ਲੋਕ ਸਭਾ ਚੋਣਾਂ: ਟਾਪ 10 ਅਮੀਰਾਂ ਦੀ ਸੂਚੀ 'ਚ ਭਾਜਪਾ-ਕਾਂਗਰਸ ਦੇ 7 ਉਮੀਦਵਾਰ, ਜਾਇਦਾਦ ਜਾਣ ਰਹਿ ਜਾਓਗੇ ਹੈਰਾਨ

Tuesday, Apr 09, 2024 - 12:18 PM (IST)

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ 2024 ਦਾ ਬਿਗੁਲ ਵਜ ਚੁੱਕਾ ਹੈ। 19 ਅਪ੍ਰੈਲ ਤੋਂ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਵਲੋਂ ਇਸ ਵਾਰ 7 ਪੜਾਵਾਂ ਵਿਚ ਚੋਣਾਂ ਕਰਵਾਈਆਂ ਜਾਣਗੀਆਂ। ਇਕ ਪਾਸੇ ਜਿੱਥੇ ਚੋਣਾਂ ਤੋਂ ਪਹਿਲਾਂ ਨੇਤਾ ਜਨਤਾ ਨਾਲ ਲੁਭਾਵੇ ਵਾਅਦੇ ਕਰ ਰਹੇ ਹਨ, ਉੱਥੇ ਹੀ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸਾਰੇ ਉਮੀਦਵਾਰ ਆਪਣੀ ਸੰਪਤੀ ਦਾ ਐਲਾਨ ਵੀ ਕਰ ਚੁੱਕੇ ਹਨ। ਇਨ੍ਹਾਂ ਵਿਚੋਂ ਪਹਿਲੇ ਪੜਾਅ ਵਿਚ ਖੜ੍ਹੇ ਹੋਏ 10 ਸਭ ਤੋਂ ਅਮੀਰ ਉਮੀਦਵਾਰਾਂ 'ਚ 4 ਭਾਜਪਾ ਦੇ ਅਤੇ 3 ਕਾਂਗਰਸ ਦੇ ਹਨ। 

ਇਹ ਵੀ ਪੜ੍ਹੋ- ਬੈਂਕ ਬੈਲੇਂਸ ਜ਼ੀਰੋ; ਚੰਦਾ ਮੰਗ ਕੇ ਚੋਣ ਲੜ ਰਹੇ ਨੇਤਾਜੀ, ਲੋਕ ਆਖਦੇ ਨੇ ‘ਮਿਸਟਰ ਡੋਨੇਸ਼ਨ’

-ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਵੱਲੋਂ ਜਾਰੀ ਚੋਟੀ ਦੇ 10 ਅਮੀਰ ਉਮੀਦਵਾਰਾਂ ਦੀ ਸੂਚੀ ਵਿਚ ਕਾਂਗਰਸ ਦੇ ਨਕੁਲ ਨਾਥ ਪਹਿਲੇ ਸਥਾਨ 'ਤੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 716 ਕਰੋੜ ਰੁਪਏ ਤੋਂ ਵੱਧ ਹੈ। ਉਹ ਮੱਧ ਪ੍ਰਦੇਸ਼ ਦੀ ਛਿੰਦਵਾੜਾ ਸੀਟ ਤੋਂ ਚੋਣ ਲੜ ਰਹੇ ਹਨ।

- ਦੂਜੇ ਨੰਬਰ 'ਤੇ AIADMK ਦੇ ਅਸ਼ੋਕ ਕੁਮਾਰ ਦਾ ਨਾਂ ਹੈ, ਜਿਨ੍ਹਾਂ ਕੋਲ 662 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ। ਉਹ ਤਾਮਿਲਨਾਡੂ ਦੀ ਇਰੋਡ ਸੀਟ ਤੋਂ ਚੋਣ ਲੜ ਰਹੇ ਹਨ।

- ਭਾਜਪਾ ਦੇ ਦੇਵਨਾਥਨ ਯਾਦਵ ਤੀਜੇ ਸਥਾਨ 'ਤੇ ਹਨ। ਜਿਸ ਕੋਲ 304 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ ਅਤੇ ਉਹ ਤਾਮਿਲਨਾਡੂ ਦੀ ਸ਼ਿਵਗੰਗਾ ਸੀਟ ਤੋਂ ਚੋਣ ਲੜ ਰਹੇ ਹਨ।

