ਲੋਕ ਸਭਾ ਚੋਣਾਂ: ਇਨ੍ਹਾਂ ਸੀਟਾਂ 'ਤੇ ਉਮੀਦਵਾਰਾਂ ਦੇ ਐਲਾਨ ਨਾਲ ਹੋਵੇਗਾ ਅਕਾਲੀ-ਭਾਜਪਾ ਦੇ 'ਫ੍ਰੈਂਡਲੀ ਮੈਚ' ਬਾਰੇ ਖ਼ੁਲ

Thursday, Apr 04, 2024 - 10:17 AM (IST)

ਚੰਡੀਗੜ੍ਹ (ਹਰੀਸ਼ਚੰਦਰ): ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਗਠਜੋੜ ਭਾਵੇਂ ਸਿਰੇ ਨਾ ਚੜ੍ਹ ਸਕਿਆ ਹੋਵੇ ਪਰ ਸਿਆਸੀ ਹਲਕਿਆਂ ’ਚ ਇਹ ਚਰਚਾ ਆਮ ਹੈ ਕਿ ਲੋਕ ਸਭਾ ਚੋਣਾਂ ’ਚ ਦੋਵੇਂ ਪਾਰਟੀਆਂ ਫ੍ਰੈਂਡਲੀ ਮੈਚ ਖੇਡਣਗੀਆਂ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਪਿਛਲੇ ਹਫ਼ਤੇ ਭਾਜਪਾ ਵੱਲੋਂ ਇਕੱਲਿਆਂ ਚੋਣ ਲੜਨ ਦੇ ਐਲਾਨ ਨੂੰ ਡਰਾਮਾ ਕਰਾਰ ਦਿੰਦਿਆਂ ਸਿੱਧੇ-ਸਿੱਧੇ ਸ਼ਬਦਾਂ ’ਚ ਕਿਹਾ ਸੀ ਕਿ ਦੋਵੇਂ ਪਾਰਟੀਆਂ ਅੰਦਰਖਾਤੇ ਇਕ ਦੂਜੇ ਦਾ ਸਹਿਯੋਗ ਕਰ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਕਲਯੁੱਗੀ ਪੁੱਤ ਵੱਲੋਂ ਮਾਂ, ਭਰਜਾਈ ਤੇ ਢਾਈ ਸਾਲਾ ਭਤੀਜੇ ਦਾ ਬੇਰਹਿਮੀ ਨਾਲ ਕਤਲ

ਰਾਜਨੀਤੀ ’ਚ ਫ੍ਰੈਂਡਲੀ ਮੈਚ ਦਾ ਮਤਲਬ ਹੁੰਦਾ ਹੈ ਵਿਰੋਧੀ ਦੇ ਮੁਕਾਬਲੇ ਕਿਸੇ ਸੀਟ ’ਤੇ ਕਮਜ਼ੋਰ ਉਮੀਦਵਾਰ ਮੈਦਾਨ ’ਚ ਉਤਾਰਨਾ ਅਤੇ ਇਸ ਦੀ ਬਜਾਏ ਕਿਸੇ ਹੋਰ ਹਲਕੇ ’ਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਦੂਜੀ ਧਿਰ ਤੋਂ ਕਮਜ਼ੋਰ ਉਮੀਦਵਾਰ ਜ਼ਰੀਏ ਫ਼ਾਇਦਾ ਚੁੱਕਣਾ। ਫ੍ਰੈਂਡਲੀ ਮੈਚ ਅਤੇ ਅੰਦਰਖਾਤੇ ਮਦਦ ਕਰਨ ਦੇ ਦੋਸ਼ਾਂ ਦਰਮਿਆਨ ਅਕਾਲੀ ਦਲ ਤੇ ਭਾਜਪਾ ਲਈ 2 ਹਲਕਿਆਂ ’ਤੇ ਸਭ ਦੀ ਨਜ਼ਰ ਟਿਕੀ ਹੈ। ਇਹ ਚਰਚਾ ਆਮ ਹੈ ਕਿ ਬਠਿੰਡਾ ’ਚ ਭਾਜਪਾ ਅਤੇ ਪਟਿਆਲਾ ’ਚ ਅਕਾਲੀ ਦਲ ਨੇ ਜੇ ਤਕੜੇ ਉਮੀਦਵਾਰ ਨਾ ਦਿੱਤੇ ਤਾਂ ਮੰਨਿਆ ਜਾਵੇਗਾ ਕਿ ਦੋਵੇਂ ਪਾਰਟੀਆਂ ਫ੍ਰੈਂਡਲੀ ਮੈਚ ਖੇਡ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ ਡ੍ਰੈੱਸ ਕੋਡ ਲਾਗੂ

