ਬੀਅਰ ਦਾ ਲਾਇਸੈਂਸ ਲੈ ਕੇ ਪਰੋਸੀ ਜਾ ਰਹੀ ਸੀ ਸ਼ਰਾਬ, ਪੁਲਸ ਨੇ ਅੱਧੀ ਰਾਤੀਂ Raid ਮਾਰ ਪਾਈਆਂ ਭਾਜੜਾਂ

Wednesday, Sep 25, 2024 - 05:44 AM (IST)

ਬੀਅਰ ਦਾ ਲਾਇਸੈਂਸ ਲੈ ਕੇ ਪਰੋਸੀ ਜਾ ਰਹੀ ਸੀ ਸ਼ਰਾਬ, ਪੁਲਸ ਨੇ ਅੱਧੀ ਰਾਤੀਂ Raid ਮਾਰ ਪਾਈਆਂ ਭਾਜੜਾਂ

ਜਲੰਧਰ (ਵਰੁਣ)– ਪੁਲਸ ਨੇ ਮੰਗਲਵਾਰ ਦੇਰ ਰਾਤ ਕਿਸ਼ਨਪੁਰਾ ਚੌਕ ਸਥਿਤ ਇਕ ਬੀਅਰ ਬਾਰ ਵਿਚ ਰੇਡ ਕੀਤੀ। ਬਾਰ ਅੰਦਰ ਬੀਅਰ ਦੇ ਲਾਇਸੈਂਸ ’ਤੇ ਲੋਕਾਂ ਨੂੰ ਸ਼ਰਾਬ ਪਰੋਸੀ ਜਾ ਰਹੀ ਸੀ। ਰੇਡ ਦੌਰਾਨ ਪੁਲਸ ਟੀਮ ਨੇ ਅੰਦਰ ਬੈਠੇ ਗਾਹਕਾਂ ਨੂੰ ਬਾਹਰ ਬੁਲਾ ਕੇ ਉਨ੍ਹਾਂ ਦੇ ਨਾਂ-ਪਤੇ ਨੋਟ ਕੀਤੇ, ਜਦੋਂ ਕਿ ਕੁਝ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ। ਅੰਦਰੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਦੇਰ ਰਾਤ ਪੁਲਸ ਕਾਨੂੰਨੀ ਕਾਰਵਾਈ ਵਿਚ ਜੁਟੀ ਹੋਈ ਸੀ।

ਇਹ ਵੀ ਪੜ੍ਹੋ- ਸਾਥੀ ਦੀ ਗ਼ਲਤੀ ਕਾਰਨ ਜਾਣਾ ਪਿਆ Jail, ਸੰਤ ਸੀਚੇਵਾਲ ਨੇ ਇੰਝ ਕਰਵਾਈ ਵਿਦੇਸ਼ 'ਚ ਫਸੇ ਨੌਜਵਾਨ ਦੀ 'ਘਰ ਵਾਪਸੀ'

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਪੁਲਸ ਨੇ ਅਮਨ ਨਗਰ (ਨਜ਼ਦੀਕ ਦੋਆਬਾ ਚੌਕ) ਵਿਚ ਸਥਿਤ ਇਕ ਅਹਾਤੇ ਦੇ ਬਾਹਰ ਰੇਡ ਕੀਤੀ ਸੀ। ਇਸ ਦੌਰਾਨ ਅਹਾਤੇ ਦੇ ਬਾਹਰ ਗੱਡੀਆਂ ਵਿਚ ਸ਼ਰਾਬ ਪੀ ਰਹੇ ਲੋਕਾਂ ਦੇ ਚਲਾਨ ਕੀਤੇ ਗਏ, ਜਦੋਂ ਕਿ ਅਹਾਤੇ ਵਿਚੋਂ ਪੈੱਗ ਲਾ ਕੇ ਬਾਹਰ ਨਿਕਲ ਰਹੇ ਦੋਪਹੀਆ ਵਾਹਨਾਂ ’ਤੇ ਆਏ ਗਾਹਕਾਂ ਦੇ ਵੀ ਚਲਾਨ ਕੀਤੇ ਗਏ, ਹਾਲਾਂਕਿ ਮੰਗਲਵਾਰ ਨੂੰ ਅਹਾਤਾ ਬੰਦ ਵੀ ਰੱਖਿਆ ਗਿਆ।

ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੇ ਸਖ਼ਤ ਨਿਰਦੇਸ਼, ਅਣਦੇਖਾ ਕਰਨ 'ਤੇ ਪਵੇਗਾ ਪਛਤਾਉਣਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News