ਜਦੋਂ ਸਿਪਾਹੀ ਨੇ ਕਾਰ ਸਵਾਰ ਵਾਹਨ ਚੋਰ ਨੂੰ ਪੁਆਈਆਂ ਭਾਜੜਾਂ

Saturday, Feb 09, 2019 - 05:35 PM (IST)

ਨਵੀਂ ਦਿੱਲੀ— ਪੁਲਸ ਵਾਲਿਆਂ ਦੇ ਹੈਰਾਨ ਕਰ ਦੇਣ ਵਾਲੇ ਕਿੱਸੇ ਵੀ ਸਾਹਮਣੇ ਆਉਂਦੇ ਹਨ, ਜਿਨ੍ਹਾਂ 'ਤੇ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਆਪਣੀ ਜਾਨ ਤਲੀ 'ਤੇ ਰੱਖ ਕੇ ਜੇਕਰ ਕੋਈ ਪੁਲਸ ਵਾਲਾ ਬਹਾਦਰੀ ਦਾ ਕੰਮ ਕਰਦਾ ਹੈ ਤਾਂ ਦਿਮਾਗ 'ਚ ਕਈ ਵਾਰ ਫਿਲਮੀ ਸੀਨ ਦੌੜਨ ਲੱਗਦੇ ਹਨ। ਪੱਛਮੀ ਦਿੱਲੀ 'ਚ ਇਕ ਸਿਪਾਹੀ ਨੇ ਬਹਾਦਰੀ ਦਾ ਕੰਮ ਕੀਤਾ ਹੈ। ਪੰਜਾਬੀ ਬਾਗ ਥਾਣੇ 'ਚ ਤਾਇਨਾਤ ਇਕ ਸਿਪਾਹੀ ਨੇ ਬਹਾਦਰੀ ਦਿਖਾਉਂਦੇ ਹੋਏ ਇਕ ਵਾਹਨ ਚੋਰ ਨੂੰ ਫੜਿਆ। ਸਿਪਾਹੀ ਨੂੰ ਦੇਖਦੇ ਹੀ ਕਾਰ ਸਵਾਰ ਵਾਹਨ ਚੋਰ ਆਪਣੇ ਦੋ ਸਾਥੀਆਂ ਨਾਲ ਦੌੜਨ ਲੱਗਾ ਤਾਂ ਸਿਪਾਹੀ ਨੇ ਬਾਈਕ 'ਤੇ ਸਵਾਰ ਹੋ ਕੇ ਉਨ੍ਹਾਂ ਦਾ ਪਿਛਾ ਕੀਤਾ ਅਤੇ ਵਾਹਨ ਚੋਰ ਨੂੰ ਫੜਿਆ। ਇਸ ਦੌਰਾਨ ਉਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। ਫੜੇ ਗਏ ਵਾਹਨ ਚੋਰ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ 5 ਕਾਰਾਂ, 25 ਰਿਮੋਟ, ਕਈ ਯੰਤਰ ਅਤੇ 50 ਚਾਬੀਆਂ ਬਰਾਮਦ ਕੀਤੀਆਂ ਹਨ। 

ਓਧਰ ਜ਼ਿਲਾ ਪੁਲਸ ਕਮਿਸ਼ਨਰ ਮੋਨਿਕਾ ਭਾਰਦਵਾਜ ਨੇ ਦੱਸਿਆ ਕਿ ਫੜੇ ਗਏ ਵਾਹਨ ਚੋਰ ਦੀ ਪਛਾਣ ਕਰਾਵਲ ਨਗਰ ਵਾਸੀ ਰਾਜਕੁਮਾਰ ਦੇ ਰੂਪ ਵਿਚ ਹੋਈ ਹੈ। ਦਰਅਸਲ ਪੁਲਸ ਕਮਿਸ਼ਨਰ ਨੇ ਜ਼ਿਲੇ ਵਿਚ ਵਾਹਨ ਚੋਰੀ ਰੋਕਣ ਲਈ ਸਾਰੇ ਥਾਣਾ ਪੁਲਸ ਨੂੰ ਗਸ਼ਤ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਦੇ ਤਹਿਤ ਸ਼ੁੱਕਰਵਾਰ ਦੀ ਸਵੇਰ ਨੂੰ ਪੰਜਾਬੀ ਬਾਗ ਵਿਚ ਤਾਇਨਾਤ ਸਿਪਾਹੀ ਕਰਮਵੀਰ ਅਤੇ ਹਵਲਦਾਰ ਮਨੋਜ ਬਾਈਕ ਜ਼ਰੀਏ ਗਸ਼ਤ ਕਰ ਰਹੇ ਸਨ। ਇਸ ਦੌਰਾਨ ਦੋਹਾਂ ਨੇ ਮਾਦੀਪੁਰ ਇਲਾਕੇ ਵਿਚ ਇਕ ਕਾਰ ਦੇਖੀ। ਕਾਰ 'ਚ 3 ਲੋਕ ਸਵਾਰ ਸਨ, ਮਾਮਲਾ ਸ਼ੱਕੀ ਲੱਗਣ 'ਤੇ ਕਰਮਵੀਰ ਆਪਣੇ ਆਲਾ ਅਧਿਕਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਦੇ ਕੇ ਕਾਰ ਕੋਲ ਪਹੁੰਚੇ। 

ਕਾਰ ਚਾਲਕ ਨੇ ਸਿਪਾਹੀ ਕਰਮਵੀਰ ਨੂੰ ਦੇਖ ਕੇ ਰਫਤਾਰ ਵਧਾ ਦਿੱਤੀ। ਕਰਮਵੀਰ ਨੇ ਤੁਰੰਤ ਕਾਰ ਦਾ ਪਿਛਾ ਕੀਤਾ। ਕਾਰ ਇਕ ਕੰਧ ਨਾਲ ਜਾ ਟਕਰਾ ਗਈ। ਇਸ ਦੌਰਾਨ ਸਿਪਾਹੀ ਆਪਣੀ ਕਾਰ ਤੋਂ ਛਾਲ ਮਾਰ ਕੇ ਕਾਰ ਕੋਲ ਪੁੱਜਾ ਅਤੇ ਡਰਾਈਵਰ ਵਾਲੀ ਸਾਈਡ ਵਾਲੇ ਸ਼ੀਸ਼ੇ ਨੂੰ ਤੋੜ ਕੇ ਵਾਹਨ ਚੋਰ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਵਾਹਨ ਚੋਰ ਨੇ ਦੱਸਿਆ ਕਿ ਉਹ ਪੱਛਮੀ ਅਤੇ ਮੱਧ ਦਿੱਲੀ ਤੋਂ 50 ਤੋਂ ਵੱਧ ਕਾਰਾਂ ਚੋਰੀ ਕਰ ਚੁੱਕਾ ਹੈ। ਵਾਹਨ ਚੋਰੀ ਕਰਨ ਤੋਂ ਬਾਅਦ ਉਹ ਇਲੈਕਟ੍ਰਾਨਿਕ ਯੰਤਰਾਂ ਜ਼ਰੀਏ ਕਾਰ ਦੇ ਲੌਕ ਅਤੇ ਸਕਿਓਰਿਟੀ ਸਿਸਟਮ ਨੂੰ ਬਦਲ ਦਿੰਦਾ ਸੀ।


Tanu

Content Editor

Related News