-ਚੌਥੇ ਨੰਬਰ 'ਤੇ ਮਾਲਾ ਰਾਜ ਲਕਸ਼ਮੀ ਸ਼ਾਹ ਹੈ, ਜੋ ਭਾਜਪਾ ਦੀ ਉਮੀਦਵਾਰ ਹੈ ਅਤੇ ਉੱਤਰਾਖੰਡ ਦੀ ਟਿਹਰੀ ਗੜ੍ਹਵਾਲ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ, ਉਨ੍ਹਾਂ ਕੋਲ 206 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।

ਇਹ ਵੀ ਪੜ੍ਹੋ- ਪਸੰਦੀਦਾ ਪਾਰਟੀ ਲਈ ਅਜਿਹੀ ਦੀਵਾਨਗੀ; ਵਿਆਹ ਦੇ ਕਾਰਡ 'ਤੇ ਛਪਵਾਇਆ 'ਮੈਨੀਫੈਸਟੋ

ਪੰਜਵੇਂ ਨੰਬਰ 'ਤੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਚੋਣ ਲੜ ਰਹੇ ਬਸਪਾ ਦੇ ਮਾਜਿਦ ਅਲੀ ਦਾ ਨਾਂ ਹੈ। ਉਨ੍ਹਾਂ ਕੋਲ 159 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।

- ਛੇਵੇਂ ਨੰਬਰ 'ਤੇ ਤਾਮਿਲਨਾਡੂ ਦੇ ਵੇਲੋਰ ਤੋਂ ਚੋਣ ਲੜ ਰਹੇ ਏ. ਸੀ. ਸ਼ਨਮੁਗਮ ਦਾ ਨਾਂ ਹੈ। ਉਨ੍ਹਾਂ ਕੋਲ 152 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।

-ਸੱਤਵੇਂ ਨੰਬਰ 'ਤੇ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਹਲਕੇ ਤੋਂ ਚੋਣ ਲੜ ਰਹੇ AIADMK ਦੇ ਜੈਪ੍ਰਕਾਸ਼ ਵੀ ਦਾ ਨਾਂ ਹੈ। ਉਨ੍ਹਾਂ ਕੋਲ 135 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।

ਇਹ ਵੀ ਪੜ੍ਹੋ- ਭਾਰਤੀ ਸਿਆਸਤ ’ਚ ਪੱਛੜਦੀਆਂ ਔਰਤਾਂ, ਸੰਸਦ ’ਚ ਗਿਣਤੀ ਸਿਰਫ਼ 15 ਫੀਸਦੀ

-ਅੱਠਵੇਂ ਨੰਬਰ 'ਤੇ ਕਾਂਗਰਸ ਉਮੀਦਵਾਰ ਵਿਨਸੇਂਟ ਐੱਚ.ਪਾਲਾ ਹਨ, ਜਿਨ੍ਹਾਂ ਕੋਲ 125 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ। ਉਹ ਮੇਘਾਲਿਆ ਦੇ ਉੱਤਰ ਪੂਰਬੀ ਸੂਬੇ ਦੀ ਸ਼ਿਲਾਂਗ ਸੀਟ ਤੋਂ ਹਨ।

ਨੌਵੇਂ ਨੰਬਰ 'ਤੇ ਭਾਜਪਾ ਦੀ ਜੋਤੀ ਮਿਰਧਾ ਹੈ। ਉਹ ਰਾਜਸਥਾਨ ਦੀ ਨਾਗੌਰ ਸੀਟ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਕੋਲ 102 ਕਰੋੜ ਰੁਪਏ ਦੀ ਜਾਇਦਾਦ ਹੈ।

- 10ਵੇਂ ਨੰਬਰ 'ਤੇ ਕੀਰਤੀ ਪੀ. ਚਿਦੰਬਰਮ ਹੈ। ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕੀਰਤੀ ਤਾਮਿਲਨਾਡੂ ਦੀ ਸ਼ਿਵਗੰਗਾ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਕੋਲ 96 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News