ਲੋਕ ਸਭਾ ਚੋਣਾਂ : ਭਾਜਪਾ ਨੇ 9 ਉਮੀਦਵਾਰਾਂ ਦੀ 10ਵੀਂ ਸੂਚੀ ਕੀਤੀ ਜਾਰੀ

Wednesday, Apr 10, 2024 - 06:32 PM (IST)

ਲੋਕ ਸਭਾ ਚੋਣਾਂ : ਭਾਜਪਾ ਨੇ 9 ਉਮੀਦਵਾਰਾਂ ਦੀ 10ਵੀਂ ਸੂਚੀ ਕੀਤੀ ਜਾਰੀ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਹੈ। ਭਾਜਪਾ ਨੇ 9 ਉਮੀਦਵਾਰਾਂ ਦੀ 10ਵੀਂ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਨੀਰਜ ਸ਼ੇਖਰ, ਮੈਨਪੁਰੀ ਤੋਂ ਜੈਵੀਰ ਸਿੰਘ ਠਾਕੁਰ, ਕੌਸ਼ਾਂਬੀ ਤੋਂ ਵਿਨੋਦ ਸੋਨਕਰ, ਫੂਲਪੁਰ ਤੋਂ ਪ੍ਰਵੀਨ ਪਟੇਲ, ਇਲਾਹਾਬਾਦ ਤੋਂ ਨੀਰਜ ਤ੍ਰਿਪਾਠੀ, ਗਾਜ਼ੀਪੁਰ ਤੋਂ ਪਾਰਸ ਨਾਥ ਰਾਏ, ਮਛਲੀਸ਼ਹਿਰ ਤੋਂ ਬੀਪੀ ਸਰੋਜ ਅਤੇ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਐੱਸ.ਐੱਸ. ਆਹਲੂਵਾਲੀਆ ਨੂੰ ਟਿਕਟ ਦਿੱਤਾ ਹੈ।

PunjabKesari

ਭਾਜਪਾ ਨੇ ਉੱਤਰ ਪ੍ਰਦੇਸ਼ ਦੇ 7 ਉਮੀਦਾਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਮੈਨਪੁਰ ਤੋਂ ਡਿੰਪਲ ਯਾਦਵ ਖ਼ਿਲਾਫ਼ ਯੋਗੀ ਸਰਕਾਰ 'ਚ ਮੰਤਰੀ ਜੈਵੀਰ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ। ਗਾਜ਼ੀਪੁਰ ਤੋਂ ਮੁਖਤਾਰ ਅੰਸਾਰੀ ਦੇ ਭਰਾ ਅਫਜ਼ਲ ਅੰਸਾਰੀ ਖ਼ਿਲਾਫ਼ ਪਾਰਸ ਨਾਥ ਰਾਏ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉੱਥੇ ਹੀ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਸ਼ਤਰੂਘਨ ਸਿਨਹਾ ਖ਼ਿਲਾਫ਼ ਐੱਸ.ਐੱਸ. ਆਹਲੂਵਾਲੀਆ ਚੋਣ ਲੜਨਗੇ। ਭਾਜਪਾ ਨੇ ਕਿਰਨ ਖੇਤਰ ਦਾ ਟਿਕਟ ਕੱਟ ਕੇ ਚੰਡੀਗੜ੍ਹ ਤੋਂ ਸੰਜੇ ਟੰਡਨ ਨੂੰ ਉਮੀਦਵਾਰ ਬਣਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News