ਮਾਮਲਾ ਧਰਮ ਦੇ ਆਧਾਰ ’ਤੇ ਵੋਟਾਂ ਮੰਗਣ ਦਾ, ਭਾਜਪਾ ਉਮੀਦਵਾਰ ਤੇਜਸਵੀ ਸੂਰਿਆ ਵਿਰੁੱਧ ਮਾਮਲਾ ਦਰਜ
Saturday, Apr 27, 2024 - 10:53 AM (IST)
ਬੈਂਗਲੁਰੂ (ਭਾਸ਼ਾ)- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਬੈਂਗਲੁਰੂ ਦੱਖਣੀ ਤੋਂ ਪਾਰਟੀ ਦੇ ਉਮੀਦਵਾਰ ਤੇਜਸਵੀ ਸੂਰਿਆ ਵਿਰੁੱਧ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵੀਡੀਓ ਪੋਸਟ ਕਰਨ ਅਤੇ ਧਰਮ ਦੇ ਆਧਾਰ ’ਤੇ ਵੋਟ ਮੰਗਣ ਦੇ ਦੋਸ਼ ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਸੂਰਿਆ ਦਾ ਮੁਕਾਬਲਾ ਕਾਂਗਰਸ ਦੀ ਉਮੀਦਵਾਰ ਸੌਮਿਆ ਰੈੱਡੀ ਨਾਲ ਹੈ ਜੋ ਕਰਨਾਟਕ ਦੇ ਟਰਾਂਸਪੋਰਟ ਮੰਤਰੀ ਰਾਮਲਿੰਗਾ ਰੈੱਡੀ ਦੀ ਬੇਟੀ ਹੈ। ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੇ ‘ਐਕਸ’ 'ਤੇ ਲਿਖਿਆ ਹੈ,''ਐਕਸ ਹੈਂਡਲ ’ਤੇ ਇਕ ਵੀਡੀਓ ਪੋਸਟ ਕਰਨ ਤੇ ਵੋਟਾਂ ਮੰਗਣ ਲਈ 25 ਅਪ੍ਰੈਲ ਨੂੰ ਐੱਮ. ਪੀ. ਤੇ ਬੈਂਗਲੁਰੂ ਦੱਖਣੀ ਤੋਂ (ਭਾਜਪਾ) ਦੇ ਉਮੀਦਵਾਰ ਤੇਜਸਵੀ ਸੂਰਿਆ ਵਿਰੁੱਧ ਜੈਨਗਰ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਹੈ।''
ਸੀ. ਟੀ. ਰਵੀ ਵਿਰੁੱਧ ਵੀ ਮਾਮਲਾ ਦਰਜ
ਦੂਜੇ ਪਾਸੇ ਭਾਜਪਾ ਆਗੂ ਸੀ. ਟੀ. ਰਵੀ ਵਿਰੁੱਧ ਵੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਲੋਕਾਂ ਵਿਚ ਨਫ਼ਰਤ ਅਤੇ ਦੁਸ਼ਮਣੀ ਫੈਲਾਉਣ ਦੇ ਦੋਸ਼ ਹੇਠ ਸ਼ੁੱਕਰਵਾਰ ਮਾਮਲਾ ਦਰਜ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ।