ਵਿਦਾਇਗੀ ਭਾਸ਼ਣ ''ਚ ਸੁਨਕ ਹੋਏ ਭਾਵੁਕ, ਡਾਊਨਿੰਗ ਸਟ੍ਰੀਟ ''ਚ ਮਨਾਏ ਦੀਵਾਲੀ ਦੇ ਜਸ਼ਨਾਂ ਨੂੰ ਕੀਤਾ ਯਾਦ

Friday, Jul 05, 2024 - 06:05 PM (IST)

ਵਿਦਾਇਗੀ ਭਾਸ਼ਣ ''ਚ ਸੁਨਕ ਹੋਏ ਭਾਵੁਕ, ਡਾਊਨਿੰਗ ਸਟ੍ਰੀਟ ''ਚ ਮਨਾਏ ਦੀਵਾਲੀ ਦੇ ਜਸ਼ਨਾਂ ਨੂੰ ਕੀਤਾ ਯਾਦ

ਲੰਡਨ (ਭਾਸ਼ਾ): ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਚੋਣਾਂ ਵਿਚ ਆਪਣੀ ਪਾਰਟੀ ਦੀ ਹਾਰ ਦੀ ‘ਜ਼ਿੰਮੇਵਾਰੀ’ ਲੈਂਦੇ ਹੋਏ ਉਹ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦਾ ਅਹੁਦਾ ਛੱਡ ਦੇਣਗੇ। ਇਸ ਦੇ ਨਾਲ ਹੀ ਸੁਨਕ ਨੇ ਉਨ੍ਹਾਂ ਦੀਵਾਲੀ ਉਤਸਵਾਂ ਨੂੰ ਯਾਦ ਕੀਤਾ ਜੋ ਉਨ੍ਹਾਂ ਨੇ ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵਜੋਂ ਡਾਊਨਿੰਗ ਸਟ੍ਰੀਟ (ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਿਹਾਇਸ਼) ਵਿਖੇ ਆਪਣੇ ਪਰਿਵਾਰ ਨਾਲ ਮਨਾਏ ਸਨ। 44 ਸਾਲਾ ਸੁਨਕ ਨੇ ਕਰੀਬ 20 ਮਹੀਨਿਆਂ ਦਾ ਕਾਰਜਕਾਲ ਨਿਭਾਇਆ ਅਤੇ ਪ੍ਰਧਾਨ ਮੰਤਰੀ ਵਜੋਂ ਆਪਣੇ ਵਿਦਾਇਗੀ ਭਾਸ਼ਣ ਵਿੱਚ ਭਾਵੁਕ ਹੋ ਗਏ। 

PunjabKesari

ਉਸਨੇ ਵੋਟਰਾਂ ਤੋਂ ਮੁਆਫ਼ੀ ਮੰਗੀ ਪਰ ਜ਼ੋਰ ਦੇ ਕੇ ਕਿਹਾ ਕਿ ਉਸਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਫਰਜ਼ਾਂ ਨੂੰ ਪੂਰੀ ਲਗਨ ਨਾਲ ਨਿਭਾਇਆ ਹੈ। ਉਨ੍ਹਾਂ ਨੇ ਚੋਣ ਹਾਰਨ ਵਾਲੇ ਆਪਣੇ ਪਾਰਟੀ ਸਾਥੀਆਂ ਤੋਂ ਵੀ ਮੁਆਫ਼ੀ ਮੰਗੀ। ਸੁਨਕ ਨੇ ਕਿਹਾ, “ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਨੂੰ ਅਫਸੋਸ ਹੈ। ਮੈਂ ਇਸ ਅਹੁਦੇ 'ਤੇ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ, ਪਰ ਤੁਸੀਂ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਬ੍ਰਿਟਿਸ਼ ਸਰਕਾਰ ਨੂੰ ਬਦਲਣਾ ਹੋਵੇਗਾ।'' ਇਸ ਦੌਰਾਨ ਸੁਨਕ ਦੀ ਪਤਨੀ ਅਕਸ਼ਤਾ ਮੂਰਤੀ ਵੀ ਮੌਜੂਦ ਸੀ। ਉਨ੍ਹਾਂ ਕਿਹਾ,''ਤੁਹਾਡਾ ਫ਼ੈਸਲਾ ਹੀ ਮਾਇਨੇ ਰੱਖਦਾ ਹੈ। ਮੈਂ ਤੁਹਾਡਾ ਗੁੱਸਾ, ਨਿਰਾਸ਼ਾ ਸੁਣੀ ਹੈ ਅਤੇ ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ ... ਇਸ ਨਤੀਜੇ ਤੋਂ ਬਾਅਦ, ਮੈਂ ਤੁਰੰਤ ਨਹੀਂ, ਪਰ ਆਪਣੇ ਉੱਤਰਾਧਿਕਾਰੀ ਦੀ ਚੋਣ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਵਾਂਗਾ।" 

