ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਔਰਤ ਨੂੰ ਘੜੀਸਦੀ ਲੈ ਗਈ ਤੇਜ਼ ਰਫ਼ਤਾਰ ਕਾਰ

Saturday, Sep 14, 2024 - 06:42 PM (IST)

ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਔਰਤ ਨੂੰ ਘੜੀਸਦੀ ਲੈ ਗਈ ਤੇਜ਼ ਰਫ਼ਤਾਰ ਕਾਰ

ਪੱਟੀ (ਸੋਢੀ,ਪਾਠਕ)- ਪਿੰਡ ਸੰਗਵਾਂ ਨੇੜੇ ਸ਼ੁੱਕਰਵਾਰ ਨੂੰ ਇਕ ਐਕਟਿਵਾ ਸਵਾਰ ਔਰਤ ਨੂੰ ਕਾਰ ਆਈ ਟਵੱਟੀ ਪੀ.ਬੀ 46 ਜੈਡ 2257 ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਸ਼ਨਾਖਤ ਦਲਜੀਤ ਕੌਰ ਪੁੱਤਰੀ ਗੁਰਮੁਖ ਸਿੰਘ ਵਾਸੀ ਸੈਦੋ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੇ ਚਾਚਾ ਅਜੀਤ ਸਿੰਘ ਨੇ ਦੱਸਿਆ ਕਿ ਦਲਜੀਤ ਕੌਰ ਪੱਟੀ ਤੋਂ ਆਪਣੇ ਪਿੰਡ ਸੈਦੋ ਜਾ ਰਹੀ ਸੀ। ਉਹ ਪੱਟੀ ਵਿਖੇ ਨਿੱਜੀ ਅਕੈਡਮੀ ਵਿਖੇ ਕੋਰਸ ਕਰਨ ਆਉਂਦੀ ਸੀ। ਜਦੋਂ ਉਹ ਸੰਗਵਾਂ ਦੇ ਸਰਕਾਰੀ ਸਕੂਲ ਨਜ਼ਦੀਕ ਪਹੁੰਚੀ ਤਾਂ ਪੱਟੀ ਮੋੜ ਵੱਲੋਂ ਆ ਰਹੀ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਤੇ ਕਾਰ ਦਿਲਜੀਤ ਕੌਰ ਨੂੰ ਆਪਣੇ ਨਾਲ ਘੜੀਸਦੀ ਹੋਈ ਲੈ ਗਈ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇੇ ਪਿਆ ਭੜਥੂ, ਅਮਰੀਕਾ ਜਾ ਰਹੇ ਵਿਅਕਤੀ ਕੋਲੋਂ ਵੱਡੀ ਗਿਣਤੀ 'ਚ ਗੋਲੀਆਂ ਬਰਾਮਦ

ਪੁਲਸ ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਕਾਰ ਨੂੰ ਕਬਜ਼ੇ ’ਚ ਲੈ ਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨ ਕਲਮਬੰਦ ਕਰਕੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਜੇ ਤੁਸੀਂ ਵੀ ਆਪਣੇ ਬੱਚੇ ਨੂੰ ਦਿੰਦੇ ਹੋ ਫਰੂਟੀ ਤਾਂ ਸਾਵਧਾਨ, ਹੋਸ਼ ਉਡਾਵੇਗੀ ਇਹ ਘਟਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News