ਪੰਜਾਬ ਦੀ ਵੋਟਿੰਗ ’ਚ ਡੇਢ ਮਹੀਨਾ ਬਾਕੀ, ਸਿਰਫ 2 ਸੀਟਾਂ ’ਤੇ ਹੀ ਐਲਾਨੇ ਗਏ ਹਨ ਚਾਰੇ ਪਾਰਟੀਆਂ ਦੇ ਉਮੀਦਵਾਰ

04/17/2024 10:47:19 AM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਲਈ ਪੰਜਾਬ ’ਚ ਵੋਟਿੰਗ ਹੋਣ ’ਚ 45 ਦਿਨ ਬਾਕੀ ਰਹਿ ਗਏ ਹਨ। ਇਸ ਤੋਂ ਪਹਿਲਾਂ ਚਾਹੇ ਚਾਰੇ ਪਾਰਟੀਆਂ ਵੱਲੋਂ ਕੁੱਝ ਕੁ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਵੀ ਪਾਰਟੀ ਵੱਲੋਂ ਅਜੇ ਤੱਕ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਸਬੰਧੀ ਤਸਵੀਰ ਸਾਫ਼ ਨਹੀਂ ਕੀਤੀ ਗਈ ਹੈ, ਜਿਸ ਕਾਰਨ ਹਾਲੇ ਸਿਰਫ 2 ਸੀਟਾਂ ’ਤੇ ਹੀ ਚਾਰੇ ਪਾਰਟੀਆਂ ਦੇ ਉਮੀਦਵਾਰ ਐਲਾਨੇ ਗਏ ਹਨ। ਇਨ੍ਹਾਂ ’ਚ ਅੰਮ੍ਰਿਤਸਰ ਅਤੇ ਪਟਿਆਲਾ ਦਾ ਨਾਂ ਸ਼ਾਮਲ ਹੈ, ਜਦੋਂਕਿ 6 ਸੀਟਾਂ ’ਤੇ ਹੁਣ ਤੱਕ 3 ਜਾਂ 4 ਸੀਟਾਂ ’ਤੇ ਦੋ ਪਾਰਟੀਆਂ ਵੱਲੋਂ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ ਲਈ ਜਾਰੀ ਹੋਈ ਐਡਵਾਈਜ਼ਰੀ, ਜ਼ਰੂਰ ਪੜ੍ਹੋ ਪੂਰੀ ਖ਼ਬਰ
ਹੁਣ ਤੱਕ ਇਨ੍ਹਾਂ ਉਮੀਦਵਾਰਾਂ ਦਾ ਹੋਇਆ ਹੈ ਐਲਾਨ
ਅੰਮ੍ਰਿਤਸਰ : ਗੁਰਜੀਤ ਔਜਲਾ (ਕਾਂਗਰਸ), ਤਰਨਜੀਤ ਸੰਧੂ (ਭਾਜਪਾ), ਅਨਿਲ ਜੋਸ਼ੀ (ਅਕਾਲੀ ਦਲ), ਕੁਲਦੀਪ ਧਾਲੀਵਾਲ (ਆਪ)
ਪਟਿਆਲਾ : ਧਰਮਵੀਰ ਗਾਂਧੀ (ਕਾਂਗਰਸ), ਪਰਨੀਤ ਕੌਰ (ਭਾਜਪਾ), ਐੱਨ. ਕੇ. ਸ਼ਰਮਾ (ਅਕਾਲੀ ਦਲ), ਡਾ. ਬਲਬੀਰ ਸਿੰਘ (ਆਪ)
ਫਤਿਹਗੜ੍ਹ ਸਾਹਿਬ : ਡਾ. ਅਮਰ ਸਿੰਘ (ਕਾਂਗਰਸ), ਬਿਕਰਮਜੀਤ ਖਾਲਸਾ (ਅਕਾਲੀ ਦਲ), ਗੁਰਪ੍ਰੀਤ ਜੀ. ਪੀ. (ਆਪ)
ਫਰੀਦਕੋਟ : ਹੰਸ ਰਾਜ ਹੰਸ (ਭਾਜਪਾ), ਰਾਜਵਿੰਦਰ ਸਿੰਘ (ਅਕਾਲੀ ਦਲ), ਕਰਮਜੀਤ ਅਨਮੋਲ (ਆਪ)
ਸੰਗਰੂਰ : ਸੁਖਪਾਲ ਖਹਿਰਾ (ਕਾਂਗਰਸ), ਇਕਬਾਲ ਸਿੰਘ ਝੂੰਦਾ (ਅਕਾਲੀ ਦਲ), ਮੀਤ ਹੇਅਰ (ਆਪ)
ਬਠਿੰਡਾ : ਜੀਤ ਮਹਿੰਦਰ ਸਿੱਧੂ (ਕਾਂਗਰਸ), ਗੁਰਮੀਤ ਸਿੰਘ ਖੁੱਡੀਆਂ (ਆਪ), ਪਰਮਪਾਲ ਕੌਰ (ਭਾਜਪਾ)
ਜਲੰਧਰ : ਚਰਨਜੀਤ ਚੰਨੀ (ਕਾਂਗਰਸ), ਸੁਸ਼ੀਲ ਰਿੰਕੂ (ਭਾਜਪਾ), ਪਵਨ ਟੀਨੂ (ਆਪ)
ਗੁਰਦਾਸਪੁਰ : ਦਿਨੇਸ਼ ਬੱਬੂ (ਭਾਜਪਾ), ਦਲਜੀਤ ਚੀਮਾ (ਅਕਾਲੀ ਦਲ), ਸ਼ੈਰੀ ਕਲਸੀ (ਆਪ)
ਆਨੰਦਪੁਰ ਸਾਹਿਬ : ਪ੍ਰੇਮ ਸਿੰਘ ਚੰਦੂਮਾਜਰਾ (ਅਕਾਲੀ ਦਲ), ਮਲਵਿੰਦਰ ਕੰਗ (ਆਪ)
ਲੁਧਿਆਣਾ : ਰਵਨੀਤ ਬਿੱਟੂ (ਭਾਜਪਾ), ਅਸ਼ੋਕ ਪਰਾਸ਼ਰ ਪੱਪੀ (ਆਪ)
ਹੁਸ਼ਿਆਰਪੁਰ : ਰਾਜ ਕੁਮਾਰ ਚੱਬੇਵਾਲ (ਆਪ), ਅਨੀਤਾ ਸੋਮ ਪ੍ਰਕਾਸ਼ (ਭਾਜਪਾ)
ਖਡੂਰ ਸਾਹਿਬ : ਲਾਲਜੀਤ ਭੁੱਲਰ (ਆਪ), ਮਨਜੀਤ ਸਿੰਘ ਮਿਆਂਵਿੰਡ (ਭਾਜਪਾ)

