ਰਾਜਸਭਾ ਚੋਣਾਂ : ਯੂ. ਪੀ. 'ਚ 9 ਸੀਟਾਂ 'ਤੇ ਜਿੱਤੇ ਭਾਜਪਾ ਉਮੀਦਵਾਰ, ਜਾਣੋ ਨਤੀਜੇ

03/23/2018 10:45:44 PM

ਨੈਸ਼ਨਲ ਡੈਸਕ— ਉਤਰ ਪ੍ਰਦੇਸ਼ ਦੀਆਂ 10 ਰਾਜਸਭਾ ਸੀਟਾਂ 'ਤੇ ਹੋਈਆਂ ਚੋਣਾਂ 'ਚੋਂ 9 ਸੀਟਾਂ 'ਤੇ ਭਾਜਪਾ ਨੇ ਜਿੱਤ ਹਾਸਲ ਕਰ ਲਈ ਹੈ। ਇਕ ਸੀਟ 'ਤੇ ਸਮਾਜਵਾਦੀ ਪਾਰਟੀ ਉਮੀਦਵਾਰ ਜਯਾ ਬਚੱਨ ਨੇ ਵੀ ਜਿੱਤ ਦਰਜ ਕੀਤੀ ਹੈ। 
ਦੱਸ ਦਈਏ ਕਿ ਉਤਰ ਪ੍ਰਦੇਸ਼ ਤੋਂ 10 ਰਾਜਸਭਾ ਸੀਟਾਂ 'ਚ ਭਾਜਪਾ ਵਲੋਂ 9 ਉਮੀਦਵਾਰ ਉਤਾਰਨ ਕਾਰਨ ਮੁਕਾਬਲਾ ਰੋਮਾਂਚਕ ਹੋ ਗਿਆ ਸੀ। ਦਸਵੀਂ ਸੀਟ 'ਤੇ ਭਾਜਪਾ ਦੇ ਅਨਿਲ ਅਗਰਵਾਲ ਨੇ ਬਸਪਾ ਦੇ ਭੀਮਰਾਓ ਅੰਬੇਡਕਰ ਨੂੰ ਹਰਾਇਆ।

