ਢੋਲ-ਢਮੱਕਿਆਂ ਵਿਚਾਲੇ ਮੱਚ ਗਿਆ ਚੀਕ-ਚਿਹਾੜਾ! ਪੈ ਗਈਆਂ ਭਾਜੜਾਂ

Saturday, Sep 14, 2024 - 03:44 PM (IST)

ਲੁਧਿਆਣਾ (ਅਨਿਲ): ਸਤਲੁਜ ਦਰਿਆ 'ਤੇ ਇੰਨ੍ਹੀਂ ਦਿਨੀਂ ਗਣਪਤੀ ਵਿਸਰਜਨ ਦੀ ਧੂਮ ਹੈ ਤੇ ਦਰਿਆ ਕੰਢੇ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ, ਪਰ ਬੀਤੀ ਰਾਤ ਇਸ ਵਿਚਾਲੇ ਵਾਪਰੇ ਹਾਦਸੇ ਮਗਰੋਂ ਚੀਕ-ਚਿਹਾੜਾ ਮੱਚ ਗਿਆ। ਮੂਰਤੀ ਵਿਸਰਜਨ ਕਰਨ ਆਏ ਵਿਅਕਤੀ ਦੀ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਜੀਵਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਲੁਧਿਆਣਾ ਦੇ ਕਿਲਾ ਮੁਹੱਲਾ ਦੇ ਰਹਿਣ ਵਾਲੇ ਕੁਝ ਲੋਕ ਗਣਪਤੀ ਜੀ ਦੀ ਮੂਰਤੀ ਵਿਸਰਜਨ ਕਰਨ ਲਈ ਸਤਲੁਜ ਦਰਿਆ 'ਤੇ ਆਏ ਸਨ। ਮੂਰਤੀ ਵਿਸਰਜਨ ਦੌਰਾਨ ਜਦੋਂ ਕੁਝ ਲੋਕ ਪਾਣੀ ਵਿਚ ਗਏ ਤਾਂ ਉਨ੍ਹਾਂ ਵਿਚੋਂ ਇਕ ਡੂੰਘੇ ਪਾਣੀ ਵਿਚ ਡੁੱਬ ਗਿਆ। ਇਸ ਮਗਰੋਂ ਪੁਲਸ ਨੇ ਗੋਤਾਖੋਰਾਂ ਦੀ ਟੀਮ ਨੂੰ ਸੂਚਿਤ ਕੀਤਾ। ਰਾਤ ਦੇ ਹਨੇਰੇ ਵਿਚ ਉਸ ਨੂੰ ਨਹੀਂ ਲੱਭਿਆ ਜਾ ਸਕਿਆ। ਅੱਜ ਸਵੇਰੇ ਮੁੜ ਉਸ ਦੀ ਭਾਲ ਸ਼ੁਰੂ ਕੀਤੀ ਗਈ ਤੇ ਸਵੇਰੇ ਗੋਤਾਖੋਰ ਰਿੰਕੂ ਮਹਿਰਾ ਦੀ ਟੀਮ ਨੂੰ ਨੌਜਵਾਨ ਦੀ ਲਾਸ਼ ਪਾਣੀ ਵਿਚੋਂ ਮਿਲੀ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਦੇ ਚਾਚੇ ਘਰੋਂ ਕੀ ਕੁਝ ਹੋਇਆ ਬਰਾਮਦ?

ਮ੍ਰਿਤਕ ਦੀ ਪਛਾਣ 27 ਸਾਲਾ ਹਰਸ਼ ਮਹਿਰਾ ਪੁੱਤਰ ਸੰਜੀਵ ਕੁਮਾਰ ਵਾਸੀ ਕਿਲਾ ਮੁਹੱਲਾ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਹੈ, ਜਿੱਥੇ ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਦੇ ਹਵਾਲੇ ਕੀਤੀ ਜਾਵੇਗੀ। ਫ਼ਿਲਹਾਲ ਪੁਲਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News