ਪਿਓ ਨੇ ਕਰਵਾ ਲਿਆ ਦੂਜਾ ਵਿਆਹ, ਅੱਗਿਓਂ ਪਰਿਵਾਰ ਦੇ ਕਦਮ ਨੇ ਪਿੰਡ ਵਾਲਿਆਂ ਤੇ ਪੁਲਸੀਆਂ ਨੂੰ ਪਾਈਆਂ ਭਾਜੜਾਂ

Saturday, Sep 21, 2024 - 08:08 AM (IST)

ਜਲਾਲਾਬਾਦ (ਸੁਮਿਤ, ਟੀਨੂੰ, ਆਦਰਸ਼, ਜਤਿੰਦਰ)– ਪਿੰਡ ਕਾਠਗੜ੍ਹ ’ਚ ਪਰਿਵਾਰ ’ਚ ਚੱਲ ਰਹੇ ਜਾਇਦਾਦ ਦੀ ਵੰਡ ਦੇ ਝਗੜੇ ਕਾਰਨ ਇਕ ਨੌਜਵਾਨ ਆਪਣੇ ਪਰਿਵਾਰ ਸਮੇਤ ਪਿੰਡ ਤਾਰੇਵਾਲਾ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਜਿਸ ਨੇ ਦੋਸ਼ ਲਾਇਆ ਕਿ ਉਸ ਨੂੰ ਉਸ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਹ ਪ੍ਰੇਸ਼ਾਨ ਹੈ। ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਹੁਣ ਉਸ ਨੇ ਮਜਬੂਰੀ ’ਚ ਇਹ ਕਦਮ ਚੁੱਕਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਦੀ ਕੰਪਨੀ ਹੱਲ ਕਰਨ ਜਾ ਰਹੀ ਵੱਡੀ ਸਮੱਸਿਆ, CM ਮਾਨ ਨੇ ਕਰ 'ਤਾ ਵੱਡਾ ਐਲਾਨ

ਜਾਣਕਾਰੀ ਅਨੁਸਾਰ ਪਿੰਡ ਕਾਠਗਡ਼੍ਹ ਦਾ ਇਕ ਵਿਅਕਤੀ ਅੱਜ ਪਿੰਡ ਤਾਰੇਵਾਲਾ ਪੁੱਜਾ ਤੇ ਆਪਣੇ ਪਰਿਵਾਰ ਸਮੇਤ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਇਸ ਨੂੰ ਵੇਖ ਕੇ ਪਿੰਡ ਵਾਸੀਆਂ ਨੂੰ ਭਾਜੜਾਂ ਪੈ ਗਈਆਂ ਤੇ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ। ਸਬੰਧੀ ਸੂਚਨਾ ਮਿਲਣ ’ਤੇ ਪੁਲਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ ਅਤੇ ਫਿਰ ਉਨ੍ਹਾਂ ਨੇ ਉਸ ਨੌਜਵਾਨ ਨੂੰ ਸਮਝਾ ਕੇ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰਿਆ।

ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾਇਆ ਹੈ ਅਤੇ ਉਸ ਦੇ ਦੋ ਹੋਰ ਬੱਚੇ ਹਨ, ਜੋ ਹੁਣ ਵਿਆਹੇ ਹੋਏ ਹਨ ਅਤੇ ਆਪਣੇ ਪਿਤਾ ਤੋਂ ਜਾਇਦਾਦ ਦੀ ਮੰਗ ਕਰ ਰਹੇ ਹਨ। ਉਸ ਨਾਲ ਲਡ਼ਾਈ ਚੱਲ ਰਹੀ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ। ਜਿਸ ਲਈ ਉਹ ਇਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ’ਤੇ ਚਡ਼੍ਹ ਗਿਆ। ਉਂਝ ਉਸ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।

ਇਹ ਖ਼ਬਰ ਵੀ ਪੜ੍ਹੋ - 15 ਲੱਖ ਕਰਜ਼ਾ ਚੁੱਕ ਕੇ ਵਿਦੇਸ਼ ਗਏ ਮੁੰਡੇ ਦੀ ਮੌਤ, 12 ਲੱਖ ਖਰਚ ਕੇ ਮਸਾਂ ਮੰਗਵਾਈ ਲਾਸ਼

ਇਹ ਹਾਈ ਵੋਲਟੇਜ ਡਰਾਮਾ ਪਿੰਡ ਤਾਰੇਵਾਲਾ ਦੀ ਪਾਣੀ ਵਾਲੀ ਟੈਂਕੀ ’ਤੇ ਕਈ ਘੰਟੇ ਚੱਲਦਾ ਰਿਹਾ, ਜਦ ਕਿ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਪਿਤਾ-ਪੁੱਤਰ ਦਾ ਆਪਸੀ ਝਗਡ਼ਾ ਚੱਲ ਰਿਹਾ ਹੈ। ਜਿਸ ਕਾਰਨ ਨੌਜਵਾਨ ਨੂੰ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰ ਦਿੱਤਾ ਗਿਆ ਹੈ, ਜਦ ਕਿ ਹੋਰ ਗੱਲਬਾਤ ਚੱਲ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News