ਲਾਂਚ ਹੋ ਗਈ ਦੁਨੀਆ ਦੀ ਪਹਿਲੀ CNG ਬਾਈਕ, ਦੇਵੇਗੀ 100 ਕਿਲੋਮੀਟਰ ਤੋਂ ਵੱਧ ਦੀ ਮਾਈਲੇਜ!
Friday, Jul 05, 2024 - 07:44 PM (IST)
ਆਟੋ ਡੈਸਕ- ਬਜਾਜ ਆਟੋ ਨੇ ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰ 'ਚ ਦੁਨੀਆ ਦੀ ਪਹਿਲੀ ਸੀ.ਐੱਨ.ਜੀ. ਬਾਈਕ Bajaj Freedom CNG ਲਾਂਚ ਕਰ ਦਿੱਤੀ ਹੈ। ਇਸ ਇਤਿਹਾਸਕ ਮੋਟਰਸਾਈਕਲ ਨੂੰ ਲਾਂਚ ਕਰਨ ਮੌਕੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਨੂੰ ਗੇਮ ਚੇਂਜਰ ਦੱਸਿਆ। ਆਕਰਸ਼ਕ ਦਿੱਖ ਅਤੇ ਸਪੋਰਟੀ ਡਿਜ਼ਾਈਨ ਨਾਲ ਲੈਸ ਇਸ ਬਾਈਕ ਦੀ ਸ਼ੁਰੂਆਤੀ ਕੀਮਤ 95,000 ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ।
ਕਿਹੋ ਜਿਹੀ ਹੈ ਦੁਨੀਆ ਦੀ ਪਹਿਲੀ ਸੀ.ਐੱਨ.ਜੀ. ਬਾਈਕ
ਬਜਾਜ ਆਟੋ ਨੇ ਇਸ ਬਾਈਕ ਨੂੰ ਕਮਿਊਟਰ ਸੈਗਮੈਂਟ 'ਚ ਲਾਂਚ ਕੀਤਾ ਹੈ ਪਰ ਟੀਮ ਨੇ ਇਸ ਬਾਈਕ ਦੀ ਦਿੱਖ ਅਤੇ ਡਿਜ਼ਾਈਨ 'ਤੇ ਬਹੁਤ ਵਧੀਆ ਕੰਮ ਕੀਤਾ ਹੈ। ਜਦੋਂ ਤੁਸੀਂ ਇਸ ਬਾਈਕ ਨੂੰ ਪਹਿਲੀ ਨਜ਼ਰ 'ਚ ਦੇਖੋਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਜੋ ਸਵਾਲ ਆਵੇਗਾ ਉਹ ਹੈ CNG ਸਿਲੰਡਰ। ਇਸ ਬਾਈਕ ਨੂੰ ਦੇਖ ਕੇ ਤੁਸੀਂ ਸ਼ਾਇਦ ਅੰਦਾਜ਼ਾ ਵੀ ਨਹੀਂ ਲਗਾ ਸਕੋਗੇ ਕਿ ਕੰਪਨੀ ਨੇ ਇਸ ਬਾਈਕ 'ਚ CNG ਸਿਲੰਡਰ ਕਿੱਥੇ ਰੱਖਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ।
ਡਿਜ਼ਾਈਨ ਦੇ ਲਿਹਾਜ਼ ਨਾਲ, ਬਜਾਜ ਨੇ ਫਰੀਡਮ 125 ਲਈ ਘੱਟੋ-ਘੱਟ ਪਰ ਮਜ਼ਬੂਤ ਡਿਜ਼ਾਈਨ ਭਾਸ਼ਾ ਦੀ ਵਰਤੋਂ ਕੀਤੀ ਹੈ। ਇਸ ਵਿੱਚ ਪੂਰੀ ਤਰ੍ਹਾਂ ਨਾਲ LED ਹੈੱਡਲਾਈਟਾਂ ਅਤੇ ਟੇਲਲਾਈਟਾਂ ਦੇ ਨਾਲ-ਨਾਲ ਹੈਲੋਜਨ ਇੰਡੀਕੇਟਰ ਹਨ। ਇਸ ਵਿੱਚ ਮੋਨੋਕ੍ਰੋਮ LCD ਡਿਸਪਲੇਅ ਦੇ ਨਾਲ ਇੱਕ ਇੰਸਟਰੂਮੈਂਟ ਕਲੱਸਟਰ ਮਿਲਦਾ ਹੈ ਜੋ ਬਲੂਟੁੱਥ ਕਨੈਕਟੀਵਿਟੀ ਨੂੰ ਵੀ ਸਪੋਰਟ ਕਰਦਾ ਹੈ। ਬਜਾਜ ਨੇ ਫਿਊਲ ਟੈਂਕ 'ਤੇ ਇਕ ਆਮ ਫਲੈਪ ਦਿੱਤਾ ਹੈ, ਜਿਸ ਨੂੰ ਖੋਲ੍ਹ ਕੇ ਤੁਸੀਂ ਪੈਟਰੋਲ ਅਤੇ ਸੀਐੱਨਜੀ ਦੋਵਾਂ ਨੂੰ ਰੀਫਿਲ ਕਰਵਾ ਸਕਦੇ ਹੋ।
ਕਿੱਥੇ ਹੈ ਸੀ.ਐੱਨ.ਜੀ. ਸਿਲੰਡਰ
ਬਜਾਜ ਆਟੋ ਦਾ ਦਾਅਵਾ ਹੈ ਕਿ ਇਸ ਬਾਈਕ 'ਚ ਸੈਗਮੈਂਟ ਦੀ ਸਭ ਤੋਂ ਲੰਬੀ ਸੀਟ (785MM) ਦਿੱਤੀ ਗਈ ਹੈ ਜੋ ਫਰੰਟ 'ਚ ਫਿਊਲ ਟੈਂਕ ਨੂੰ ਕਾਫੀ ਹੱਦ ਤੱਕ ਕਵਰ ਕਰਦੀ ਹੈ। ਸੀ.ਐੱਨ.ਜੀ. ਟੈਂਕ ਨੂੰ ਇਸੇ ਸੀਟ ਦੇ ਹੇਠਾਂ ਰੱਖਿਆ ਗਿਆ ਹੈ। ਇਸ ਵਿੱਚ ਹਰਾ ਰੰਗ CNG ਅਤੇ ਸੰਤਰੀ ਰੰਗ ਪੈਟਰੋਲ ਨੂੰ ਦਰਸਾਉਂਦਾ ਹੈ। ਇਸ ਬਾਈਕ ਨੂੰ ਇੱਕ ਮਜ਼ਬੂਤ ਟ੍ਰੇਲਿਸ ਫ੍ਰੇਮ ਦਿੱਤਾ ਗਿਆ ਹੈ ਜੋ ਨਾ ਸਿਰਫ ਬਾਈਕ ਨੂੰ ਹਲਕਾ ਬਣਾਉਂਦਾ ਹੈ ਸਗੋਂ ਇਸਨੂੰ ਮਜ਼ਬੂਤ ਵੀ ਬਣਾਉਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਬਾਈਕ ਨੇ ਇੰਡਸਟਰੀ ਦੇ 11 ਵੱਖ-ਵੱਖ ਟੈਸਟ ਪਾਸ ਕੀਤੇ ਹਨ ਜੋ ਇਸਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਂਦੇ ਹਨ। ਇਸ ਬਾਈਕ ਨੂੰ ਫਰੰਟ, ਸਾਈਡ, ਉਪਰੋਂ ਅਤੇ ਇੱਥੋਂ ਤੱਕ ਕਿ ਟਰੱਕ ਦੇ ਹੇਠਾਂ ਕੁਚਲ ਕੇ ਵੀ ਟੈਸਟ ਕੀਤਾ ਗਿਆ ਹੈ।
ਪਾਵਰ, ਪਰਫਾਰਮੈਂਸ ਅਤੇ ਮਾਈਲੇਜ
ਦੁਨੀਆ ਦੀ ਪਹਿਲੀ CNG ਬਾਈਕ ਬਜਾਜ ਫਰੀਡਮ 'ਚ ਕੰਪਨੀ ਨੇ 125cc ਸਮਰੱਥਾ ਦਾ ਪੈਟਰੋਲ ਇੰਜਣ ਦਿੱਤਾ ਹੈ। ਇਹ ਇੰਜਣ 9.5PS ਦੀ ਪਾਵਰ ਅਤੇ 9.7Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਕੰਪਨੀ ਨੇ 2 ਲੀਟਰ ਪੈਟਰੋਲ ਫਿਊਲ ਟੈਂਕ ਅਤੇ 2 ਕਿਲੋ ਸਮਰੱਥਾ ਵਾਲਾ CNG ਟੈਂਕ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ ਫੁੱਲ ਟੈਂਕ (ਪੈਟਰੋਲ + CNG) ਵਿੱਚ 330 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦਿੰਦੀ ਹੈ। ਮਾਈਲੇਜ ਦੀ ਗੱਲ ਕਰੀਏ ਤਾਂ ਇਹ ਬਾਈਕ 1 ਕਿਲੋ CNG 'ਚ 102 ਕਿਲੋਮੀਟਰ ਅਤੇ 1 ਲੀਟਰ ਪੈਟਰੋਲ 'ਚ 67 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।
ਵੇਰੀਐਂਟ ਅਤੇ ਕੀਮਤ
ਬਜਾਜ ਫਰੀਡਮ ਨੂੰ ਕੰਪਨੀ ਨੇ ਕੁੱਲ ਤਿੰਨ ਵੇਰੀਐਂਟਸ 'ਚ ਪੇਸ਼ ਕੀਤਾ ਹੈ ਜੋ ਕਿ ਡਿਸਕ ਬ੍ਰੇਕ ਅਤੇ ਡਰੱਮ ਬ੍ਰੇਕ ਦੋਵਾਂ ਦੇ ਨਾਲ ਆਉਂਦੇ ਹਨ। ਇਹ ਬਾਈਕ ਕੁੱਲ 7 ਰੰਗਾਂ 'ਚ ਵਿਕਰੀ ਲਈ ਉਪਲੱਬਧ ਹੈ। ਜਿਸ ਵਿਚ ਕੈਰੇਬਿਅਨ ਬਲਿਊ, ਇਬੋਨੀ ਬਲੈਕ-ਗ੍ਰੇਅ, ਪਿਊਟਰ ਗ੍ਰੇਅ-ਬਲੈਕ, ਰੇਸਿੰਗ ਰੈੱਡ, ਸਾਈਬਰ ਵ੍ਹਾਈਟ, ਪਿਊਟਰ ਗ੍ਰੇਅ-ਯੈਲੋ, ਇਬੋਨੀ ਬਲੈਕ-ਰੈੱਡ ਰੰਗ ਸ਼ਾਮਲ ਹਨ।
ਵੇਰੀਐਂਟਸ | ਕੀਮਤ (ਐਕਸ-ਸ਼ੋਅਰੂਮ) |
Bajaj Freedom Drum | 95,000 रुपये |
Bajaj Freedom Drum LED | 1,05,000 रुपये |
Bajaj Freedom Disk LED | 1,10,000 रुपये |
ਇਕ ਸਵਿੱਚ ਨਾਲ ਬਦਲੇਗਾ ਮੋਡ
ਇਸ ਬਾਈਕ ਨੂੰ ਪੈਟਰੋਲ ਅਤੇ CNG ਮੋਡ ਦੋਵਾਂ 'ਚ ਚਲਾਇਆ ਜਾ ਸਕਦਾ ਹੈ। ਇਸ ਦੇ ਲਈ ਕੰਪਨੀ ਨੇ ਹੈਂਡਲਬਾਰ 'ਤੇ ਸਵਿੱਚ ਦਿੱਤਾ ਹੈ। ਜਿਸ ਵਿੱਚ ਮੋਡ ਬਦਲਣ ਲਈ ਇੱਕ ਬਟਨ ਉਪਲੱਬਧ ਹੈ। ਮਤਲਬ ਸਿਰਫ਼ ਇੱਕ ਬਟਨ ਦਬਾਅ ਕੇ ਤੁਸੀਂ ਪੈਟਰੋਲ ਤੋਂ CNG ਮੋਡ ਵਿੱਚ ਬਦਲ ਸਕੋਗੇ। ਬਾਈਕ 'ਚ ਦਿੱਤੇ ਗਏ CNG ਸਿਲੰਡਰ ਦਾ ਭਾਰ 16 ਕਿਲੋਗ੍ਰਾਮ ਹੈ, ਜਦਕਿ CNG ਭਰਨ 'ਤੇ ਇਹ 18 ਕਿਲੋਗ੍ਰਾਮ ਹੋ ਜਾਂਦਾ ਹੈ। ਬਜਾਜ ਫਰੀਡਮ ਦਾ ਕੁੱਲ ਭਾਰ 147 ਕਿਲੋਗ੍ਰਾਮ ਹੈ, ਜੋ ਕਿ CT125X ਤੋਂ ਲਗਭਗ 16 ਕਿਲੋਗ੍ਰਾਮ ਜ਼ਿਆਦਾ ਹੈ।