6 ਸੂਬਿਆਂ ਦੀਆਂ 26 ਰਾਜਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ਾਮ 5 ਵਜੇ ਤੋਂ ਸ਼ੁਰੂ ਹੋ ਚੁਕੀ ਹੈ। ਇਨ੍ਹਾਂ ਸੀਟਾਂ 'ਤੇ ਸ਼ੁੱਕਰਵਾਰ ਸਵੇਰੇ 9 ਵਜੇ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ ਸ਼ਾਮ ਚਾਰ ਵਜੇ ਖਤਮ ਹੋਈ। ਜਿਨ੍ਹਾਂ 6 ਸੂਬਿਆਂ ਦੀਆਂ 25 ਸੀਟਾਂ 'ਤੇ ਰਾਜਸਭਾ ਦੀਆਂ ਚੋਣਾਂ ਹੋਈਆਂ ਉਨ੍ਹਾਂ 'ਚੋਂ ਯੂ. ਪੀ. ਦੀਆਂ 10 ਸੀਟਾਂ, ਪੱਛਮੀ ਬੰਗਾਲ ਦੀਆਂ 5, ਕਰਨਾਟਕ ਦੀਆਂ 4, ਤੇਲੰਗਾਨਾ ਦੀਆਂ 3, ਝਾਰਖੰਡ ਦੀਆਂ 2 ਅਤੇ ਕੇਰਲ ਤੇ ਛੱਤੀਸਗੜ੍ਹ ਦੀ ਇਕ-ਇਕ ਸੀਟ ਸ਼ਾਮਲ ਹੈ। 
ਜ਼ਿਕਰਯੋਗ ਹੈ ਕਿ 16 ਸੂਬਿਆਂ 'ਚੋਂ ਕੁੱਲ 58 ਸੀਟਾਂ ਲਈ ਰਾਜਸਭਾ ਮੈਂਬਰ ਚੁਣੇ ਜਾਣੇ ਹਨ। ਇਨ੍ਹਾਂ 'ਚੋਂ 25 ਤੋਂ ਜ਼ਿਆਦਾ ਉਮੀਦਵਾਰ ਤਾਂ ਪਹਿਲਾਂ ਹੀ ਬਿਨ੍ਹਾਂ ਮੁਕਾਬਲੇ ਚੋਣਾਂ ਜਿੱਤ ਚੁਕੇ ਹਨ, ਜਿਨ੍ਹਾਂ ਉਮੀਦਵਾਰਾਂ ਨੂੰ ਨਿਰਪੱਖ ਚੁਣਿਆ ਗਿਆ ਹੈ ਉਨ੍ਹਾਂ 'ਚ ਬਿਹਾਰ ਅਤੇ ਮਹਾਰਾਸ਼ਟਰ ਤੋਂ 6-6, ਮੱਧਪ੍ਰਦੇਸ਼ ਤੋਂ 5, ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਓੜੀਸਾ ਤੋਂ 3-3 ਅਤੇ ਹਰਿਆਣਾ, ਉਤਰਾਖੰਡ ਤੋਂ ਇਕ-ਇਕ ਮੈਂਬਰ ਸ਼ਾਮਲ ਹੈ।
ਅੱਜ ਜਿਨ੍ਹਾਂ ਸੂਬਿਆਂ 'ਚ ਵੋਟਿੰਗ ਹੋਈ ਉਨ੍ਹਾਂ 'ਚ ਸਭ ਤੋਂ ਪਹਿਲਾਂ ਆਏ ਨਤੀਜਿਆਂ 'ਚ ਛੱਤੀਸਗੜ੍ਹ ਦੀ ਇਕ ਸੀਟ 'ਤੇ ਭਾਜਪਾ ਦੀ ਸਰੋਜ ਪਾਂਡੇ ਨੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਨੇ ਕਾਂਗਰਸ ਦੇ ਲੇਖਰਾਮ ਸਾਹੂ ਨੂੰ ਹਰਾਇਆ ਹੈ।
ਝਾਰਖੰਡ 'ਚ ਭਾਜਪਾ ਦੇ ਸਮੀਰ ਓਰਾਂਵ ਅਤੇ ਕਾਂਗਰਸ ਦੇ ਧੀਰਜ ਸਾਹੂ ਜੇਤੂ ਰਹੇ ਹਨ, ਇਸ ਦੇ ਨਾਲ ਹੀ ਝਾਰਖੰਡ 'ਚ ਕਾਂਗਰਸ ਅਤੇ ਭਾਜਪਾ ਨੂੰ ਇਕ-ਇਕ ਸੀਟ 'ਤੇ ਜਿੱਤ ਦਰਜ ਕੀਤੀ ਹੈ।
-ਝਾਰਖੰਡ ਦੀਆਂ 2 ਰਾਜਸਭਾ ਸੀਟਾਂ ਲਈ 3 ਉਮੀਦਵਾਰ ਮੈਦਾਨ 'ਚ ਸਨ, ਭਾਜਪਾ ਇਕ ਸੀਟ 'ਤੇ ਜਿੱਤ ਦਰਜ ਕਰ ਸਕੀ ਹੈ ਅਤੇ ਇਕ ਸੀਟ 'ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ।
-ਤੇਲੰਗਾਨਾ ਦੀਆਂ 3 ਰਾਜਸਭਾ ਸੀਟਾਂ ਲਈ 4 ਉਮੀਦਵਾਰਾਂ ਮੈਦਾਨ 'ਚ ਖੜ੍ਹੇ ਸਨ। ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ. ਐਸ.) ਦੇ ਉਮੀਦਵਾਰ ਜੇਤ ਸੰਤੋਸ਼ ਕੁਮਾਰ, ਬੀ. ਲਿੰਗੈਆ ਯਾਦਵ ਅਤੇ ਬੀ ਪ੍ਰਕਾਸ਼ ਨੇ ਜਿੱਤ ਦਰਜ ਕੀਤੀ ਹੈ। ਜਦਕਿ ਕਾਂਗਰਸ ਤੋਂ ਕੇਪੀ ਪਲਰਾਮ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
-ਕਰਨਾਟਕ ਦੀਆਂ ਚਾਰ ਰਾਜਸਭਾ ਸੀਟਾਂ 'ਚੋਂ 3 'ਚ ਕਾਂਗਰਸ ਅਤੇ ਇਕ 'ਚ ਭਾਜਪਾ ਨੂੰ ਜਿੱਤ ਮਿਲੀ ਹੈ। ਇਨ੍ਹਾਂ ਚਾਰ ਰਾਜਸਭਾ ਸੀਟਾਂ ਲਈ 5 ਉਮੀਦਵਾਰ ਮੈਦਾਨ 'ਚ ਸਨ। ਇਨ੍ਹਾਂ ਚਾਰ ਸੀਟਾਂ 'ਚ ਕਾਂਗਰਸ ਨੇ ਤਿੰਨ, ਭਾਜਪਾ ਅਤੇ ਜੇਡੀਐਸ ਨੇ ਇਕ-ਇਕ ਉਮੀਦਵਾਰ ਮੈਦਾਨ 'ਚ ਖੜ੍ਹੇ ਕੀਤੇ।


Related News