ਅਕਾਲੀ ਦਲ ਲਈ ਸਭ ਤੋਂ ਅਹਿਮ ਸੀਟ ਹੈ ਬਠਿੰਡਾ

ਅਕਾਲੀ ਦਲ ਲਈ ਸਭ ਤੋਂ ਅਹਿਮ ਸੀਟ ਬਠਿੰਡਾ ਹੈ, ਜਿੱਥੇ ਹਰਸਿਮਰਤ ਕੌਰ ਬਾਦਲ ਚੋਣ ਲੜਦੇ ਹਨ। ਅਕਾਲੀ ਦਲ ਵਿਚ ਬਾਦਲ ਪਰਿਵਾਰ ਦੇ ਰਸੂਖ਼ ਤੋਂ ਸਾਰੇ ਜਾਣੂ ਹਨ, ਇਸ ਲਈ ਇਸ ਸੀਟ ਨੂੰ ਹਰ ਹਾਲ ’ਚ ਜਿੱਤਣਾ ਪਾਰਟੀ ਲਈ ਜ਼ਰੂਰੀ ਹੋ ਗਿਆ ਹੈ। ਬਾਦਲ ਪਰਿਵਾਰ ਤੋਂ ਹੋਰ ਕੋਈ ਮੈਂਬਰ ਲੋਕ ਸਭਾ ਚੋਣ ਨਹੀਂ ਲੜ ਰਿਹਾ, ਇਸ ਲਈ ਅਕਾਲੀ ਦਲ ਹਰਸਿਮਰਤ ਦੀ ਸੀਟ ਨੂੰ ਲੈ ਕੇ ਕੋਈ ਜੋਖ਼ਮ ਮੁੱਲ ਨਹੀਂ ਲੈਣਾ ਚਾਹੁੰਦੀ। ਗੱਲ ਬਾਦਲ ਪਰਿਵਾਰ ਦੀ ਸੀਟ ਨੂੰ ਲੈ ਕੇ ਹੈ, ਇਸ ਲਈ ਹਰਸਿਮਰਤ ਕੌਰ ਬਾਦਲ ਜਿਸ ਸੀਟ ਤੋਂ ਵੀ ਮੈਦਾਨ ’ਚ ਉਤਰਦੇ ਹਨ, ਉਸ ਸੀਟ ’ਤੇ ਵੀ ਨਜ਼ਰਾਂ ਰਹਿਣਗੀਆਂ।

ਇਹ ਖ਼ਬਰ ਵੀ ਪੜ੍ਹੋ - ਬੱਬਰ ਖ਼ਾਲਸਾ ਦੇ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਪਟਿਆਲਾ ਸੀਟ 'ਤੇ ਲੱਗਾ ਭਾਜਪਾ ਦਾ ਦਾਅ 

ਦੂਜੇ ਪਾਸੇ ਭਾਜਪਾ ਦਾ ਸਭ ਤੋਂ ਜ਼ਿਆਦਾ ਦਾਅ ਪਟਿਆਲਾ ਸੀਟ ’ਤੇ ਲੱਗਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ 4 ਵਾਰ ਇਸੇ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਵਾਰ ਉਹ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਹੁਣ ਤੱਕ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਜਾਂ ਉਨ੍ਹਾਂ ਦੇ ਪਰਿਵਾਰ ’ਚੋਂ ਕੋਈ ਹੋਰ ਮੈਂਬਰ ਚੋਣ ਮੈਦਾਨ ’ਚ ਨਹੀਂ ਨਿੱਤਰਿਆ, ਇਸ ਲਈ ਸੂਬੇ ’ਚ ਭਾਜਪਾ ਲਈ ਸਭ ਤੋਂ ਮਹੱਤਵਪੂਰਨ ਸੀਟ ਪਟਿਆਲਾ ਹੀ ਹੈ। ਇਸ ਸੀਟ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਵੱਕਾਰ ਜੁੜਿਆ ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News