BJP ਵਲੋਂ ਚੋਣਾਂ ਲਈ ਚੰਡੀਗੜ੍ਹ ਤੋਂ ਉਮੀਦਵਾਰ ਦਾ ਐਲਾਨ, ਕਿਰਨ ਖੇਰ ਦੀ ਕੱਟੀ ਟਿਕਟ

Wednesday, Apr 10, 2024 - 06:32 PM (IST)

BJP ਵਲੋਂ ਚੋਣਾਂ ਲਈ ਚੰਡੀਗੜ੍ਹ ਤੋਂ ਉਮੀਦਵਾਰ ਦਾ ਐਲਾਨ, ਕਿਰਨ ਖੇਰ ਦੀ ਕੱਟੀ ਟਿਕਟ

ਚੰਡੀਗੜ੍ਹ : ਭਾਜਪਾ ਨੇ ਲੋਕ ਸਭਾ ਚੋਣਾਂ-2024 ਲਈ ਚੰਡੀਗੜ੍ਹ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸਾਬਕਾ ਚੰਡੀਗੜ੍ਹ ਪ੍ਰਧਾਨ ਸੰਜੇ ਟੰਡਨ ਨੂੰ ਇੱਥੋਂ ਉਮੀਦਵਾਰ ਐਲਾਨਿਆ ਹੈ, ਜੋ ਕਿ ਚੋਣ ਮੈਦਾਨ 'ਚ ਉਤਰਨਗੇ।

ਇਹ ਵੀ ਪੜ੍ਹੋ : ਪਿਆਰ ਸਿਰੇ ਚੜ੍ਹਦਾ ਨਾ ਦੇਖ ਹੋਸ਼ ਗੁਆ ਬੈਠੀ ਕੁੜੀ, ਪ੍ਰੇਮੀ ਸਾਹਮਣੇ ਖ਼ੁਦ ਨੂੰ ਲਾ ਲਈ ਅੱਗ

ਦੱਸਣਯੋਗ ਹੈ ਕਿ ਚੰਡੀਗੜ੍ਹ ਤੋਂ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਦਾ ਨਾਂ ਵੀ ਸਾਹਮਣੇ ਆਇਆ ਸੀ ਪਰ ਪਾਰਟੀ ਨੇ ਹੁਣ ਸੰਜੇ ਟੰਡਨ ਦਾ ਨਾਂ ਫਾਈਨਲ ਕਰ ਲਿਆ ਹੈ। ਸੰਜੇ ਟੰਡਨ ਚੰਡੀਗੜ੍ਹ ਭਾਜਪਾ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਉਹ ਭਾਜਪਾ ਆਗੂ ਬਲਰਾਮਜੀ ਦਾਸ ਟੰਡਨ ਦੇ ਬੇਟੇ ਹਨ।

ਇਹ ਵੀ ਪੜ੍ਹੋ : Headphone ਲਾ ਕੇ ਗੱਲਾਂ ਕਰਨ ਤੇ ਗਾਣੇ ਸੁਣਨ ਵਾਲੇ ਹੋ ਜਾਣ Alert, ਫ਼ਿਕਰਾਂ 'ਚ ਪਾ ਦੇਵੇਗੀ ਇਹ ਖ਼ਬਰ

ਬਲਰਾਮਜੀ ਦਾਸ ਟੰਡਨ ਪੰਜਾਬ 'ਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਅਤੇ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਗਵਰਨਰ ਵੀ ਰਹਿ ਚੁੱਕੇ ਹਨ। ਭਾਜਪਾ ਨੇ ਕਿਰਨ ਖੇਰ ਦੀ ਟਿਕਟ ਕੱਟ ਕੇ ਸੰਜੇ ਟੰਡਨ ਨੂੰ ਉਮੀਦਵਾਰ ਐਲਾਨਿਆ ਹੈ। ਕਿਰਨ ਖੇਰ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News