ਭਾਜਪਾ ਉਮੀਦਵਾਰ ਨੂੰ ਪਰਮਪਾਲ ਮਲੂਕਾ ਦਾ ਕਿਸਾਨਾਂ ਵਲੋਂ ਵਿਰੋਧ, ਅਕਾਲੀ ਬਾਦਲ ਆਗੂ ਘਰ ਲੈਣੀ ਪਈ ਸ਼ਰਨ
Friday, Apr 19, 2024 - 02:08 PM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਦਫਤਰ ਮੀਟਿੰਗ ਦੌਰਾਨ ਪਹੁੰਚੀ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੂੰ ਕਿਸਾਨਾਂ ਨੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਭਾਜਪਾ ਨੇਤਾ ਦੇ ਦਫਤਰ ਨੂੰ ਜਾਣ ਵਾਲੇ ਰਸਤਿਆਂ 'ਤੇ ਬੇਰੀਗੇਟ ਲਗਾ ਕੇ ਕਿਸਾਨਾਂ ਨੂੰ ਰੋਕ ਦਿੱਤਾ। ਮੀਟਿੰਗ ਖਤਮ ਕਰਨ ਉਪਰੰਤ ਪੁਲਸ ਨੇ ਤੰਗ ਗਲੀਆਂ ਰਾਹੀਂ ਭਾਜਪਾ ਉਮੀਦਵਾਰ ਨੂੰ ਉਨ੍ਹਾਂ ਦੀ ਗੱਡੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਗੱਡੀ ਦਾ ਇੰਤਜ਼ਾਰ ਕਰਨ ਲਈ ਉਮੀਦਵਾਰ ਪਰਮਪਾਲ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਕੌਂਸਲਰ ਗੁਰਵਿੰਦਰ ਸਿੰਘ ਸੋਨੂੰ ਦੇ ਘਰ ਮਜਬੂਰਨ ਦਾਖਲ ਹੋ ਕੇ ਸ਼ਰਨ ਲੈਣੀ ਪਈ।
ਇਸ ਮੌਕੇ ਘਰ ਅੰਦਰ ਸਾਬਕਾ ਕੌਂਸਲਰ ਦੀ ਪਤਨੀ ਬਲਜੀਤ ਕੌਰ ਅਤੇ ਪੁੱਤਰ ਸਰਬਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਪੀ. ਤੋਂ ਇਲਾਵਾ ਵੱਡੀ ਗਿਣਤੀ ਪੁਲਸ ਹਾਜ਼ਰ ਸੀ। ਅੰਤ ਪੁਲਸ ਨੇ ਗੱਡੀ ਨੂੰ ਸੁਰੱਖਿਅਤ ਸ਼ਹਿਰ ਤੋਂ ਬਾਹਰ ਭੇਜ ਦਿੱਤਾ।