ਜੇਲ੍ਹ ''ਚ ਉਸਾਰੀ ਦੇ ਕੰਮ ਲਈ ਆਏ ਟਰੈਕਟਰ ਚਾਲਕ ਨੇ ਸਪਲਾਈ ਕੀਤੀਆਂ ਨਸ਼ੀਲੀਆਂ ਗੋਲੀਆਂ, ਮਾਮਲਾ ਦਰਜ

Friday, Jul 05, 2024 - 05:20 PM (IST)

ਜੇਲ੍ਹ ''ਚ ਉਸਾਰੀ ਦੇ ਕੰਮ ਲਈ ਆਏ ਟਰੈਕਟਰ ਚਾਲਕ ਨੇ ਸਪਲਾਈ ਕੀਤੀਆਂ ਨਸ਼ੀਲੀਆਂ ਗੋਲੀਆਂ, ਮਾਮਲਾ ਦਰਜ

ਗੁਰਦਾਸਪੁਰ (ਹਰਮਨ)-ਕੇਂਦਰੀ ਜੇਲ੍ਹ ਵਿਚ ਬੰਦ ਇਕ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੇ ਬਾਅਦ ਪੁਲਸ ਨੇ ਇਕ ਹਵਾਲਾਤੀ ਅਤੇ ਉਕਤ ਗੋਲੀਆਂ ਸਪਲਾਈ ਕਰਨ ਵਾਲੇ ਇਕ ਟਰੈਕਟਰ ਚਾਲਕ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਸਤਨਾਮ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਬਹਿਰਾਮਪੁਰ ਕੋਲੋਂ 58 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। 

ਸਤਨਾਮ ਸਿੰਘ ਨੇ ਦੱਸਿਆ ਇਹ ਗੋਲੀਆਂ ਉਸ ਨੇ ਉਸਾਰੀ ਦਾ ਕੰਮ ਕਰਨ ਆਏ ਟਰੈਕਟਰ ਡਰਾਇਵਰ ਰਵੀ ਗੁਜਰ ਕੋਲੋਂ ਲਈਆਂ ਸਨ। ਇਸ ਕਾਰਨ ਪੁਲਸ ਨੇ ਉਕਤ ਦੋਵਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।


author

Shivani Bassan

Content Editor

Related News