ਸਕੂਲ ''ਚ ਵਿਦਿਆਰਥੀ ਦੀ ਹੋਈ ਮੌਤ! ਪੈ ਗਈਆਂ ਭਾਜੜਾਂ

Tuesday, Sep 24, 2024 - 08:41 AM (IST)

ਸਕੂਲ ''ਚ ਵਿਦਿਆਰਥੀ ਦੀ ਹੋਈ ਮੌਤ! ਪੈ ਗਈਆਂ ਭਾਜੜਾਂ

ਜ਼ੀਰਕਪੁਰ (ਅਸ਼ਵਨੀ): ਨਿੱਜੀ ਸਕੂਲ ’ਚ ਛੁੱਟੀ ਹੋਣ ਮਗਰੋਂ ਚੱਕਰ ਆਉਣ ਕਾਰਨ ਵਿਦਿਆਰਥੀ ਜ਼ਮੀਨ ’ਤੇ ਡਿੱਗ ਗਿਆ, ਜਦੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਜਾਂਚ ਉਪਰੰਤ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਜ਼ੀਰਕਪੁਰ ਦੇ ਪਿੰਡ ਰਾਮਗੜ੍ਹ ਭੁੱਢਾ ਦੇ ਪਰਮ ਵਜੋਂ ਹੋਈ ਹੈ, ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ। ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਸਥਿਤ ਜੀ.ਐੱਸ. ਮੈਮੋਰੀਅਲ ਸਕੂਲ ’ਚ ਪਰਮ ਸੋਮਵਾਰ ਨੂੰ ਰੋਜ਼ਾਨਾ ਵਾਂਗ ਆਇਆ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਚਾਇਤੀ ਚੋਣਾਂ ਤੋਂ ਪਹਿਲਾਂ CM ਮਾਨ ਦੀ ਚੇਤਾਵਨੀ, ਕਿਹਾ- "ਕਿਸੇ ਭੁਲੇਖੇ 'ਚ ਨਾ ਰਹੀਓ"

ਕਲਾਸ ਪੂਰੀ ਕਰਨ ਤੋਂ ਬਾਅਦ ਆਪਣਾ ਮੋਬਾਈਲ ਫ਼ੋਨ ਲੈਣ ਦਫ਼ਤਰ ਗਿਆ ਤੇ ਜਿਵੇਂ ਹੀ ਸਟਾਫ਼ ਨੇ ਮੋਬਾਈਲ ਦਿੱਤਾ ਤਾਂ ਅਚਾਨਕ ਪਰਮ ਨੂੰ ਚੱਕਰ ਆ ਗਿਆ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ਨੂੰ ਸਟਾਫ਼ ਨੇ ਪਹਿਲਾਂ ਪਾਣੀ ਤੇ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪਰਮ ਦੇ ਸਰੀਰ ’ਚ ਕੋਈ ਹਿਲਜੁਲ ਨਾ ਹੋਣ ’ਤੇ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਉੱਥੋਂ ਵਿਦਿਆਰਥੀ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਪਰਮ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਲੱਗ ਗਿਆ ਲੰਮਾ ਜਾਮ

ਮ੍ਰਿਤਕ ਦੇ ਪਿਤਾ ਗੁਰਪਾਲ ਸਿੰਘ ਪ੍ਰਾਈਵੇਟ ਬੱਸ ਚਲਾਉਂਦੇ ਹਨ ਅਤੇ ਭਰਾ ਦੀ ਮੌਤ ਕਾਰਨ ਭੈਣ ਸਦਮੇ ’ਚ ਹੈ। ਦੂਜੇ ਪਾਸੇ ਡੀ.ਐੱਸ.ਪੀ. ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੰਗਲਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮੌਤ ਦੇ ਅਸਲ ਕਾਰਨਾਂ ਦਾ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News