ਸੰਸਦ ਭਵਨ ’ਚ ਵਿਖਾਈ ਜਾਵੇਗੀ ਫਿਲਮ ‘ਰਾਮਾਇਣ : ਦਿ ਲੀਜੈਂਡ ਆਫ ਪ੍ਰਿੰਸ ਰਾਮ’
Monday, Feb 03, 2025 - 12:19 PM (IST)
 
            
            ਨਵੀਂ ਦਿੱਲੀ - ਸਾਲ 1993 ਦੀ ਜਾਪਾਨੀ-ਭਾਰਤੀ ਐਨੀਮੇਸ਼ਨ ਫਿਲਮ ‘ਰਾਮਾਇਣ : ਦਿ ਲੀਜੈਂਡ ਆਫ ਪ੍ਰਿੰਸ ਰਾਮ’ ਦੀ ਇਕ ਵਿਸ਼ੇਸ਼ ਸਕ੍ਰੀਨਿੰਗ 15 ਫਰਵਰੀ ਨੂੰ ਸੰਸਦ ਭਵਨ ’ਚ ਆਯੋਜਿਤ ਕੀਤੀ ਜਾਵੇਗੀ। ਫਿਲਮ ਵੰਡ ਕੰਪਨੀ ਗੀਕ ਪਿਕਚਰਜ਼ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਬਣਨ ਜਾ ਰਿਹੈ ਪਿਤਾ, ਵਿਆਹ ਤੋਂ 3 ਸਾਲ ਮਗਰੋਂ ਗੂੰਜਣਗੀਆਂ ਕਿਲਕਾਰੀਆਂ
ਪ੍ਰੈੱਸ ਰਿਲੀਜ਼ ਅਨੁਸਾਰ ਫਿਲਮ ਦੀ ਸਕ੍ਰੀਨਿੰਗ ’ਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਨਾਲ-ਨਾਲ ਸੰਸਦ ਮੈਂਬਰ ਤੇ ਸੱਭਿਆਚਾਰਕ ਖੇਤਰ ਦੇ ਵਿਸ਼ੇਸ਼ ਸੱਦੇ ਵਾਲੇ ਲੋਕ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਮਮਤਾ ਕੁਲਕਰਨੀ ਨੇ ਧੀਰੇਂਦਰ ਸ਼ਾਸਤਰੀ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ...
ਗੀਕ ਪਿਕਚਰਜ਼ ਦੇ ਸਹਿ-ਸੰਸਥਾਪਕ ਅਰਜੁਨ ਅਗਰਵਾਲ ਨੇ ਇਕ ਬਿਆਨ ’ਚ ਕਿਹਾ ਕਿ ਇਹ ਸਿਰਫ਼ ਇਕ ਫਿਲਮ ਦੀ ਸਕ੍ਰੀਨਿੰਗ ਨਹੀਂ ਸਗੋਂ ਸਾਡੀ ਖੁਸ਼ਹਾਲ ਵਿਰਾਸਤ ਤੇ ਰਾਮਾਇਣ ਦੀ ਸਦੀਵੀ ਕਹਾਣੀ ਦਾ ਜਸ਼ਨ ਵੀ ਹੈ ਜੋ ਸਾਨੂੰ ਪ੍ਰੇਰਿਤ ਕਰਦੀ ਹੈ ਤੇ ਨਾਲ ਹੀ ਸਾਡਾ ਮਾਰਗਦਰਸ਼ਨ ਵੀ ਕਰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            