ਹੈਰਾਨੀਜਨਕ! ਇੱਕੋ ਵਾਹਨ ਦੇ 132 ਚਲਾਨ ਭਰਨ ਅਦਾਲਤ ਪੁੱਜਾ ਸ਼ਖ਼ਸ, ਪੜ੍ਹੋ ਪੂਰੀ ਖ਼ਬਰ

Sunday, Sep 15, 2024 - 11:04 AM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵੱਲੋਂ ਸ਼ਨੀਵਾਰ ਨੂੰ ਜ਼ਿਲ੍ਹਾ ਅਦਾਲਤ 'ਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਪੈਂਡਿੰਗ ਕੇਸਾਂ ਦੇ ਨਿਪਟਾਰੇ ਲਈ 21 ਬੈਂਚਾਂ ਦਾ ਗਠਨ ਕੀਤਾ ਗਿਆ, ਜਿਸ 'ਚ ਹਜ਼ਾਰਾਂ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਸ ਦੇ ਨਾਲ ਹੀ ਸਭ ਤੋਂ ਵੱਧ ਭੀੜ ਉਨ੍ਹਾਂ ਲੋਕਾਂ ਦੀ ਸੀ, ਜੋ 3 ਦਿਨ ਪਹਿਲਾਂ ਰਸੀਦ ਜਮ੍ਹਾਂ ਨਾ ਕਰਵਾਉਣ ਕਾਰਨ ਟ੍ਰੈਫਿਕ ਚਲਾਨ ਭਰਨ ਆਏ ਸਨ। ਕੁੱਝ ਲੋਕ ਅਜਿਹੇ ਸਨ, ਜਿਨ੍ਹਾਂ ਦੇ ਦਰਜਨਾਂ ਚਲਾਨ ਪੈਂਡਿੰਗ ਸਨ। ਇਸ ਦੌਰਾਨ ਇੱਕ ਵਿਅਕਤੀ ਸਾਹਮਣੇ ਆਇਆ, ਜਿਸ ਦੇ 132 ਚਲਾਨ ਸਨ। ਇਸ ਦੇ ਲਈ ਉਸ ਨੇ 26,100 ਰੁਪਏ ਅਦਾ ਕੀਤੇ। ਜਦੋਂ ਕਿ 15 ਵਾਹਨ ਅਜਿਹੇ ਸਨ, ਜਿਨ੍ਹਾਂ ਦੇ 706 ਚਲਾਨ ਕੀਤੇ ਗਏ ਅਤੇ ਇਨ੍ਹਾਂ ਨੂੰ ਛੁਡਾਉਣ ਲਈ 1.33 ਲੱਖ ਰੁਪਏ ਦਾ ਜੁਰਮਾਨਾ ਅਦਾ ਕੀਤਾ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਗ੍ਰਨੇਡ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਦੂਜੇ ਦੋਸ਼ੀ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ (ਵੀਡੀਓ)

ਇਸ ਵਾਰ ਪ੍ਰਸ਼ਾਸਨ ਨੇ ਲੋਕ ਅਦਾਲਤ ਵਿਚ ਇੱਕੋ ਦਿਨ ਵਿਚ 7745 ਟ੍ਰੈਫਿਕ ਚਲਾਨਾਂ ਦਾ ਨਿਪਟਾਰਾ ਕਰਕੇ 37.20 ਲੱਖ ਰੁਪਏ ਦਾ ਮਾਲੀਆ ਇਕੱਠਾ ਕੀਤਾ। ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਲਗਾਈ ਗਈ ਲੋਕ ਅਦਾਲਤ ਵਿਚ 3004 ਚਲਾਨ ਕੀਤੇ ਗਏ ਸਨ। ਜਿਸ ਤੋਂ 23.82 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਇਸ ਦੇ ਨਾਲ ਹੀ ਮਾਰਚ ਮਹੀਨੇ ਵਿਚ ਲਗਾਈ ਗਈ ਲੋਕ ਅਦਾਲਤ ਵਿਚ 2793 ਚਲਾਨਾਂ ਦਾ ਨਿਪਟਾਰਾ ਕੀਤਾ ਗਿਆ, ਜਿਸ ਤੋਂ 23.80 ਲੱਖ ਰੁਪਏ ਦੀ ਵਸੂਲੀ ਹੋਈ। ਪਬਲਿਕ ਯੂਟਿਲਿਟੀ ਸਰਵਿਸਿਜ਼ (ਪੀ.ਯੂ.ਐੱਸ.) ਵਿਚ ਵੀ ਲੋਕ ਅਦਾਲਤ ਲਗਾਈ ਗਈ, ਜਿੱਥੇ 4982 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਲੇਬਰ ਕੋਰਟ ਵਿਚ 8 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਜਦੋਂ ਕਿ ਕਰਜ਼ਾ (ਡੇਟ) ਰਿਕਵਰੀ ਟ੍ਰਿਬਿਊਨਲ ਵਿਚ 308 ਅਤੇ ਰਾਜ ਅਤੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਵਿਚ 62 ਕੇਸਾਂ ਦਾ ਨਿਪਟਾਰਾ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਹਰ ਬੁੱਧਵਾਰ ਅਧਿਕਾਰੀ ਕਰਨਗੇ ਮੀਟਿੰਗ
2940 ਹੋਰ ਕੇਸਾਂ ਦਾ ਨਿਪਟਾਰਾ ਕੀਤਾ ਗਿਆ
ਟ੍ਰੈਫਿਕ ਚਲਾਨਾਂ ਤੋਂ ਇਲਾਵਾ 2940 ਹੋਰ ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ਵਿਚ 74.85 ਲੱਖ ਰੁਪਏ ਦੇ 2248 ਚੈੱਕ ਬਾਊਂਸ ਕੇਸ ਸ਼ਾਮਲ ਹਨ। 1.41 ਕਰੋੜ ਰੁਪਏ ਦੇ ਅੱਠ ਮਾਮਲੇ ਬੈਂਕ ਰਿਕਵਰੀ ਦੇ ਸਨ। 85 ਮੋਟਰ ਐਕਸੀਡੈਂਟ ਕਲੇਮ ਕੇਸ ਸਨ, ਜਿਨ੍ਹਾਂ ਵਿਚ 10.68 ਕਰੋੜ ਰੁਪਏ ਦਾ ਮੁਆਵਜ਼ਾ ਵੰਡਿਆ ਗਿਆ। ਸੜਕ ਹਾਦਸਿਆਂ ਵਿਚ ਮੌਤਾਂ ਦੇ ਦੋ ਮਾਮਲਿਆਂ ਵਿਚ ਪੀੜਤ ਪਰਿਵਾਰਾਂ ਨੂੰ 37 ਲੱਖ ਰੁਪਏ ਅਤੇ 54.50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ। ਇਸ ਦੇ ਨਾਲ ਹੀ 42 ਪਰਿਵਾਰਕ ਝਗੜਿਆਂ, 112 ਸਿਵਲ ਅਤੇ ਕਿਰਾਏ ਦੇ ਕੇਸ ਦਾ ਵੀ ਨਿਪਟਾਰਾ ਕੀਤਾ ਗਿਆ।

 


Babita

Content Editor

Related News