ਇਕੋ ਝਟਕੇ ''ਚ ਪਰਿਵਾਰ ਖਤਮ! ਭਿਆਨਕ ਹਾਦਸੇ ਵਿੱਚ ਕਾਰ ਸਵਾਰ ਪਿਤਾ ਤੇ 3 ਮੁੰਡਿਆਂ ਦੀ ਮੌਤ, ਡਰਾਇਵਰ ਵੀ ਤੋੜ ਗਿਆ ਦਮ

Friday, Jul 05, 2024 - 06:20 PM (IST)

ਮੁਰਾਦਾਬਾਦ, ਹਾਈਵੇਅ 'ਤੇ ਵਾਪਰੇ ਇਕ ਭਿਆਨਕ ਹਾਦਸੇ ਵਿੱਚ 2 ਕਾਰਾਂ ਦੀ ਜਿਥੇ ਜ਼ਬਰਦਸਤ ਟੱਕਰ ਹੋ ਗਈ ਉਥੇ ਹੀ ਟੱਕਰ ਪਿੱਛੋਂ ਇਕ ਕਾਰ ਦੂਜੇ ਪਾਸੇ ਜਾ ਰਹੀ ਰੋਡਵੇਜ਼ ਦੀ ਬੱਸ ਵਿੱਚ ਜਾ ਵੱਜੀ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮੌਕੇ 'ਤੇ ਹੀ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇਕ ਪਿਤਾ ਤੇ ਉਸਦੇ 3 ਪੁੱਤਰ ਵੀ ਸ਼ਾਮਲ ਦੱਸੇ ਜਾ ਰਹੇ ਹਨ। ਦਿੱਲੀ-ਲਖਨਊ ਹਾਈਵੇਅ 'ਤੇ ਮੁਰਾਦਾਬਾਦ 'ਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਦੋ ਵਾਹਨ ਆਪਸ ਵਿੱਚ ਟਕਰਾ ਗਏ। ਕਾਰਾਂ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਕਾਰ ਤੇਜ਼ ਰਫਤਾਰ ਨਾਲ ਗਲਤ ਪਾਸੇ ਜਾ ਕੇ ਰੋਡਵੇਜ਼ ਦੀ ਬੱਸ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਹਾਈਵੇਅ 'ਤੇ ਹਫੜਾ-ਦਫੜੀ ਮਚ ਗਈ।PunjabKesari
ਹਾਦਸੇ ਵਿੱਚ ਪਿਤਾ, ਤਿੰਨ ਪੁੱਤਰਾਂ ਅਤੇ ਡਰਾਈਵਰ ਦੀ ਮੌਤ ਹੋ ਗਈ ਹੈ। ਤਿੰਨੇ ਪੁੱਤਰ ਆਪਣੇ ਮਾਤਾ-ਪਿਤਾ ਨੂੰ ਦਿੱਲੀ ਤੋਂ ਲੈ ਕੇ ਆਏ ਸਨ। ਮਾਤਾ-ਪਿਤਾ ਹੱਜ ਕਰਨ ਤੋਂ ਬਾਅਦ ਦਿੱਲੀ ਏਅਰਪੋਰਟ 'ਤੇ ਆਏ ਸਨ। ਸਾਰੇ ਰਾਮਪੁਰ ਦੇ ਰਹਿਣ ਵਾਲੇ ਸਨ। ਇਹ ਹਾਦਸਾ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਮੁਰਾਦਾਬਾਦ ਦੇ ਮੁੰਧਾਪਾਂਡੇ ਥਾਣਾ ਖੇਤਰ 'ਚ ਵਾਪਰਿਆ।
ਮਪੁਰ ਜ਼ਿਲੇ ਦੇ ਰਹਿਣ ਵਾਲਾ ਅਸ਼ਰਫ਼ ਅਲੀ (60) ਆਪਣੀ ਪਤਨੀ ਜੈਤੂਨ ਬੇਗਮ ਨਾਲ ਹਜ ਤੋਂ ਦਿੱਲੀ ਪਰਤਿਆ ਸੀ। ਕਾਰ ਵਿੱਚ ਅਸ਼ਰਫ਼ ਅਲੀ, ਉਸਦੀ ਪਤਨੀ ਜੈਤੂਨ, ਪੁੱਤਰ ਮਾਫੇ ਅਲੀ (45), ਆਰਿਫ ਉਰਫ ਮਹਿਬੂਬ ਅਲੀ (38), ਇੰਤੇਖਾਬ ਅਲੀ (30), ਆਸਿਫ ਅਲੀ (20) ਤੇ ਇਕ ਔਰਤ ਤਬਸੁਮ ਸਵਾਰ ਸਨ। ਜਦੋਂ ਕਿ ਅਹਿਸਾਨ ਅਲੀ (30) ਕਾਰ ਚਲਾ ਰਿਹਾ ਸੀ।ਇਹ ਸਾਰੇ ਇਕੋ ਕਾਰ ਅੰਦਰ ਸਵਾਰ ਸਨ। ਜਦ ਇਨ੍ਹਾਂ ਨੇ ਕਾਰ ਰਾਹੀਂ ਪਿੰਡ ਮੰਧਾਪਾਂਡੇ ਨੇੜੇ ਪੁਲ ਪਾਰ ਕੀਤਾ ਤਾਂ ਇਸੇ ਦੌਰਾਨ ਇਕ ਹੋਰ ਕਾਰ ਨਾਲ ਇਨ੍ਹਾਂ ਦੀ ਟੱਕਰ ਹੋ ਗਈ। ਟੱਕਰ ਬਹੱਤ ਜ਼ਬਰਦਸਤ ਦੀ ਸੀ, ਜਿਸ ਕਾਰਨ ਇਨ੍ਹਾਂ ਦੀ ਕਾਰ ਸੜਕ ਦੇ ਦੂਜੇ ਪਾਸੇ ਜਾ ਰਹੀ ਰੋਡਵੇਜ਼ ਦੀ ਬੱਸ ਵਿੱਚ ਜਾ ਵੱਜੀ। 
PunjabKesari
ਇਸ ਤੋਂ ਬਾਅਦ ਹਾਈਵੇਅ 'ਤੇ ਹਫੜਾ-ਦਫੜੀ ਮਚ ਗਈ। ਹਾਦਸੇ 'ਚ ਅਸ਼ਰਫ ਅਲੀ ਅਤੇ ਉਸ ਦੇ ਤਿੰਨ ਪੁੱਤਰ ਮਾਫੇ ਅਲੀ ਅਤੇ ਆਰਿਫ, ਇੰਤੇਖਾਬ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਜ਼ਖ਼ਮੀਆਂ ਨੂੰ ਇਲਾਜ ਲਈ ਮੁੰਧਾਪਾਂਡੇ ਸੀ. ਐੱਚ. ਸੀ. ਭੇਜਿਆ ਗਿਆ। ਜਿੱਥੇ ਕਾਰ ਚਾਲਕ ਅਹਿਸਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀ ਜੈਤੂਨ ਬੇਗਮ, ਆਸਿਫ ਅਤੇ ਤਬੱਸੁਮ ਦਾ ਇਲਾਜ ਚੱਲ ਰਿਹਾ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਾਮਪੁਰ ਭੇਜ ਦਿੱਤਾ ਹੈ।


DILSHER

Content Editor

Related News