ਅਲਮਾਰੀ ਦਾ ਤਾਲਾ ਠੀਕ ਕਰਨ ਆਏ ਲੁਟੇਰੇ ਸੋਨੇ ਦੇ ਗਹਿਣੇ ਲੈ ਉੱਡੇ

07/05/2024 6:20:20 PM

ਅੰਮ੍ਰਿਤਸਰ (ਸੰਜੀਵ)-ਅਲਮਾਰੀ ਦਾ ਤਾਲਾ ਠੀਕ ਕਰਨ ਆਏ ਲੁਟੇਰੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋਣ ਦੇ ਸਬੰਧ ਵਿਚ ਥਾਣਾ ਸਦਰ ਦੀ ਪੁਲਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸੁਭਾਸ਼ ਚੰਦਰ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਮੌਜੂਦ ਸੀ ਤਾਂ ਉਨ੍ਹਾਂ ਦੇ ਘਰ ਦੀ ਅਲਮਾਰੀ ਦਾ ਤਾਲਾ ਖ਼ਰਾਬ ਹੋ ਗਿਆ ਸੀ। ਇਸ ਦੌਰਾਨ ਗਲੀ ਵਿਚ ਦੋ ਨੌਜਵਾਨ ਤਾਲੇ ਠੀਕ ਕਰਨ ਦੀ ਆਵਾਜ਼ ਲਗਾਉਣ ਲੱਗੇ, ਉਸ ਨੇ ਉਨ੍ਹਾਂ ਨੂੰ ਬੁਲਾ ਕੇ ਅਲਮਾਰੀ ਦਾ ਤਾਲਾ ਦਿਖਾਉ, ਜਿਨ੍ਹਾਂ ਨੇ 50 ਰੁਪਏ ਮਜ਼ਦੂਰੀ ਮੰਗੀ, ਉਸ ਨੇ ਉਨ੍ਹਾਂ ਤਾਲਾ ਠੀਕ ਕਰਨ ਲਈ ਕਿਹਾ।

ਇਹ ਵੀ ਪੜ੍ਹੋ- ਨਿਹੰਗਾਂ ਵਲੋਂ 'ਸ਼ਿਵ ਸੈਨਾ ਆਗੂ' ਨੂੰ ਵੱਢਣ ਮਗਰੋਂ ਐਕਸ਼ਨ 'ਚ ਪੰਜਾਬ ਪੁਲਸ, ADCP ਬੋਲੇ- ਜਲਦ ਹੋਵੇਗੀ ਗ੍ਰਿਫ਼ਤਾਰੀ

ਇਸ ਦੌਰਾਨ ਉਹ ਬਾਹਰ ਬੈਠ ਗਿਆ ਅਤੇ ਉਸ ਦੀ ਪਤਨੀ ਉਸ ਕੋਲ ਬੈਠ ਗਈ ਅਤੇ ਦੋਵੇਂ ਜਣੇ ਤਾਲਾ ਠੀਕ ਕਰਨ ਲੱਗੇ, ਉਹ ਵਾਰ-ਵਾਰ ਉਸ ਦੀ ਪਤਨੀ ਨੂੰ ਕੋਈ ਸਾਮਾਨ ਲੈਣ ਲਈ ਬਾਹਰ ਭੇਜਦੇ, ਇਨ੍ਹਾਂ 'ਚ ਦੋਵੇਂ ਲੁੱਟੇਰਿਆਂ ਵਲੋਂ ਅਲਮਾਰੀ ਦੇ ਲਾਕਰ ਵਿਚ ਪਏ ਉਸ ਦੇ ਸੋਨੇ ਦੇ ਗਹਿਣੇ ਕੱਢ ਲਏ ਅਤੇ ਕੁਝ ਦੇਰ ਬਾਅਦ ਲਾਕਰ ਠੀਕ ਕਰ ਕੇ ਉਹ 50 ਰੁਪਏ ਲੈ ਕੇ ਉਥੋਂ ਫਰਾਰ ਹੋ ਗਏ, ਜਿਨ੍ਹਾਂ ਵਲੋਂ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਅਲਮਾਰੀ ਦੇਖੀ ਤਾਂ ਉਥੋਂ ਸੋਨੇ ਦੇ ਗਹਿਣੇ ਗੁੰਮ ਹੋਏ ਸੀ।

ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News