ਲੋਕਾਂ ਨਾਲ ਭਰੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ, ਪੈ ਗਈਆਂ ਭਾਜੜਾਂ

Friday, Sep 27, 2024 - 03:27 PM (IST)

ਲੋਕਾਂ ਨਾਲ ਭਰੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ, ਪੈ ਗਈਆਂ ਭਾਜੜਾਂ

ਸਮਰਾਲਾ/ਮਾਛੀਵਾੜਾ ਸਾਹਿਬ (ਬਿਪਨ/ਟੱਕਰ): ਸਮਰਾਲਾ ਦੇ ਨਜ਼ਦੀਕੀ ਪਿੰਡ ਗੜੀ ਤਰਖਾਣਾ ਤੋਂ ਪ੍ਰਵਾਸੀ ਖੇਤ ਮਜ਼ਦੂਰ ਲੇਬਰ ਨੂੰ ਟੈਂਪੂ ਵਿਚ ਭਰ ਕੇ ਲੈ ਕੇ ਜਾਂਦਾ ਹੋਇਆ ਟੈਂਪੂ ਸੜਕ 'ਤੇ ਲੱਗੇ ਹੋਏ ਦਰੱਖਤ ਨਾਲ ਟਕਰਾਇਆ, ਜਿਸ ਨਾਲ ਕਰੀਬ 12 ਖੇਤ ਮਜ਼ਦੂਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਰ ਦੀਆਂ ਮੰਡੀਆਂ ਹੋਣਗੀਆਂ ਬੰਦ! ਚਿੰਤਾ 'ਚ ਪਏ ਕਿਸਾਨ

ਗੱਡੀ ਵਿਚ ਸਵਾਰ ਜ਼ਖ਼ਮੀ ਰਾਹੁਲ ਨੇ ਦੱਸਿਆ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਪਿੰਡ ਗੜੀ ਤਰਖਾਣਾ ਤੋਂ ਕੰਮ ਕਰਨ ਲਈ ਮਜ਼ਦੂਰ ਪਿਕਅਪ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸਨ। ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਮਹਿੰਦਰ ਪਿਕਅਪ ਦਰੱਖਤ ਨਾਲ ਜਾ ਟਕਰਾਈ ਅਤੇ ਇਹ ਹਾਦਸਾ ਹੋਇਆ। ਹਾਦਸੇ ਸਮੇਂ ਗੱਡੀ ਵਿਚ ਸਵਾਰ ਮਜ਼ਦੂਰਾਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਸਨ।

ਇਹ ਖ਼ਬਰ ਵੀ ਪੜ੍ਹੋ - ਸੁਨੀਲ ਜਾਖੜ ਨੇ ਦਿੱਤਾ ਅਸਤੀਫ਼ਾ? ਭਾਜਪਾ ਆਗੂ ਨੇ ਦਿੱਤਾ ਵੱਡਾ ਬਿਆਨ

ਸਰਕਾਰੀ ਹਸਪਤਾਲ ਦੀ ਡਾਕਟਰ ਸੰਚਾਰਿਕਾ ਸ਼ਾਹ ਨੇ ਦੱਸਿਆ ਕਿ ਅੱਜ ਸਵੇਰੇ 9:30 ਵਜੇ ਪ੍ਰਵਾਸੀ ਲੇਬਰ ਨੂੰ ਲਿਆਂਦਾ ਗਿਆ ਜਿੰਨ੍ਹਾਂ ਵਿਚ 12 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਸੱਟਾਂ ਲੱਗੀਆਂ ਹੋਈਆਂ ਸਨ, ਇਨ੍ਹਾਂ ਵਿਚੋਂ 7 ਮਜ਼ਦੂਰਾਂ ਦੇ ਸੱਟਾਂ ਵੱਧ ਲੱਗੀਆਂ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਰੈਫਰ ਹੋਣ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ ਅਤੇ ਬਾਕੀਆਂ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News