ਇਹ ਵੀ ਪੜ੍ਹੋ : ਗੁੱਸੇ 'ਚ ਲੋਹਾ-ਲਾਖਾ ਹੋਏ ਜਵਾਈ ਨੇ ਸਹੁਰੇ ਘਰ ਕਰ 'ਤਾ ਖ਼ਤਰਨਾਕ ਕਾਂਡ, ਪਤਨੀ ਰੁੱਸ ਕੇ ਆਈ ਸੀ ਪੇਕੇ (ਵੀਡੀਓ)
ਫਿਰੋਜ਼ਪੁਰ ਵਿਚ ਹੈ ਸਿਰਫ ਇਕ ਉਮੀਦਵਾਰ
ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਦੇ ਮਾਮਲੇ ਨਾਲ ਜੁੜਿਆ ਸਭ ਤੋਂ ਦਿਲਚਸਪ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਫਿਰੋਜ਼ਪੁਰ ’ਚ ਹੁਣ ਤੱਕ ਸਿਰਫ ਇਕ ਉਮੀਦਵਾਰ ‘ਆਪ’ ਦੇ ਕਾਕਾ ਬਰਾੜ ਹੀ ਮੈਦਾਨ ’ਚ ਹਨ। ਇੱਥੋਂ ਦੇ ਅਕਾਲੀ ਦਲ ਦੇ ਮੌਜੂਦਾ ਐੱਮ. ਪੀ. ਸੁਖਬੀਰ ਬਾਦਲ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਪਾਰਟੀਆਂ ਵੱਲੋਂ ਅਜੇ ਤੱਕ ਕੋਈ ਉਮੀਦਵਾਰ ਦਾ ਨਾਂ ਫਾਈਨਲ ਨਹੀਂ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


Babita

Content Editor

Related News