ਸ਼ਾਹਿਦ ਕਪੂਰ ਦੀ ਫਿਲਮ ''O''Romeo'' ਦੇ ਮੁਰੀਦ ਹੋਏ ਰਿਤਿਕ ਰੌਸ਼ਨ
Saturday, Feb 21, 2026 - 01:34 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਕ ਰਿਤਿਕ ਰੌਸ਼ਨ ਇਨੀਂ ਦਿਨੀਂ ਵਿਸ਼ਾਲ ਭਾਰਦਵਾਜ ਦੀ ਨਵੀਂ ਨਿਰਦੇਸ਼ਿਤ ਫਿਲਮ 'O'Romeo' ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਰਿਤਿਕ ਨੇ ਨਾ ਸਿਰਫ਼ ਫਿਲਮ ਦੀ ਪ੍ਰਸ਼ੰਸਾ ਕੀਤੀ, ਸਗੋਂ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ ਵਿੱਚ ਜਾ ਕੇ ਇਹ ਫਿਲਮ ਦੇਖਣ ਦੀ ਅਪੀਲ ਵੀ ਕੀਤੀ ਹੈ।
ਰਿਤਿਕ ਨੇ ਟਵੀਟ ਕਰਕੇ ਸ਼ਾਹਿਦ ਨੂੰ ਦਿੱਤੀ ਵਧਾਈ
ਰਿਤਿਕ ਰੌਸ਼ਨ ਨੇ ਸ਼ੁੱਕਰਵਾਰ ਨੂੰ ਆਪਣੇ ਐਕਸ (ਟਵਿੱਟਰ) ਹੈਂਡਲ 'ਤੇ ਇਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, "ਫਿਲਮ 'O'Romeo' ਦਾ ਅਨੋਖਾਪਨ ਆਖਰਕਾਰ ਤੁਹਾਡਾ ਦਿਲ ਜਿੱਤ ਲੈਂਦਾ ਹੈ। ਮੈਨੂੰ ਬਹੁਤ ਮਜ਼ਾ ਆਇਆ। ਸ਼ਾਹਿਦ ਕਪੂਰ ਤੁਸੀਂ ਇਸ ਜੋਨਰ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਨਿਭਾਉਂਦੇ ਹੋ। ਤੁਸੀਂ ਬਹੁਤ ਸ਼ਾਨਦਾਰ ਹੋ। ਦੋਸਤੋ, ਇਸਨੂੰ ਸਿਨੇਮਾਘਰਾਂ ਵਿੱਚ ਜਾ ਕੇ ਜ਼ਰੂਰ ਦੇਖੋ।"

ਬਾਕਸ ਆਫਿਸ 'ਤੇ ਫਿਲਮ ਦੀ ਧਮਾਕੇਦਾਰ ਕਮਾਈ
13 ਫਰਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਫਿਲਮ ਨੇ ਪਹਿਲੇ ਦਿਨ 9.01 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਸੀ ਅਤੇ ਪਹਿਲੇ ਵੀਕੈਂਡ ਵਿੱਚ ਫਿਲਮ ਨੇ ਵਿਸ਼ਵ ਪੱਧਰ 'ਤੇ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਹੁਣ ਤੱਕ ਫਿਲਮ ਬਾਕਸ ਆਫਿਸ 'ਤੇ 75.80 ਕਰੋੜ ਰੁਪਏ ਦਾ ਸ਼ਾਨਦਾਰ ਕਲੈਕਸ਼ਨ ਕਰ ਚੁੱਕੀ ਹੈ।
ਫਿਲਮ ਦੀ ਸਟਾਰ ਕਾਸਟ ਅਤੇ ਕਹਾਣੀ
ਸਾਜਿਦ ਨਾਡਿਆਡਵਾਲਾ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਮੁੰਬਈ ਦੇ ਅੰਡਰਵਰਲਡ ਗੈਂਗਸਟਰ 'ਹਸੀਨ ਉਸਤਾਰਾ' ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਤ੍ਰਿਪਤੀ ਡਿਮਰੀ (ਅਫਸ਼ਾ ਦੇ ਕਿਰਦਾਰ ਵਿੱਚ) ਦੀ ਰੋਮਾਂਟਿਕ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਵਿੱਚ ਅਵਿਨਾਸ਼ ਤਿਵਾਰੀ, ਤਮੰਨਾ ਭਾਟੀਆ, ਦਿਸ਼ਾ ਪਟਾਨੀ ਅਤੇ ਵਿਕਰਾਂਤ ਮੈਸੀ ਵਰਗੇ ਦਿੱਗਜ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
