ਪੰਜਾਬ ਵਾਸੀਆਂ ਲਈ ਵੱਡੀ ਖ਼ਬਰ! ਇਨ੍ਹਾਂ ਤਾਰੀਖ਼ਾਂ ਨੂੰ ਸਾਰੇ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ

Friday, Jul 05, 2024 - 06:45 PM (IST)

ਪੰਜਾਬ ਵਾਸੀਆਂ ਲਈ ਵੱਡੀ ਖ਼ਬਰ! ਇਨ੍ਹਾਂ ਤਾਰੀਖ਼ਾਂ ਨੂੰ ਸਾਰੇ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ

ਮੋਗਾ (ਗੋਪੀ ਰਾਊਕੇ, ਕਸ਼ਿਸ਼ ਸਿੰਗਲਾ) : ਮੋਗਾ ਵਿਚ ਪੈਰੀ-ਫੈਰੀ ਪੈਟਰੋਲ ਪੰਪ ਯੂਨੀਅਨ ਨੇ ਸਾਰੇ ਪੈਟਰੋਲ ਪੰਪ 5 ਜੁਲਾਈ ਅਤੇ 6 ਜੁਲਾਈ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦਰਅਸਲ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਪੈਟਰੋਲ ਪੰਪ ਮਾਲਕਾਂ ਨੂੰ 2006 ਤੋਂ ਲੈ ਕੇ 2024 ਤੱਕ ਦੀ ਲੱਖਾਂ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਜਿਸ ਦੇ ਵਿਰੋਧ ਵਿਚ ਸਾਰੇ ਪੈਟਰੋਲ ਪੰਪ ਮਾਲਕਾਂ ਨੇ 5 ਅਤੇ 6 ਜੁਲਾਈ ਨੂੰ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਨਿਹੰਗਾਂ ਨੇ ਭਰੇ ਬਾਜ਼ਾਰ 'ਚ ਸੜਕ ਵਿਚਾਲੇ ਵੱਢਿਆ ਸ਼ਿਵ ਸੈਨਾ ਆਗੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ 'ਤੇ ਆਉਣ ਜਾਣ ਵਾਲੀ ਜਗ੍ਹਾ ਜੀ. ਟੀ. ਰੋਡ 'ਚ ਆਉਂਦੀ ਹੈ, ਉਸ ਦਾ ਪੀ. ਡਬਲਯੂ. ਡੀ. ਵਿਭਾਗ ਵਲੋਂ ਇਕ ਸਾਲ ਦਾ ਕਿਰਾਇਆ ਲਿਆ ਜਾਂਦਾ ਹੈ, ਜਿਸ ਦਾ ਐਗਰੀਮੈਂਟ ਕੰਪਨੀਆਂ ਨਾਲ ਹੁੰਦਾ ਹੈ। ਪਿਛਲੇ 2006 ਤੋਂ ਸਾਨੂੰ ਕਿਸੇ ਵੀ ਸਰਕਾਰ ਵਲੋਂ ਕੋਈ ਨੋਟਿਸ ਨਹੀਂ ਆਇਆ ਪਰ ਇਸ ਵਾਰ ਮੋਗਾ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਮਾਲਕਾਂ ਨੂੰ ਨਿੱਜੀ ਨੋਟਿਸ ਭੇਜ ਕੇ ਪੇਮੈਂਟ ਕਰਨ ਲਈ ਕਿਹਾ ਗਿਆ ਹੈ, ਜਿਸ ਵਿਚ ਵੱਖ-ਵੱਖ ਪੰਪਾਂ ਨੂੰ ਵੱਖ-ਵੱਖ ਪੈਸੇ ਹਨ। ਕਿਸੇ ਨੂੰ 7 ਲੱਖ ਅਤੇ ਕਿਸੇ ਦਾ 12 ਲੱਖ ਰੁਪਏ ਭੁਗਤਾਨ ਕਰਨ ਲਈ ਕਿਹਾ ਗਿਆ ਹੈ। 

ਇਹ ਵੀ ਪੜ੍ਹੋ : ਨਿਹੰਗਾਂ ਵਲੋਂ ਸ਼ਿਵ ਸੈਨਾ ਆਗੂ ਨੂੰ ਵੱਢਣ ਦੀ CCTV ਵੀਡੀਓ ਆਈ ਸਾਹਮਣੇ, ਹੱਥ ਜੋੜਦਾ ਰਿਹਾ ਗੋਰਾ ਥਾਪਰ

ਪੈਟਰੋਲ ਪੰਪ ਮਾਲਕ ਇੰਨੀ ਵੱਡੀ ਰਕਮ ਦੇਣ ਤੋਂ ਅਸਮਰੱਥ ਹਨ, ਸਰਕਾਰ ਨਾ ਜਿਹੜਾ ਨੋਟਿਸ ਪੰਪ ਮਾਲਕਾਂ ਨੂੰ ਦਿੱਤੇ ਹਨ, ਉਹ ਕੰਪਨੀਆਂ ਨੂੰ ਭੇਜਣੇ ਚਾਹੀਦੇ ਹਨ। ਉਨ੍ਹਾਂ ਦਾ ਐਗਰੀਮੈਂਟ ਕੰਪਨੀਆਂ ਨਾਲ ਹੈ ਨਾ ਕਿ ਪੰਪ ਮਾਲਕਾਂ ਨਾਲ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਅੱਗੇ ਵੀ ਜਾਰੀ ਰਹਿ ਸਕਦੀ ਹੈ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਖ਼ਬਰ, ਸੂਬੇ ਦੇ ਇਨ੍ਹਾਂ 12 ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ

 


author

Gurminder Singh

Content Editor

Related News