PunjabKesari

ਸੁਨਕ ਨੇ ਸੰਸਦ ਵਿੱਚ ਨਵੇਂ ਵਿਰੋਧੀ ਧਿਰ ਦੀ "ਮਹੱਤਵਪੂਰਣ ਭੂਮਿਕਾ" ਨੂੰ ਸੰਭਾਲਣ ਲਈ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਫੇਰਬਦਲ ਦੀ ਲੋੜ 'ਤੇ ਜ਼ੋਰ ਦਿੱਤਾ, ਜਿਸ ਵਿੱਚ ਮਹਿੰਗਾਈ ਵਿੱਚ ਗਿਰਾਵਟ ਅਤੇ ਬ੍ਰਿਟੇਨ ਨੂੰ "ਮਜ਼ਬੂਤ ​​ਅਤੇ ਸੁਰੱਖਿਅਤ ਬਣਾਉਣਾ" ਸ਼ਾਮਲ ਹਨ।" ਉਨ੍ਹਾਂ ਨੇ ਆਪਣੇ ਉੱਤਰਾਧਿਕਾਰੀ ਦਾ ਸੁਆਗਤ ਕੀਤਾ ਅਤੇ ਕਿਹਾ, "ਸਰ ਕੀਰ ਸਟਾਰਮਰ ਜਲਦੀ ਹੀ ਸਾਡੇ ਪ੍ਰਧਾਨ ਮੰਤਰੀ ਹੋਣਗੇ ਅਤੇ ਉਨ੍ਹਾਂ ਦੀਆਂ ਸਫਲਤਾਵਾਂ ਸਾਡੇ ਸਾਰਿਆਂ ਦੀਆਂ ਸਫਲਤਾਵਾਂ ਹੋਣਗੀਆਂ ਅਤੇ ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।" ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸਮਾਪਤੀ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਹੀ ਆਪਣੀ ਟੀਮ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਕੀਤੀ, ਜਿਨ੍ਹਾਂ ਨੇ ਤਿਆਗ ਕੀਤਾ ਅਤੇ ਉਹ ਦੇਸ਼ ਦੀ ਸੇਵਾ ਕਰ ਸਕੇ। 

ਪੜ੍ਹੋ ਇਹ ਅਹਿਮ ਖ਼ਬਰ-UK ਚੋਣਾਂ : ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ, ਸੰਸਦ 'ਚ ਪਹੁੰਚੇ 10 ਸਿੱਖ ਸੰਸਦ ਮੈਂਬਰ 

ਸੁਨਕ ਨੇ ਕਿਹਾ, "ਬ੍ਰਿਟੇਨ ਬਾਰੇ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਕਿੰਨੀ ਅਸਾਧਾਰਨ ਗੱਲ ਹੈ ਕਿ ਮੇਰੇ ਦਾਦਾ-ਦਾਦੀ ਇੱਥੇ ਬਹੁਤ ਘੱਟ ਬੱਚਤ ਨਾਲ ਆਏ ਅਤੇ ਦੋ ਪੀੜ੍ਹੀਆਂ ਬਾਅਦ ਮੈਂ ਪ੍ਰਧਾਨ ਮੰਤਰੀ ਬਣ ਸਕਿਆ... ਅਤੇ ਮੈਂ ਛੋਟੀਆਂ ਧੀਆਂ ਨੂੰ ਡਾਊਨਿੰਗ ਸਟ੍ਰੀਟ ਦੀਆਂ ਪੌੜੀਆਂ 'ਤੇ ਦੀਵਾਲੀ ਦੀਆਂ ਮੋਮਬੱਤੀਆਂ ਜਗਾਉਂਦੇ ਦੇਖ ਸਕਦਾ ਸੀ।'' ਉਸ ਨੇ ਕਿਹਾ, ''ਸਾਨੂੰ ਇਸ ਵਿਚਾਰ ਨੂੰ ਫੜੀ ਰੱਖਣਾ ਚਾਹੀਦਾ ਹੈ ਕਿ ਅਸੀਂ ਕੌਣ ਹਾਂ, ਦਿਆਲਤਾ, ਸ਼ਾਲੀਨਤਾ ਅਤੇ ਸਹਿਣਸ਼ੀਲਤਾ ਦਾ ਉਹ ਦ੍ਰਿਸ਼ਟੀਕੋਣ ਜੋ ਹਮੇਸ਼ਾ ਬ੍ਰਿਟੇਨ ਦੀ ਮੁੱਖ ਭਾਵਨਾ ਰਿਹਾ ਹੈ, ਬਹੁਤ ਸਾਰੇ ਮੁਸ਼ਕਲ ਦਿਨਾਂ ਦੇ ਅੰਤ ਵਿੱਚ ਇਹ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਹੈ ਅਤੇ ਇਹ ਪੂਰੀ ਤਰ੍ਹਾਂ ਤੁਹਾਡੇ, ਬ੍ਰਿਟਿਸ਼ ਲੋਕਾਂ ਦੇ ਕਾਰਨ ਹੈ, ਜੋ ਸਾਡੀਆਂ ਸਾਰੀਆਂ ਪ੍ਰਾਪਤੀਆਂ ਅਤੇ ਸਾਡੀ ਮਹਾਨਤਾ ਦੇ ਅਸਲ ਸਰੋਤ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News