼

ਸੀਤੇਬਾ, ਘਰ ਪਏ ਬਿਮਾਰ ਪੁੱਤ ਲਈ ਫਿਕਰਮੰਦ ਇਕ ਮਾਂ ਨੂੰ ਉਸ ਵੇਲੇ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ, ਜਦ ਡਾਕਟਰ ਪਾਸੋਂ ਦਵਾਈ ਲੈਣ ਜਾਂਦੀ ਮਾਂ ਨੂੰ ਇਕ ਅਜ਼ਗਰ ਸੱਪ ਨੇ ਨਿਗਲ ਲਿਆ। ਜਾਣਕਾਰੀ ਮੁਤਾਬਕ ਇੰਡੋਨੇਸ਼ੀਆ 'ਚ ਇਕ ਔਰਤ ਨੂੰ 30 ਫੁੱਟ ਲੰਬੇ ਅਜਗਰ ਨੇ ਨਿਗਲ ਲਿਆ।ਇਕ ਨਿਊਜ਼ ਏਜੰਸੀ ਮੁਤਾਬਕ ਇਹ ਘਟਨਾ ਸੁਲਾਵੇਸੀ ਸੂਬੇ ਦੇ ਸੀਤੇਬਾ ਪਿੰਡ ਵਿੱਚ ਵਾਪਰੀ। ਔਰਤ ਦਾ ਨਾਂ ਸਿਰਿਆਤੀ ਹੈ, ਜੋ ਮੰਗਲਵਾਰ ਸਵੇਰੇ ਆਪਣੇ ਬਿਮਾਰ ਬੱਚੇ ਲਈ ਦਵਾਈ ਲੈਣ ਗਈ ਸੀ। ਪਰ ਇਸ ਤੋਂ ਬਾਅਦ ਉਹ ਘਰ ਨਹੀਂ ਪਰਤੀ।

ਜਦੋਂ ਕਈ ਘੰਟੇ ਬਾਅਦ ਵੀ  ਸਿਰਿਆਤੀ ਵਾਪਸ ਨਹੀਂ ਪਰਤੀ ਤਾਂ ਉਸ ਦੇ ਪਤੀ ਆਦਿਆਸਾ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਆਦਿਆਸਾ ਨੂੰ ਘਰ ਤੋਂ 500 ਮੀਟਰ ਦੂਰ ਉਸ ਦੀਆਂ ਚੱਪਲਾਂ ਅਤੇ ਕੱਪੜਿਆਂ ਦੇ ਟੁਕੜੇ ਮਿਲੇ ਹਨ। ਇਸ ਤੋਂ ਬਾਅਦ ਉਸ ਨੇ ਪੁਲਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸਿਰਿਆਤੀ ਦੀ ਭਾਲ ਲਈ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਸਿਰਿਆਤੀ ਦੇ ਪਤੀ ਨੇ ਆਪਣੇ ਘਰ ਦੇ ਰਸਤੇ ਤੋਂ 10 ਮੀਟਰ ਦੀ ਦੂਰੀ 'ਤੇ ਇਕ ਲੰਬਾ ਅਜਗਰ ਦੇਖਿਆ। ਅਜਗਰ ਦਾ ਪੇਟ ਕਾਫੀ ਮੋਟਾ ਦਿਖਾਈ ਦੇ ਰਿਹਾ ਸੀ। 

PunjabKesari

ਇਸ ਤੋਂ ਬਾਅਦ ਪੁਲਸ ਨੂੰ ਸੱਦਿਆ ਗਿਆ। ਮੌਕੇ 'ਤੇ ਲੋਕਾਂ ਦੀ ਵੀ ਵੱਡੀ ਭੀੜ ਜਮਾਂ ਹੋ ਗਈ। ਕਿਸੇ ਤਰੀਕੇ ਅਜਗਰ ਨੂੰ ਕਾਬੂ ਕਰ ਜਦ ਉਸਦਾ ਪੇਟ ਕੱਟਿਆ ਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਅਜਗਰ ਦੇ ਪੇਟ ਅੰਦਰ ਸਿਰਿਅਤੀ ਦੀ ਲਾਸ਼ ਸੀ। ਜਿਸ ਨੂੰ ਅਜਗਰ ਦਾ ਪੇਟ ਵੱਢ ਕੇ ਬਾਹਰ ਕੱਢਿਆ ਗਿਆ ਹੈ। 


author

DILSHER

Content Editor

Related News